ਕਾਠਮੰਡੂ-ਨੇਪਾਲ ਦੇ ਰੂਪਨਦੇਹੀ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਬੱਸ ਦੇ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਘਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 24 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਰੂਪਨਦੇਹੀ ਦੇ ਭੈਰਹਵਾ-ਪਰਾਸੀ ਮਾਰਗ 'ਤੇ ਉਸ ਸਮੇਂ ਵਾਪਰੀ ਜਦ ਬੱਸ ਰੋਹਿਣੀ ਨਦੀ 'ਤੇ ਬਣੇ ਪੁੱਲ ਤੋਂ ਡਿੱਗ ਗਈ।
ਇਹ ਵੀ ਪੜ੍ਹੋ : ਰਾਧਿਕਾ ਮਰਚੈਂਟ ਦੇ ਅਰੇਂਜਟ੍ਰਮ ’ਚ ਪੋਤੇ ਪ੍ਰਿਥਵੀ ਨਾਲ ਸਪੌਟ ਹੋਏ ਮੁਕੇਸ਼ ਅੰਬਾਨੀ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੋਹਿਣੀ ਨਦੀ 'ਤੇ ਬਣੇ ਪੁਲ ਤੋਂ ਬੱਸ ਦੇ ਡਿੱਗਣ ਦੀ ਘਟਨਾ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ 'ਚ ਇਕ ਮਹਿਲਾ ਅਤੇ ਅੱਠ ਪੁਰਸ਼ ਹਨ। ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ 'ਚ 24 ਲੋਕ ਜ਼ਖਮੀ ਹੋਏ ਹਨ। ਜ਼ਖਮੀ ਯਾਤਰੀਆਂ ਦਾ ਭੈਰਵਹਾ ਸਥਿਤ ਮੈਡੀਕਲ ਕਾਲਜ, ਭੀਮ ਹਸਪਤਾਲ ਅਤੇ ਸਿਧਾਰਥ ਸਿਟੀ ਹਸਪਤਾਲ 'ਚ ਇਲਾਜ ਚਲ ਰਿਹਾ ਹੈ।
ਇਹ ਵੀ ਪੜ੍ਹੋ : ਉੱਤਰ ਕੋਰੀਆ ਨੇ ਘੱਟ ਦੂਰੀ ਵਾਲੀਆਂ 8 ਬੈਲਿਸਟਿਕ ਮਿਜ਼ਾਈਲਾਂ ਦਾ ਕੀਤਾ ਪ੍ਰੀਖਣ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮਰਦਾਨਾ ਤੌਰ ’ਤੇ ਖ਼ਤਮ ਹੋਏ ਮਰਦਾਂ ਲਈ ‘ਦੇਸੀ ਨੁਸਖ਼ੇ’
NEXT STORY