ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ 7 ਦਸੰਬਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਮੋਗਾ ਵਿਚ ਬਿਜਲੀ ਬੰਦ ਰਹੇਗੀ
ਮੋਗਾ (ਬਿੰਦਾ)- ਮਿਤੀ 7 ਦਸੰਬਰ ਨੂੰ 132 ਕੇਲੀ ਮੋਗਾ 1 ਤੋਂ ਚਲਦੇ 11ਕੇ. ਵੀ. ਪ੍ਰਤਾਪ ਰੋਡ ਫੀਡਰ, 11 ਕੇ. ਵੀ. ਜਵਾਹਰ ਨਗਰ ਫੀਡਰ,11 ਕੇ. ਵੀ. ਦੱਤ ਰੋਡ ਫੀਡਰ , ਮੋਗਾ-1 ਫੀਡਰ,11 ਕੇ. ਵੀ. ਮੋਗਾ-2 ਫੀਡਰ, 11 ਕੇ. ਵੀ. ਅਕਾਲਸਰ ਰੋਡ ਫੀਡਰ ਨਵਾਂ 11 ਕੇ. ਵੀ. ਜੇਲ੍ਹ ਅਜ਼ਾਦ ਫੀਡਰ ਕੱਢਣ ਲਈ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐੱਸ. ਡੀ. ਓ. ਜਗਸੀਰ ਸਿੰਘ ਅਤੇ ਜੇਈ ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਵੱਲੋਂ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਅਕਾਲਸਰ ਰੋਡ, ਦੱਤ ਰੋਡ ਸਿਵਲ ਲਾਈਨ,ਜੇਲ੍ਹ, ਡੀ. ਸੀ. ਕੰਪਲੈਕਸ, ਜੇਲ੍ਹ ਵਾਲੀ ਗਲੀ, ਮੈਜਿਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐੱਫ਼. ਸੀ. ਆਈ. ਰੋਡ, ਕਿਚਲੂ ਸਕੂਲ, ਇਮਪਰੂਵਮੈਂਟ ਟ੍ਰਸਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ, ਨਾਨਕ ਨਗਰੀ, ਸਟਾਫ ਵਾਲੀ ਗਲੀ ,ਜਵਾਹਰ ਨਗਰ, ਰੇਲਵੇ ਰੋਡ, ਨਿਊ ਟਾਊਨ ਗਲੀ ਨੰ.01 ਤੋਂ 09, ਪ੍ਰਤਾਪ ਰੋਡ, ਨਹਿਰੂ ਪਾਰਕ ਰੋਡ, ਕਿਸ਼ਨਪੁਰਾ ਮੁਹੱਲਾ, ਚੈਂਬਰ ਰੋਡ, ਹਰੀਜਨ ਕਾਲੋਨੀ, ਰੇਲਵੇ ਰੋਡ, ਰਾਗਰ ਬਸਤੀ, ਬੀ. ਐਡ. ਕਾਲਜ ਚੌਕ, ਮਾਡਲ ਸਕੂਲ, ਫਰੈਂਡਜ਼ ਕਲੋਨੀ, ਬਾਜ਼ੀਗਰ ਬਸਤੀ, ਬੇਰੀ ਵਾਲਾ ਮੁਹੱਲਾ, ਆਰੀਆ ਰੋਡ, ਗੁਰੂ ਰਵੀਦਾਸ ਕਾਲੋਨੀ, ਚੋਖਾ ਪੈਲੇਸ ਰੋਡ, ਪੁਰਾਣੀ ਸਬਜ਼ੀ ਮੰਡੀ, ਆਰੀਆ ਸਕੂਲ ਰੋਡ, ਥਾਣਾ ਸਿਟੀ, ਪੱਟੀ ਮੱਲੋ ਕੀ, ਐੱਸ. ਡੀ. ਕਾਲਜ ਰੋਡ, ਬਾਗ ਗਲੀ ਸਪੋਰਟਿੰਗ ਸ਼ੋਅ ਰੂਮ ਮੋਗਾ ਐੱਫ਼. ਸੀ. ਆਈ. ਰੋਡ, ਜੀ. ਟੀ. ਰੋਡ, ਫਰੈਂਡਜ਼ ਕਾਲੋਨੀ, ਗਾਂਧੀ ਰੋਡ, ਮਥੁਰਾ ਪੁਰੀ, ਰੇਲਵੇ ਰੋਡ, ਚੈਂਬਰ ਰੋਡ, ਬੈਂਕ ਕਾਲੋਨੀ, ਬਸੰਤ ਸਿੰਘ ਰੋਡ, ਮੇਨ ਚੌਕ ਬੱਤੀਆਂ ਵਾਲਾ, ਸ਼ਾਮ ਲਾਲ ਚੌਕ, ਪੁਰਾਣਾ ਦਾਣਾ ਮੰਡੀ, ਹਨੂੰਮਾਨ ਮੰਦਰ, ਬਰਾੜ ਡੈਂਟਲ ਹਾਊਸ ਹਸਪਤਾਲ, ਐੱਸ. ਐੱਸ. ਪੀ. ਰਿਹਾਇਸ਼ ਮੋਗਾ, ਮੇਨ ਬਜ਼ਾਰ, ਰਾਮ ਗੰਜ, ਪੁਰਾਣੀ ਸਬਜ਼ੀ ਮੰਡੀ, ਅਹਾਤਾ ਬਦਨ ਸਿੰਘ, ਰੇਲਵੇ ਰੋਡ, ਬਸੰਤ ਸਿੰਘ ਰੋਡ, ਚੌਕ ਜੋਗਿੰਦਰ ਸਿੰਘ, ਮੈਜੈਸਟਿਕ ਰੋਡ, ਟਾਊਨ ਹਾਲ, ਸ਼ਾਮ ਲਾਲ ਚੌਕ, ਗੁਰੂ ਨਾਨਕ ਕਾਲਜ, ਪੱਤੀ ਵਾਲੀ ਗਲੀ, ਰੇਲਵੇ ਰੋਡ, ਅੰਡਰ ਬ੍ਰਿਜ, ਹਾਫ਼ ਮੈਜਸਟਿਕ ਰੋਡ, ਬੈਂਕ ਗਰਾਉਂ ਵਾਲੀ ਮਾਰਕੀਟ, ਪੁਰਾਣਾ ਬਜ਼ਾਰ, ਮਣਪ ਵਾਲੀ ਗਲੀ, ਫ੍ਰੈਂਡਜ਼ ਕਲੋਨੀ, ਅੰਮ੍ਰਿਤ ਮਾਰਕੀਟ, ਬੈਂਕ ਆਫ਼ ਇੰਡੀਆ, ਪ੍ਰਤਾਪ ਰੋਡ ਏਰੀਆ, ਆਲ ਨਿਊ ਟਾਊਨ ਨੰਬਰ 1 ਤੋਂ ਨੰਬਰ 8 ਏਰੀਆ, ਪੁਰਾਣੀ ਅਨਾਜ ਮੰਡੀ, ਅੱਧਾ ਏਰੀਆ ਮੇਨ ਬਾਜ਼ਾਰ, ਬੇਰੀਆਂ ਦਾ ਮੁਹੱਲਾ ਪੱਟੀ ਮੱਲੋ ਕੀ ਏਰੀਆ ਏਰੀਆ ਪ੍ਰਭਾਵਿਤ ਰਹੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਜੂਡੀਸ਼ੀਅਲ ਹਿਰਾਸਤ 'ਚ ਭੇਜਿਆ
ਸ਼ੇਰਪੁਰ ਦੀ ਬਿਜਲੀ ਰਹੇਗੀ ਬੰਦ
ਸ਼ੇਰਪੁਰ (ਅਨੀਸ਼)- 7 ਦਸੰਬਰ ਨੂੰ 11 .ਕੇ. ਵੀ. ਸ਼ੇਰਪੁਰ ਕੈਟਾਗਰੀ-1 ਫੀਡਰ ਦੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਸ਼ੇਰਪੁਰ ਸ਼ਹਿਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ।
ਜਲਾਲਾਬਾਦ ਵਿਚ ਬਿਜਲੀ ਬੰਦ ਰਹੇਗੀ
ਜਲਾਲਾਬਾਦ (ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਾਲਾਬਾਦ ਸ਼ਹਿਰੀ ਸਬ ਡਿਵੀਜ਼ਨ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 132 ਕੇ. ਵੀ. ਬਿਜਲੀ ਘਰ ਜਲਾਲਾਬਾਦ ’ਚ ਮੈਂਟੀਨੈਸ ਦੇ ਜ਼ਰੂਰੀ ਕੰਮ ਕਰਨ ਲਈ ਜਲਾਲਾਬਾਦ ਦੇ 132 ਕੇ. ਵੀ. ਬਿਜਲੀ ਘਰ ਤੋਂ ਚਲਦੇ 11 ਕੇ. ਵੀ. ਫੀਡਰ ਜਲਾਲਾਬਾਦ ਸ਼ਹਿਰ, ਆਲਮਕੇ, ਟਿਵਾਣਾ ਰੋਡ, ਬੱਘਾ ਬਜਾਰ, ਸੁਖੇਰਾ, ਘੂਰੀ, ਕਾਲੂ ਵਾਲਾ, ਘਾਂਗਾ, ਫਾਜ਼ਿਲਕਾ ਰੋਡ ਫੀਡਰਾਂ ਅਧੀਨ ਇਲਾਕੇ ’ਚ 7 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ: ਬਜ਼ੁਰਗ ਨੂੰ ਰੱਖਿਆ ਡਿਜੀਟਲ ਅਰੈਸਟ! 16 ਦਿਨ ਤੱਕ ਨਹੀਂ ਕੱਟਣ ਦਿੱਤਾ ਫੋਨ, ਪੂਰਾ ਮਾਮਲਾ ਕਰੇਗਾ ਹੈਰਾਨ
ਰਾਏਕੋਟ 'ਚ ਬਿਜਲੀ ਰਹੇਗੀ
ਰਾਏਕੋਟ (ਭੱਲਾ)- ਪਾਵਰਕਾਮ ਰਾਏਕੋਟ ਵਲੋਂ ਬਿਜਲੀ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇ.ਵੀ ਗਰਿੱਡ ਤੋਂ ਚੱਲਦੇ ਰਾਏਕੋਟ ਸ਼ਹਿਰੀ ਕੈਟਾਗਰੀ-1 ਫੀਡਰ ਤੋਂ ਚੱਲਣ ਵਾਲੀ ਬਿਜਲੀ ਸਪਲਾਈ 7 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ, ਜਿਸ ਕਾਰਨ ਉਕਤ ਫੀਡਰ ਤੋਂ ਚੱਲਦੇ ਇਲਾਕੇ ਸਰਦਾਰ ਹਰੀ ਸਿੰਘ ਨਲਵਾ ਚੌਕ ਤੋਂ ਤਲਵੰਡੀ ਗੇਟ, ਨਗਰ ਕੌਂਸਲ ਤੋਂ ਗਊਸ਼ਾਲਾ ਚੌਕ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਐੱਸ. ਡੀ. ਓ. ਪਾਵਰਕਾਮ ਕੁਲਦੀਪ ਕੁਮਾਰ ਵਲੋਂ ਦਿੱਤੀ ਗਈ।
ਇਹ ਵੀ ਪੜ੍ਹੋ: ਸਾਬਕਾ ਸਿੱਖਿਆ ਰਾਜ ਮੰਤਰੀ ਤਾਰਾ ਸਿੰਘ ਲਾਡਲ ਦਾ ਦਿਹਾਂਤ
PUNJAB: ਕਹਿਰ ਓ ਰੱਬਾ, ਪਿਓ ਦੇ ਜ਼ਰਾ ਵੀ ਨਹੀਂ ਕੰਬੇ ਹੱਥ, ਇਕਲੌਤੇ ਪੁੱਤ ਨੂੰ ਦਿੱਤੀ ਬੇਰਹਿਮ ਮੌਤ
NEXT STORY