ਲਾਇਸ ਵਿਲੇ- ਲਾਇਸ ਵਿਲੇ ਵਿਚ ਪ੍ਰਦਰਸ਼ਨ ਦੌਰਾਨ 9 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਪੁਲਸ ਵਾਹਨ ਤੋੜਨ ਅਤੇ 8 ਹੋਰਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ।
ਮੀਡੀਆ ਦਾ ਵਾਹਨ ਤੋੜਨ ਦੇ ਸਬੰਧ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਸ਼ਹਿਰ ਦੇ ਅੰਤਰਿਮ ਪੁਲਸ ਮੁਖੀ ਨੇ ਸੋਮਵਾਰ ਰਾਤ ਸ਼ਹਿਰ ਦੇ ਮੇਅਰ ਨਾਲ ਇਕ ਸੰਮੇਲਨ ਵਿਚ ਕਿਹਾ ਕਿ ਲਾਇਸ ਵਿਲੇ ਵਿਚ ਕੁੱਝ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਜਾਮ ਕਰ ਦਿੱਤਾ ਸੀ ਅਤੇ ਇਕ ਮੀਡੀਆ ਦੀ ਗੱਡੀ 'ਤੇ ਵੀ ਪਥਰਾਅ ਕੀਤਾ।
ਪੁਲਸ ਨੇ ਉਨ੍ਹਾਂ 'ਤੇ ਕਾਬੂ ਪਾਉਣ ਲਈ ਮਿਰਚ ਪਾਊਡਰ ਦੀ ਵਰਤੋਂ ਕੀਤੀ। ਪੁਲਸ ਮੁਖੀ ਰਾਬਰਟ ਸ਼ਰੋਏਡਰ ਦਾ ਬਿਆਨ ਪੁਲਸ ਦੇ ਸਥਾਨਕ ਲੋਕਾਂ ਨੂੰ ਮੁੱਖ ਇਲਾਕੇ ਵਿਚ ਜਾਣ ਤੋਂ ਮਨ੍ਹਾ ਕਰਨ ਅਤੇ ਇਕ ਨਿੱਜੀ ਚੈਨਲ ਦੀ ਗੱਡੀ 'ਤੇ ਪਥਰਾਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਬਾਅਦ ਆਇਆ ਹੈ।
ਅਮਰੀਕਾ ਦੇ ਇਲਿਨੋਇਸ ਦੇ ਅਟਾਰਨੀ ਜਨਰਲ ਵੀ ਕੋਰੋਨਾ ਪਾਜ਼ੀਟਿਵ
NEXT STORY