ਇੰਟਰਨੈਸ਼ਨਲ ਡੈਸਕ : ਸ਼ਨੀਵਾਰ ਨੂੰ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਹਾਲ ਹੀ ਦੇ ਸਾਲਾਂ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਹ ਮਾਰਚ ਸੱਜੇ-ਪੱਖੀ ਕਾਰਕੁਨ ਟੌਮੀ ਰੌਬਿਨਸਨ ਦੀ ਅਗਵਾਈ ਹੇਠ ਆਯੋਜਿਤ 'ਯੂਨਾਈਟ ਦ ਕਿੰਗਡਮ' ਮੁਹਿੰਮ ਤਹਿਤ ਕੱਢਿਆ ਗਿਆ ਸੀ ਜਿਸ ਵਿੱਚ ਲਗਭਗ 1,10,000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਇਸ ਵਿਸ਼ਾਲ ਮਾਰਚ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਰੌਬਿਨਸਨ ਦੇ ਸਮਰਥਕਾਂ ਦੇ ਇੱਕ ਛੋਟੇ ਜਿਹੇ ਸਮੂਹ ਦੀ ਪੁਲਸ ਨਾਲ ਝੜਪ ਹੋ ਗਈ। ਪੁਲਸ ਅਧਿਕਾਰੀਆਂ 'ਤੇ ਬੋਤਲਾਂ ਸੁੱਟੀਆਂ ਗਈਆਂ, ਲੱਤਾਂ ਅਤੇ ਮੁੱਕੇ ਮਾਰੇ ਗਏ ਅਤੇ ਇਸ ਦੌਰਾਨ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਬਾਰ 'ਚ ਹੋਇਆ ਜ਼ਬਰਦਸਤ ਧਮਾਕਾ, 21 ਲੋਕ ਜ਼ਖਮੀ, 3 ਦੀ ਹਾਲਤ ਗੰਭੀਰ

ਪੁਲਸ ਮੁਲਾਜ਼ਮਾਂ 'ਤੇ ਹਮਲਾ, ਸੁਰੱਖਿਆ ਬਲ ਤਾਇਨਾਤ
ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਕ ਕਾਰਵਾਈਆਂ ਕਾਰਨ ਮੌਕੇ 'ਤੇ 1,000 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਬਾਅਦ ਵਿੱਚ ਸਥਿਤੀ ਨੂੰ ਕਾਬੂ ਕਰਨ ਲਈ ਹੈਲਮੇਟ ਅਤੇ ਦੰਗਾ ਵਿਰੋਧੀ ਸ਼ੀਲਡਾਂ ਨਾਲ ਲੈਸ ਵਾਧੂ ਬਲਾਂ ਨੂੰ ਬੁਲਾਉਣਾ ਪਿਆ। ਪੁਲਸ ਨੇ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਿਹਾ ਹੈ ਕਿ ਕਈ ਹੋਰਾਂ ਦੀ ਪਛਾਣ ਕਰ ਲਈ ਗਈ ਹੈ, ਜਲਦੀ ਹੀ ਉਨ੍ਹਾਂ ਨੂੰ ਵੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।
'ਸਟੈਂਡ ਅੱਪ ਟੂ ਰੇਸਿਜ਼ਮ' ਦੀ ਸ਼ਾਂਤੀਪੂਰਨ ਪ੍ਰਤੀਕਿਰਿਆ
ਟੌਮੀ ਰੌਬਿਨਸਨ ਦੇ ਇਸ ਪ੍ਰਦਰਸ਼ਨ ਨੂੰ ਹਿੰਸਕ ਰੂਪ ਲੈਂਦੇ ਦੇਖਿਆ ਗਿਆ, ਉੱਥੇ ਹੀ ਨੇੜੇ ਹੀ 'ਸਟੈਂਡ ਅੱਪ ਟੂ ਰੇਸਿਜ਼ਮ' ਨਾਮਕ ਇੱਕ ਸੰਗਠਨ ਦੁਆਰਾ ਇੱਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਵਿਰੋਧ ਮਾਰਚ ਨੂੰ 'ਮਾਰਚ ਅਗੇਂਸਟ ਫਾਸ਼ੀਵਾਦ' ਦਾ ਨਾਮ ਦਿੱਤਾ ਗਿਆ ਸੀ, ਜਿਸ ਵਿੱਚ ਲਗਭਗ 5,000 ਲੋਕਾਂ ਨੇ ਹਿੱਸਾ ਲਿਆ। ਪੁਲਸ ਨੇ ਦੋਵਾਂ ਸਮੂਹਾਂ ਨੂੰ ਵੱਖ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ ਤਾਂ ਜੋ ਕੋਈ ਸਿੱਧੀ ਟੱਕਰ ਨਾ ਹੋਵੇ।
ਇਹ ਵੀ ਪੜ੍ਹੋ : 'ਰੂਸ ਤੋਂ ਤੇਲ ਬਿਲਕੁਲ ਨਾ ਖਰੀਦੋ, ਸਖ਼ਤ ਪਾਬੰਦੀਆਂ ਲਗਾਵਾਂਗੇ', ਡੋਨਾਲਡ ਟਰੰਪ ਨੇ ਨਾਟੋ ਦੇਸ਼ਾਂ ਨੂੰ ਭੇਜਿਆ ਸੁਨੇਹਾ
ਕਿਉਂ ਹੋਇਆ ਪ੍ਰਦਰਸ਼ਨ?
ਟੌਮੀ ਰੌਬਿਨਸਨ ਨੂੰ ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਵਿਰੋਧੀ ਅਤੇ ਸੱਜੇ-ਪੱਖੀ ਰਾਜਨੀਤੀ ਦਾ ਇੱਕ ਪ੍ਰਮੁੱਖ ਚਿਹਰਾ ਮੰਨਿਆ ਜਾਂਦਾ ਹੈ। ਉਸਦੇ ਸਮਰਥਕਾਂ ਦਾ ਦੋਸ਼ ਹੈ ਕਿ ਬ੍ਰਿਟਿਸ਼ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇਸ਼ ਲਈ ਨੁਕਸਾਨਦੇਹ ਹਨ। ਹਾਲਾਂਕਿ, ਇੱਕ ਵੱਡਾ ਵਰਗ ਉਸਦੇ ਵਿਚਾਰਾਂ ਦਾ ਵਿਰੋਧ ਕਰਦਾ ਹੈ ਅਤੇ ਉਸ ਨੂੰ ਵੰਡਣ ਵਾਲੀ ਅਤੇ ਨਸਲਵਾਦੀ ਰਾਜਨੀਤੀ ਦਾ ਪ੍ਰਤੀਕ ਮੰਨਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੌਜ ਦੇ ਕਾਫਿਲੇ 'ਤੇ ਹਮਲਾ, 19 ਦੀ ਮੌਤ; 45 ਅੱਤਵਾਦੀ ਢੇਰ
NEXT STORY