ਸ਼ਿਕਾਗੋ- ਅਮਰੀਕਾ ਦੇ ਇਲਿਨੋਇਸ ਸੂਬੇ ਦੇ ਅਟਾਰਨੀ ਜਨਰਲ ਕਵਾਮੇ ਰਾਉਲ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹਨ। ਸਥਾਨਕ ਮੀਡੀਆ ਮੁਤਾਬਕ ਰਾਉਲ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸਨ ਤੇ ਉਨ੍ਹਾਂ ਨੇ ਸੋਮਵਾਰ ਨੂੰ ਕੋਰੋਨਾ ਟੈਸਟ ਕਰਵਾਇਆ ਸੀ।
ਉਨ੍ਹਾਂ ਕੋਰੋਨਾ ਦੇ ਲੱਛਣ ਮਿਲਣ ਦੇ ਬਾਅਦ ਖੁਦ ਨੂੰ ਇਕਾਂਤਵਾਸ ਕਰ ਲਿਆ ਸੀ। ਰਾਉਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ, 'ਮੇਰੇ ਵਿਚ ਹਲਕੇ ਲੱਛਣ ਹਨ ਅਤੇ ਮੈਂ ਲਗਾਤਾਰ ਸਟਾਫ ਦੇ ਸੰਪਰਕ ਵਿਚ ਹਾਂ ਤਾਂ ਕਿ ਆਪਣੇ ਦਫਤਰ ਦਾ ਕੰਮ ਕਰ ਸਕਾਂ।' ਇਲਿਨੋਇਸ ਸੂਬੇ ਦੇ ਸਿਹਤ ਅਧਿਕਾਰੀਆਂ ਮੁਤਾਬਕ ਇੱਥੇ ਕੋਰੋਨਾ ਵਾਇਰਸ ਦੇ 1,33,639 ਮਾਮਲੇ ਹਨ ਜਦਕਿ ਇਨ੍ਹਾਂ ਵਿਚੋਂ 6,398 ਲੋਕਾਂ ਦੀ ਮੌਤ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ 21 ਲੱਖ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਹਨ ਅਤੇ 1 ਲੱਖ 16 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ ਨੂੰ ਖੁਫੀਆ ਦਸਤਾਵੇਜ਼ ਦੇਣ 'ਤੇ ਰੂਸੀ ਵਿਗਿਆਨੀ ਦੇਸ਼ਧ੍ਰੋਹੀ ਐਲਾਨ
NEXT STORY