ਟੈਕਸਾਸ— ਅਮਰੀਕਾ ਦੇ ਉਪਨਗਰ ਡਲਾਸ ਦੇ ਇਕ ਘਰ 'ਚ ਫੁੱਟਬਾਲ ਦੇਖਣ ਲਈ ਇਕੱਠੇ ਹੋਏ ਲੋਕਾਂ 'ਤੇ ਗੋਲੀਬਾਰੀ ਦੀ ਘਟਨਾ 'ਚ ਹਮਲਾਵਰ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਟੈਕਸਾਸ 'ਚ ਪਲਾਨੋ ਦੇ ਪੁਲਸ ਮੁਖੀ ਨੇ ਜਾਣਕਾਰੀ ਦਿੱਤੀ ਕਿ ਕੱਲ 8 ਲੋਕਾਂ ਦੀ ਮੌਤ ਹੋਈ ਸੀ ਪਰ ਇਕ ਹੋਰ ਵਿਅਕਤੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ 9 ਤਕ ਪੁੱਜ ਗਈ ਹੈ।
ਇਸ 'ਚ ਮਾਰੀ ਗਈ ਇਕ ਕੁੜੀ ਦੇ ਪਿਤਾ ਨੇ ਕਿਹਾ ਕਿ ਇਹ ਘਰ ਉਸ ਦੀ ਧੀ ਦਾ ਸੀ। ਉਹ ਆਪਣੇ ਪਤੀ ਤੋਂ ਤਲਾਕ ਲੈਣ ਮਗਰੋਂ ਇਕੱਲੀ ਰਹਿੰਦੀ ਸੀ। ਉਸ ਨੇ ਕਿਹਾ ਕਿ ਉਹ ਆਪਣੀ ਧੀ ਦੀ ਮੌਤ ਨਾਲ ਤੜਫ ਰਿਹਾ ਹੈ। ਉਸ ਦੀ ਧੀ ਨੇ ਫੁੱਟਬਾਲ ਦੇਖਣ ਲਈ ਪਾਰਟੀ ਰੱਖੀ ਸੀ ਤੇ ਉਨ੍ਹਾਂ ਕਿਹਾ ਕਿ ਇਹ ਸ਼ੱਕੀ ਘਰ 'ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਜਾਣਦਾ ਸੀ ਅਤੇ ਉਸ ਨੇ ਜਾਣ-ਬੁੱਝ ਕੇ ਉਨ੍ਹਾਂ ਸਭ ਨੂੰ ਮਾਰ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਬਰਕਲੇ 'ਚ ਰਾਹੁਲ ਗਾਂਧੀ ਨੇ ਦੇਸ਼ 'ਚ ਚੱਲਦੇ ਮੁੱਦਿਆਂ ਦਾ ਜਿਕਰ ਕਰਦਿਆਂ ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY