ਮੈਨੀਟੋਬਾ— ਕੈਨੇਡਾ ਦੇ ਸੂਬੇ ਮਨੀਟੋਬਾ ਵਿਚ ਸ਼ਨੀਵਾਰ ਨੂੰ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਸ਼ਨੀਵਾਰ ਨੂੰ ਹਾਈਵੇਅ-59 'ਤੇ ਇਕ ਜੀਪ ਅਤੇ ਕਾਲੇ ਰੰਗ ਦੇ ਪਿਕਅੱਪ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 8 ਲੋਕ ਜ਼ਖਮੀ ਹੋ ਗਏ। ਹਾਦਸੇ ਕਾਰਨ ਜੀਪ ਅਤੇ ਪਿਕਅੱਪ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਹਾਦਸੇ ਦੀ ਸੂਚਨਾ ਮਿਲੀ ਅਤੇ ਮੌਕੇ 'ਤੇ ਪੁੱਜ ਕੇ ਉਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਦੁਪਹਿਰ ਦੇ ਸਮੇਂ ਹੋਇਆ। 27 ਸਾਲਾ ਜੀਪ ਦੇ ਡਰਾਈਵਰ, ਦੋ ਵਿਅਕਤੀਆਂ ਅਤੇ ਇਕ 11 ਸਾਲਾ ਲੜਕੇ ਨੂੰ ਵਿਨੀਪੈਗ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਪਿਕਅੱਪ ਵਿਚ ਇਕ ਵਿਅਕਤੀ, ਇਕ ਔਰਤ ਅਤੇ ਇਕ ਲੜਕਾ-ਲੜਕੀ ਸਵਾਰ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਲਈ ਹਾਈਵੇਅ ਨੂੰ ਬੰਦ ਕਰ ਦਿੱਤਾ ਸੀ ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੀਪ ਨੇ ਪਿਕਅੱਪ ਨੂੰ ਜ਼ੋਰਦਾਰ ਟੱਕਰ ਮਾਰੀ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਪੁਲਸ ਨੇ ਹਾਈਵੇਅ ਨੂੰ ਮੁੜ ਖੋਲ੍ਹ ਦਿੱਤਾ। ਪੁਲਸ ਨੇ ਜੀਪ ਦੇ ਡਰਾਈਵਰ ਵਿਰੁੱਧ ਦੋਸ਼ ਲਾਏ ਹਨ।
ਬੁਰੇ ਫਸੇ ਪਾਕਿਸਤਾਨੀ ਪੀ. ਐੱਮ. ਨਵਾਜ਼ ਸ਼ਰੀਫ
NEXT STORY