ਬੀਜਿੰਗ - ਚੀਨ ਦੇ ਸਿਚੁਆਨ ਸੂਬੇ ’ਚ ਹਾਲ ਹੀ ’ਚ ਸ਼ੁਰੂ ਹੋਇਆ ਹੋਂਗਚੀ ਪੁਲ ਡਿੱਗ ਗਿਆ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਪੁਲ ਰਾਸ਼ਟਰੀ ਰਾਜਮਾਰਗ ’ਤੇ ਬਣਾਇਆ ਗਿਆ ਸੀ ਅਤੇ ਇਸ ਦੀ ਲੰਬਾਈ ਲੱਗਭਗ 758 ਮੀਟਰ ਸੀ। ਸੋਮਵਾਰ ਦੁਪਹਿਰ ਨੂੰ ਪੁਲ ਦੇ ਆਲੇ-ਦੁਆਲੇ ਦੀਆਂ ਪਹਾੜੀਆਂ ਅਤੇ ਸੜਕਾਂ ’ਤੇ ਤਰੇੜਾਂ ਦਿਖਾਈ ਦਿੱਤੀਆਂ। ਪਹਾੜ ਖਿਸਕਣਾ ਸ਼ੁਰੂ ਹੋਇਆ ਤਾਂ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰ ਕੇ ਪੁਲ ਨੂੰ ਤੁਰੰਤ ਬੰਦ ਕਰ ਦਿੱਤਾ।
ਮੰਗਲਵਾਰ ਦੁਪਹਿਰ ਨੂੰ ਸਥਿਤੀ ਹੋਰ ਵੀ ਵਿਗੜ ਗਈ। ਪਹਾੜੀ ਤੋਂ ਵੱਡੀ ਮਾਤਰਾ ’ਚ ਮਿੱਟੀ ਖਿਸਕਣ ਤੋਂ ਬਾਅਦ ਪੁਲ ਦਾ ਇਕ ਹਿੱਸਾ ਡਿੱਗ ਗਿਆ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਖ਼ਬਰ ਨਹੀਂ ਹੈ। ਵੀਡੀਓ ’ਚ ਧੂੜ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ ਅਤੇ ਪੁਲ ਦੇ ਖੰਬੇ ਡਿੱਗ ਕੇ ਹੇਠਾਂ ਨਦੀ ’ਚ ਡਿੱਗਦੇ ਨਜ਼ਰ ਆਉਂਦੇ ਹਨ। ਇਹ ਪੁਲ ਇਸ ਸਾਲ ਪੂਰਾ ਹੋਇਆ ਸੀ। ਇਸ ਨੂੰ ਚੀਨ ਦੇ ਮੈਦਾਨੀ ਇਲਾਕਿਆਂ ਨੂੰ ਤਿੱਬਤ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਬਣਾਇਆ ਗਿਆ ਸੀ ਅਤੇ 28 ਸਤੰਬਰ ਨੂੰ ਅਾਵਾਜਾਈ ਲਈ ਖੋਲ੍ਹਿਆ ਗਿਆ ਸੀ। ਪੁਲ ਦੀ ਉਚਾਈ ਘਾਟੀ ਦੇ ਤਲ ਤੋਂ ਲੱਗਭਗ 625 ਮੀਟਰ ਦੱਸੀ ਗਈ ਹੈ।
ਟਰੰਪ ਨਾਲ ਵਪਾਰ ਨੂੰ ਲੈ ਕੇ ਵਧੇ ਤਣਾਅ ਵਿਚਾਲੇ ਜੀ-7 ਦੇਸ਼ਾਂ ਦੀ ਕੈਨੇਡਾ ’ਚ ਮੀਟਿੰਗ
NEXT STORY