ਰੋਮ (ਬਿਊਰੋ): ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦਾ ਬੀਤੇ ਇਕ ਸਾਲ ਤੋਂ ਪੂਰੀ ਦੁਨੀਆ ਵਿਚ ਕਹਿਰ ਜਾਰੀ ਹੈ। ਇਸ ਦੇ ਨਵੇਂ ਅਤੇ ਹੈਰਾਨ ਕਰ ਦੇਣ ਵਾਲੇ ਲੱਛਣ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਇਟਲੀ ਦਾ ਹੈ। ਇੱਥੇ ਇਕ 86 ਸਾਲਾ ਬੀਬੀ ਦੀਆਂ ਉਂਗਲਾਂ ਵਿਚ ਗੈਂਗਰੀਨ ਹੋ ਗਿਆ ਮਤਲਬ ਖੂਨ ਜੰਮਣ ਕਾਰਨ ਉਸ ਦੀਆਂ ਉਂਗਲਾਂ ਕਾਲੀਆਂ ਪੈ ਗਈਆਂ। ਆਖਿਰਕਾਰ ਬੀਬੀ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸ ਦੀਆਂ ਉਂਗਲਾਂ ਕੱਟਣੀਆਂ ਪਈਆਂ।
ਡਾਕਟਰਾਂ ਨੇ ਲਿਆ ਫ਼ੈਸਲਾ
ਯੂਰਪੀਅਨ ਜਰਨਲ ਆਫ ਵੈਸਕਿਊਲਰ ਐਂਡ ਐਂਡੋਵੈਸਕਿਊਲਰ ਸਰਜਰੀ ਮੁਤਾਬਕ, ਇਸ ਹਾਲਤ ਨੂੰ ਵਾਇਰਸ ਨਾਲ ਹੋਣ ਵਾਲੀ ਬੀਮਾਰੀ ਦਾ ਗੰਭੀਰ ਰੂਪ ਦੱਸਿਆ ਗਿਆ ਹੈ। ਬੀਬੀ ਪਿਛਲੇ ਸਾਲ ਅਪ੍ਰੈਲ ਵਿਚ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਉਸ ਦੇ ਸਰੀਰ 'ਤੇ ਵਾਇਰਸ ਦਾ ਇੰਨਾ ਭਿਆਨਕ ਪ੍ਰਭਾਵ ਪਿਆ ਕਿ ਉਂਗਲਾਂ ਵਿਚ ਗੈਂਗਰੀਨ ਹੋ ਗਿਆ। ਕਾਲੀਆਂ ਪੈ ਚੁੱਕੀਆਂ ਉਂਗਲਾਂ ਨੂੰ ਡਾਕਟਰਾਂ ਨੂੰ ਕੱਟਣਾ ਪਿਆ। ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਲੱਛਣ ਉਦੋਂ ਪੈਦਾ ਹੁੰਦੇ ਹਨ ਜਦੋਂ ਸਰੀਰ ਕੋਰੋਨਾ ਵਾਇਰਸ ਦੇ ਖ਼ਿਲਾਫ਼ ਅਤੀਸੰਵੇਦਨਸ਼ੀਲਤਾ ਨਾਲ ਲੜਦਾ ਹੈ। ਸਰੀਰ ਵਿਚ 'ਸਾਈਟੋਕਾਇਨ ਸਟਾਰਮ' ਪੈਦਾ ਹੁੰਦਾ ਹੈ ਜੋ ਸਰੀਰ ਦੇ ਬੀਮਾਰ ਸੈੱਲਾਂ ਦੇ ਨਾਲ-ਨਾਲ ਸਿਹਤਮੰਦ ਸੈੱਲਾਂ 'ਤੇ ਵੀ ਹਮਲਾ ਕਰਦਾ ਹੈ। ਕੁਝ ਲੋਕਾਂ ਵਿਚ ਜ਼ੁਬਾਨ ਦੀ ਸੋਜ ਵੀ ਅਜਿਹਾ ਹੀ ਲੱਛਣ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ - ਯੂਕੇ: ਕੋਰੋਨਾ ਟੀਕਾਕਰਨ ਕੇਂਦਰ 'ਚ ਲੱਗੀ ਅੱਗ, ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ
ਇਕ ਹੋਰ ਮਾਮਲਾ
ਇਹੀ ਨਹੀਂ ਮੈਕਸੀਕੋ ਵਿਚ ਇਕ ਬੀਬੀ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਹੋਣ ਦੌਰਾਨ ਉਹਨਾਂ ਦਾ ਦੁੱਧ ਹਰਾ ਹੋ ਗਿਆ ਸੀ। ਭਾਵੇਂਕਿ ਡਾਕਟਰਾਂ ਨੇ ਦੱਸਿਆ ਕਿ ਇਹ ਚਿੰਤਾ ਦੀ ਗੱਲ ਨਹੀਂ ਹੈ।ਸਰੀਰ ਵਿਚ ਬਣਨ ਵਾਲੀ ਐਂਟੀਬੌਡੀ ਅਤੇ ਦਵਾਈਆਂ ਦੇ ਅਸਰ ਕਾਰਨ ਅਜਿਹਾ ਹੋ ਸਕਦਾ ਹੈ। ਇਸ ਦੌਰਾਨ ਬੱਚੇ ਨੂੰ ਦੁੱਧ ਪਿਲਾਉਣ ਵਿਚ ਵੀ ਕੋਈ ਖਤਰਾ ਨਹੀਂ ਪਾਇਆ ਗਿਆ।
ਜਾਣੋ ਗੈਂਗਰੀਨ ਬਾਰੇ
ਗੈਂਗਰੇਨ ਉਦੋਂ ਹੁੰਦਾ ਹੈ ਜਦੋਂ ਆਕਸੀਜਨ ਨਾਲ ਭਰਪੂਰ ਖੂਨ ਦੀ ਘਾਟ ਕਾਰਨ ਸਰੀਰ ਦੇ ਕੁਝ ਹਿੱਸਿਆਂ ਵਿਚ ਸੈੱਲ ਮਰ ਜਾਂਦੇ ਹਨ, ਅਕਸਰ ਹੱਥਾਂ ਜਾਂ ਪੈਰਾਂ ਦੇ। ਇਹ ਇਕ ਗੰਭੀਰ ਸਥਿਤੀ ਹੈ। ਜਿੰਨੀ ਜਲਦੀ ਹੋ ਸਕੇ ਟਿਸ਼ੂਆਂ ਦੀ ਮੌਤ ਦੇ ਫੈਲਣ ਨੂੰ ਰੋਕਣ ਲਈ ਇਸ ਦੇ ਤੁਰੰਤ ਇਲਾਜ ਦੀ ਜ਼ਰੂਰਤ ਹੈ। ਡਾਇਬੀਟੀਜ਼ ਗੈਂਗਰੀਨ ਨਾਲ ਜੁੜੀ ਹੋਈ ਹੈ। ਡਾਇਬਟੀਜ਼ ਛੋਟੀਆਂ ਨਾੜੀਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਉਹ ਸਿਰੇ ਦੀ ਸਪਲਾਈ ਕਰਨ ਲਈ ਨਾਕਾਫ਼ੀ ਹੋ ਜਾਂਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : 28 ਨੂੰ ਮਨਾਇਆ ਜਾਵੇਗਾ ਗੁਰੂ ਰਾਵਿਦਾਸ ਮਹਾਰਾਜ ਦਾ ਅਵਤਾਰ ਦਿਹਾੜਾ
NEXT STORY