ਸਿਓਲ (ਯੂ. ਐੱਨ. ਆਈ.)–ਉੱਤਰ ਕੋਰੀਆਂ ਨੇ ਇਕ ਵਾਰ ਫਿਰ ਆਪਣੇ ਪੂਰਬੀ ਤੱਟ ਤੋਂ ਘੱਟ ਦੂਰੀ ਤੱਕ ਮਾਰ ਕਰ ਸਕਣ ਵਾਲੀਆਂ 8 ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ।ਦੱਖਣੀ ਕੋਰੀਆਦੇ ਸੰਯੁਕਤ ਚੀਫ ਆਫ ਸਟਾਫ (ਜੇ. ਸੀ. ਐੱਸ.) ਨੇ ਐਤਵਾਰ ਨੂੰ ਕਿਹਾ ਕਿ ਉੱਤਰ ਕੋਰੀਆ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 9.08 ਤੋਂ 9.43 ਵਜੇ ਤੱਕ 35 ਮਿੰਟਾਂ ਵਿਚ ਪਿਓਂਗਯਾਂਗ ਵਿਚ ਸੁਨਨ ਖੇਤਰ ਤੋਂ ਇਹ ਮਿਜ਼ਾਈਲਾਂ ਦਾਗੀਆਂ। ਦੱਖਣੀ ਕੋਰੀਆ ਦੀ ਫੌਜ ਨੇ ਹਾਲਾਂਕਿ ਤੁਰੰਤ ਇਹ ਨਹੀਂ ਦੱਸਿਆ ਕਿ ਮਿਜ਼ਾਈਲਾਂ ਕਿੰਨੀ ਦੂਰ ਜਾ ਕੇ ਡਿੱਗੀਆਂ। ਇਹ ਪ੍ਰੀਖਣ ਅਮਰੀਕੀ ਜਹਾਜ਼ਵਾਹਕ ਬੇੜੇ ਰੋਨਾਲਡ ਰੀਗਨ ਵਲੋਂ ਫਿਲੀਪੀਨਸ ਸਾਗਰ ਵਿਚ ਦੱਖਣੀ ਕੋਰੀਆ ਦੇ ਨਾਲ 3 ਦਿਨਾਂ ਸਮੁੰਦਰੀ ਫੌਜੀ ਅਭਿਆਸ ਦੀ ਸਮਾਪਤੀ ਦੇ ਇਕ ਦਿਨ ਬਾਅਦ ਹੋਇਆ ਹੈ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆਈ ਫੌਜ ਨਿਗਰਾਨੀ ਨੂੰ ਮਜ਼ਬੂਤ ਕਰਦੇ ਹੋਏ ਅਮਰੀਕਾ ਦੇ ਨਾਲ ਮਜ਼ਬੂਤ ਸਹਿਯੋਗ ਵਿਚ ਪੂਰਨ ਰੂਪ ਨਾਲ ਤੱਤਪਰ ਅਤੇ ਸੁਚੇਤ ਹੈ। ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਉੱਤਰ ਕੋਰੀਆ ਵਲੋਂ ਇਸ ਸਾਲ ਕੀਤਾ ਗਿਆ ਇਹ 18ਵਾਂ ਮਿਜ਼ਾਈਲ ਪ੍ਰੀਖਣ ਹੈ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਚਰਚ 'ਤੇ ਹਮਲਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
ਪ੍ਰਮਾਣੂ ਪ੍ਰੀਖਣ ਦੀ ਕਰ ਰਿਹਾ ਤਿਆਰੀ
ਮਾਹਰਾਂ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਇਸ ਹੱਠਧਰਮਿਤਾ ਦਾ ਉਦੇਸ਼ ਅਮਰੀਕਾ ਨੂੰ ਆਰਥਿਕ ਅਤੇ ਸੁਰੱਖਿਆ ਰਿਆਇਤਾਂ ’ਤੇ ਗੱਲਬਾਤ ਕਰਨ ਲਈ ਮਜਬੂਰ ਕਰਨਾ ਹੈ। ਦੱਖਣੀ ਕੋਰੀਆ ਅਤੇ ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਸੰਕੇਤ ਹਨ ਕਿ ਉੱਤਰ ਕੋਰੀਆ ਉੱਤਰ-ਪੂਰਬੀ ਸ਼ਹਿਰ ਪੁੰਗਯੇ-ਰੀ ਵਿਚ ਆਪਣੇ ਪ੍ਰਮਾਣੂ ਪ੍ਰੀਖਣ ਕੇਂਦਰ ਵਿਚ ਹੋਰ ਤਿਆਰੀ ਕਰ ਰਿਹਾ ਹੈ। ਉੱਤਰ ਕੋਰੀਆ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਵਿਸ਼ੇਸ਼ ਦੂਤ ਸੁੰਗ ਕਿਮ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਵਾਸ਼ਿੰਗਟਨ ਆਪਣੇ ਏਸ਼ੀਆਈ ਸਹਿਯੋਗੀਆਂ ਦੇ ਨਾਲ ਨੇੜੇ ਦੇ ਤਾਲਮੇਲ ਵਿਚ ਸਾਰੇ ਆਮ ਹਾਲਾਤ ਲਈ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਮਿਜ਼ਾਈਲ ਪ੍ਰੀਖਣ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ : ਜਾਪਾਨ
ਜਾਪਾਨ ਨੇ ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਕਿਹਾ ਕਿ ਮਿਜ਼ਾਈਲ ਪ੍ਰੀਖਣ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਵਾਰ-ਵਾਰ ਬੈਲਿਸਟਿਕ ਮਿਜ਼ਾਈਲਾਂ ਦਾਗ ਰਿਹਾ ਹੈ। ਇਸ ਵਿਚ ਨਵੇਂ ਤਰੀਕੇ ਦੀ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਯਾਨੀ ਆਈ. ਸੀ. ਬੀ. ਐੱਮ. ਸ਼ਾਮਲ ਹਨ।ਇਹ ਹਰਕਤ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਹੈ। ਇਹ ਮਿਜ਼ਾਈਲ ਪ੍ਰੀਖਣ ਕੌਮਾਂਤਰੀ ਕਾਨੂੰਨਾਂ ਦੀ ਵੀ ਉਲੰਘਣਾ ਹੈ ਅਤੇ ਅਸੀਂ ਇਸ ਦੀ ਸਖਤੀ ਨਾਲ ਨਿੰਦਾ ਕਰਦੇ ਹਾਂ।
ਇਹ ਵੀ ਪੜ੍ਹੋ : ਸਕਾਟਲੈਂਡ : ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਵੇਂ ਪਾਤਸ਼ਾਹ ਨੂੰ ਸਮਰਪਿਤ ਛਬੀਲ ਲਗਾਈ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਨਾਈਜੀਰੀਆ 'ਚ ਚਰਚ 'ਤੇ ਹਮਲਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
NEXT STORY