ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਅਜੋਕੇ ਵਿਗਿਆਨਕ ਯੁੱਗ ਵਿੱਚ ਸ਼ੋਸਲ ਮੀਡੀਆ ਦੀ ਵਰਤੋਂ ਸੰਸਾਰ ਦੇ ਹਰ ਇੱਕ ਕੋਨੇ ਵਿੱਚ ਹੋ ਰਹੀ ਹੈ ਅਤੇ ਇਸ ਨੇ ਜ਼ਿੰਦਗੀ ਦੇ ਕਈ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਵੀ ਪਾਇਆ ਹੈ। ਜਿੱਥੇ ਲੋਕਾਂ ਨੇ ਘਰ ਬੈਠੇ ਹੀ ਦੁਨੀਆ ਦੇ ਦੂਜੇ ਕੋਨੇ ਵਿੱਚ ਕਿਸੇ ਨਾਲ ਸਾਂਝ ਪਾਈ ਹੈ, ਉੱਥੇ ਕਈਆਂ ਨੇ ਚਿਰਾਂ ਤੋਂ ਵਿਛੜਿਆਂ ਨਾਲ ਮੇਲ ਕੀਤੇ ਹਨ।
ਇੰਗਲੈਂਡ ਵਿੱਚ ਵੀ ਬੀਬੀ ਨੇ ਇੱਕ ਰੇਡੀਓ ਦੇ ਫੇਸਬੁੱਕ ਪੇਜ਼ ਰਾਹੀਂ ਕਈ ਦਹਾਕੇ ਪਹਿਲਾਂ ਦੂਜੇ ਵਿਸ਼ਵ ਯੁੱਧ ਦੇ ਸਮੇਂ ਗੁਆਚਿਆ ਹੋਇਆ ਉਸ ਦੀ ਮਾਂ ਦੁਆਰਾ ਦਿੱਤਾ ਸ਼ਨਾਖਤੀ ਬਰੇਸਲੈਟ ਹਾਸਲ ਕੀਤਾ ਹੈ। ਐਨ ਮਾਈਲਸ (82) ਨਾਂ ਦੀ ਇਸ ਬੀਬੀ ਨੇ ਲਗਭੱਗ 1940 ਵਿੱਚ ਆਪਣੇ ਦਾਦਾ-ਦਾਦੀ ਦੇ ਖੇਤ ਵਿੱਚ ਇਸ ਨੂੰ ਗਵਾ ਲਿਆ ਸੀ। ਜਿੱਥੇ ਹੁਣ ਇਹ ਲਗਭਗ ਛੇ ਮਹੀਨੇ ਪਹਿਲਾਂ ਮਾਰਕਸ ਮਿਲਰ ਨੂੰ ਇੱਕ ਧਾਤ ਡਿਟੈਕਟਰ ਦੀ ਮਦਦ ਨਾਲ ਮਿਲਿਆ ਸੀ।
ਪੜ੍ਹੋ ਇਹ ਅਹਿਮ ਖਬਰ- ਸੱਤ ਮਹੀਨਿਆਂ ਬਾਅਦ ਪੱਛਮੀ ਆਸਟ੍ਰੇਲੀਆ 'ਚ ਸ਼ੁਰੂ ਹੋਈਆਂ ਘਰੇਲੂ ਉਡਾਣਾਂ
ਇਸ ਵਿਅਕਤੀ ਦੁਆਰਾ ਇਸ ਦੇ ਮਾਲਕ ਨੂੰ ਲੱਭਣ ਲਈ ਰੇਡੀਓ ਦੇ ਫੇਸਬੁੱਕ ਪੇਜ਼ 'ਤੇ ਅਪੀਲ ਕੀਤੀ ਗਈ ਸੀ, ਜਿਸ ਤੇ ਮਾਈਲਸ ਨੇ ਉਸ ਨਾਲ ਸੰਪਰਕ ਕੀਤਾ। ਇਹ ਬਜੁਰਗ ਬੀਬੀ ਜੋ ਉਸ ਸਮੇਂ ਇੱਕ ਛੋਟੀ ਬੱਚੀ ਸੀ, ਸਾਲਾਂ ਬਾਅਦ ਇਹ ਪੁਰਾਣੀ ਨਿਸ਼ਾਨੀ ਪ੍ਰਾਪਤ ਕਰਕੇ ਬਹੁਤ ਖੁਸ਼ ਹੈ।
ਸਕਾਟਲੈਂਡ: ਨਿਕੋਲਾ ਸਟਰਜਨ ਦੇ ਨਾਮ 'ਤੇ ਆਏ ਪਾਰਸਲ ਨੇ ਪਾਈ ਡਾਕ ਵਿਭਾਗ ਨੂੰ ਭਾਜੜ
NEXT STORY