ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਜਦੋਂ ਦਾ ਟਰੰਪ ਪ੍ਰਸ਼ਾਸਨ ਸੱਤਾ ਵਿੱਚ ਆਇਆ ਹੈ, ਲਗਾਤਾਰ ਇੰਮੀਗ੍ਰਾਂਟ ਲੋਕਾਂ 'ਤੇ ਆਈਸ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪਿਛਲੇ ਦਿਨੀਂ ਭਾਰਤੀ ਭਾਈਚਾਰੇ ਨੂੰ ਇਸ ਸ਼ਿਕੰਜੇ ਦਾ ਸੇਕ ਓਦੋਂ ਲੱਗਾ, ਜਦੋਂ ਬੇਏਰੀਆ ਨਿਵਾਸੀ ਪੰਜਾਬੀ ਬਜ਼ੁਰਗ ਔਰਤ ਹਰਜੀਤ ਕੌਰ (73) ਨੂੰ ਸੈਨ ਫਰਾਂਸਿਸਕੋ ਵਿਖੇ ਆਈਸ ਦੀ ਪੇਸ਼ੀ ਦੌਰਾਨ ਹਿਰਾਸਤ ਵਿੱਚ ਲਿਆ ਗਿਆ। ਬਜ਼ੁਰਗ ਔਰਤ ਹਰਜੀਤ ਕੌਰ 1992 ਤੋਂ ਆਪਣੀ ਪਰਿਵਾਰ ਸਮੇਤ ਬੇਏਰੀਏ ਵਿੱਚ ਰਹਿ ਰਹੀ ਹੈ। ਉਹ ਸਾੜ੍ਹੀ ਪੈਲੇਸ ਬਰਕਲੇ ਵਿਖੇ ਵੀ ਕੰਮ ਕਰਦੇ ਹੋਣ ਕਰਕੇ ਭਾਈਚਾਰੇ ਲਈ ਜਾਣੀ-ਪਹਿਚਾਣੀ ਸ਼ਖਸੀਅਤ ਹਨ। ਉਹਨਾਂ ਦਾ ਅਸਾਈਲਮ ਕੇਸ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ : 'ਰੂਸ ਤੋਂ ਤੇਲ ਬਿਲਕੁਲ ਨਾ ਖਰੀਦੋ, ਸਖ਼ਤ ਪਾਬੰਦੀਆਂ ਲਗਾਵਾਂਗੇ', ਡੋਨਾਲਡ ਟਰੰਪ ਨੇ ਨਾਟੋ ਦੇਸ਼ਾਂ ਨੂੰ ਭੇਜਿਆ ਸੁਨੇਹਾ
ਜਾਣਕਾਰੀ ਮੁਤਾਬਕ, ਉਹ ਪਿਛਲੇ 13 ਸਾਲਾਂ ਤੋਂ ICE (ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ) ਅੱਗੇ ਪੇਸ਼ੀਆਂ ਭੁਗਤ ਰਹੇ ਹਨ। ਉਹਨਾਂ ਉੱਪਰ ਡੈਪੂਟੇਸ਼ਨ ਲੱਗੀ ਹੋਈ ਸੀ, ਉਹ ਇੰਡੀਆ ਜਾਣਾ ਚਹੁੰਦੇ ਹਨ, ਪਰ ਭਾਰਤੀ ਅੰਬੈਸੀ ਉਹਨਾਂ ਨੂੰ ਟਰੈਵਲ ਡਾਕੂਮੈਂਟ ਦੇਣ ਤੋਂ ਇਨਕਾਰੀ ਹੈ। ਹੁਣ ਉਹਨਾਂ ਨੂੰ ਬੇਕਰਸਫੀਲਡ ਦੀ ਆਈਸ ਡਟਿੰਸ਼ਨ ਵਿੱਚ ਭੇਜਿਆ ਗਿਆ ਹੈ। ਬਜ਼ੁਰਗ ਹਰਜੀਤ ਕੌਰ ਕਾਫ਼ੀ ਸਾਰੀਆਂ ਦਵਾਈਆਂ ਵੀ ਲੈਂਦੇ ਹਨ ਅਤੇ ਉਹਨਾਂ ਦੀ ਸਿਹਤ ਵੀ ਓਨੀ ਠੀਕ ਨਹੀਂ ਹੈ। ਪਰਿਵਾਰ ਕਾਂਗਰਸਮੈਨ ਦੇ ਦਫ਼ਤਰ ਵੀ ਜਾ ਚੁੱਕੇ ਹਨ, ਪਰ ਕਿਤੋਂ ਕੋਈ ਮਦਦ ਨਹੀਂ ਮਿਲ ਰਹੀ। 12 ਸਤੰਬਰ ਨੂੰ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੁਜ਼ਾਹਰਾ ਐਲਸਬਰਾਟੇ ਵਿਖੇ ਹੋਇਆ ਸੀ। ਪਰਿਵਾਰ ਲੀਗਲ ਲੜਾਈ ਵੀ ਲੜ ਰਿਹਾ ਹੈ। ਇਸ ਵਕਤ ਪਰਿਵਾਰ ਭਾਈਚਾਰੇ ਤੋਂ ਬਜ਼ੁਰਗ ਹਰਜੀਤ ਕੌਰ ਦੀ ਰਿਹਾਈ ਲਈ ਸਹਿਯੋਗ ਦੀ ਗੁਹਾਰ ਲਗਾ ਰਿਹਾ ਹੈ। ਪਰਿਵਾਰ ਨੇ ਆਈਸ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਮਾਤਾ ਦੀ ਸਿਹਤ ਅਤੇ ਉਮਰ ਨੂੰ ਵੇਖਦੇ ਉਸ ਨੂੰ ਕਿਸੇ ਹੋਰ ਦੇਸ਼ ਡਿਪੋਰਟ ਕਰਨ ਦੀ ਬਜਾਏ ਤੁਰੰਤ ਇੰਡੀਆ ਭੇਜਿਆ ਜਾਵੇ।
ਇਹ ਵੀ ਪੜ੍ਹੋ : SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੇਪਾਲ ਪਿੱਛੋਂ ਹੁਣ ਇਸ ਦੇਸ਼ 'ਚ ਪ੍ਰਦਰਸ਼ਨ: ਸੜਕਾਂ 'ਤੇ ਉਤਰੇ ਲੱਖਾਂ ਲੋਕ, ਕਈ ਪੁਲਸ ਮੁਲਾਜ਼ਮਾਂ 'ਤੇ ਕੀਤਾ ਹਮਲਾ
NEXT STORY