ਪੈਰਿਸ (ਇੰਟ.)- ਫ਼ਰਾਂਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ’ਚ ਐਤਵਾਰ ਸਵੇਰੇ 9 ਵਜੇ ਚੋਰੀ ਦੀ ਘਟਨਾ ਹੋਈ ਹੈ। ਫ਼ਰਾਂਸ ਦੀ ਸੱਭਿਆਚਾਰ ਮੰਤਰੀ ਰਸ਼ੀਦਾ ਦਾਤੀ ਨੇ ਦੱਸਿਆ ਕਿ ਚੋਰ ਗਹਿਣੇ ਲੈ ਕੇ ਦੌੜ ਗਏ। ਮੀਡੀਆ ਰਿਪੋਰਟ ਮੁਤਾਬਕ, ਪੇਸ਼ੇਵਰ ਚੋਰ ਮਿਊਜ਼ੀਅਮ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਡਿਸਕ ਕਟਰ ਨਾਲ ਖਿਡ਼ਕੀ ਕੱਟ ਕੇ ਸਿਰਫ਼ 7 ਮਿੰਟਾਂ ’ਚ ਨੈਪੋਲੀਅਨ ਅਤੇ ਮਹਾਰਾਣੀ ਜੋਸੇਫਿਨ ਦੇ 9 ਬੇਸ਼ਕੀਮਤੀ ਗਹਿਣੇ ਚੋਰੀ ਕਰ ਲਏ। ਚੋਰੀ ਹੋਏ ਗਹਿਣਿਆਂ ’ਚ 1855 ’ਚ ਬਣਿਆ ਇਤਿਹਾਸਕ ਯੂਜਨੀ ਕ੍ਰਾਊਨ ਵੀ ਸ਼ਾਮਲ ਹੈ, ਜੋ ਹਜ਼ਾਰਾਂ ਕੀਮਤੀ ਰਤਨਾਂ ਨਾਲ ਜੜਿਆ ਹੈ। ਇਸ ਤਾਜ ਦੇ ਕੁਝ ਹਿੱਸੇ ਟੁੱਟੇ ਹੋਏ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਚੋਰੀ ਦੌਰਾਨ ਇਹ ਟੁੱਟ ਗਿਆ ਹੋਵੇਗਾ।
ਮਿਊਜ਼ੀਅਮ ਨੇ ਚੋਰੀ ਤੋਂ ਬਾਅਦ ਅੱਜ ਪੂਰੇ ਦਿਨ ਲਈ ਬੰਦ ਰਹਿਣ ਦਾ ਐਲਾਨ ਕੀਤਾ। ਫ਼ਰਾਂਸ ਦੇ ਗ੍ਰਹਿ ਮੰਤਰੀ ਲਾਰੇਂਟ ਨੁਨੇਜ ਨੇ ਇਸ ਘਟਨਾ ਨੂੰ ਵੱਡੀਆਂ ਡਕੈਤੀਆਂ ’ਚੋਂ ਇਕ ਕਰਾਰ ਦਿੱਤਾ। ਮੰਤਰਾਲਾ ਨੇ ਇਕ ਬਿਆਨ ’ਚ ਕਿਹਾ, ‘‘ਜਾਂਚ ਸ਼ੁਰੂ ਹੋ ਗਈ ਹੈ ਅਤੇ ਚੋਰੀ ਹੋਈ ਵਸਤਾਂ ਦੀ ਇਕ ਸੂਚੀ ਤਿਆਰ ਕੀਤੀ ਜਾ ਰਹੀ ਹੈ।’’
ਫ਼ਰਾਂਸ ਦੇ ਗ੍ਰਹਿ ਮੰਤਰੀ ਬੋਲੇ
ਚੋਰਾਂ ਨੇ ਮਾਡਰਨ ਤਰੀਕੇ ਨਾਲ ਚੋਰੀ ਕੀਤੀ
ਫ਼ਰਾਂਸ ਦੇ ਗ੍ਰਹਿ ਮੰਤਰੀ ਲਾਰੇਂਟ ਨੁਨੇਜ ਨੇ ਦੱਸਿਆ ਕਿ ਚੋਰਾਂ ਨੇ ਮਾਡਰਨ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਇਕ ਟਰੱਕ ’ਤੇ ਲੱਗੀ ਪੌੜੀ ਲੈ ਕੇ ਆਏ, ਜਿਸ ਨੂੰ ਉਨ੍ਹਾਂ ਨੇ ਸੀਨ ਨਦੀ ਵੱਲ ਮਿਊਜ਼ੀਅਮ ਦੀ ਕੰਧ ਤੇ ਲਾਇਆ।
ਇਸ ਤੋਂ ਬਾਅਦ ਡਿਸਕ ਕਟਰ ਨਾਲ ਖਿਡ਼ਕੀ ਕੱਟ ਕੇ ਉਹ ਅੰਦਰ ਦਾਖਲ ਹੋਏ। ਪੁਲਸ ਅਨੁਸਾਰ, ਚੋਰਾਂ ਨੇ ਇਕ ਮਾਲਵਾਹਕ ਲਿਫਟ ਦੀ ਵਰਤੋਂ ਕੀਤੀ, ਜੋ ਸਿੱਧੀ ਉਸ ਗੈਲਰੀ ਤੱਕ ਜਾਂਦੀ ਸੀ, ਜਿੱਥੇ ਨੈਪੋਲੀਅਨ ਅਤੇ ਜੋਸੇਫਿਨ ਦੀ ਬੇਸ਼ਕੀਮਤੀ ਕੁਲੈਕਸ਼ਨ ਰੱਖੀ ਸੀ। ਇਹ ਲਿਫਟ ਮਿਊਜ਼ੀਅਮ ’ਚ ਚੱਲ ਰਹੇ ਉਸਾਰੀ ਕਾਰਜਾਂ ਲਈ ਲਾਈ ਗਈ ਸੀ। ਪੁਲਸ ਦਾ ਮੰਨਣਾ ਹੈ ਕਿ ਇਸ ਚੋਰੀ ’ਚ 3 ਚੋਰ ਸ਼ਾਮਲ ਸਨ। ਦੋ ਚੋਰਾਂ ਨੇ ਗੈਲਰੀ ’ਚ ਵੜ ਕੇ ਚੋਰੀ ਕੀਤੀ, ਜਦੋਂ ਕਿ ਤੀਜਾ ਬਾਹਰ ਨਿਗਰਾਨੀ ਕਰਦਾ ਰਿਹਾ।
ਅਮਰੀਕਾ 'ਚ ਸਨਸਨੀਖੇਜ਼ ਵਾਰਦਾਤ ! ਸਟੋਰ 'ਚ ਕੰਮ ਕਰਦੇ ਕਰਨਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY