ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਖੇ ਰੋਚੇਸਟਰ ਪੁਲਸ ਨੇ ਐਤਵਾਰ ਨੂੰ ਪੁਲਸ ਅਧਿਕਾਰੀਆਂ ਦੇ 'ਬੌਡੀ ਕੈਮਰਾ' ਦੇ ਵੀਡੀਓ ਜਾਰੀ ਕੀਤੇ ਹਨ। ਇਹਨਾਂ ਵਿਚ ਅਧਿਕਾਰੀ 9 ਸਾਲਾ ਇਕ ਬੱਚੀ ਨੂੰ ਕਾਬੂ ਕਰਨ ਲਈ ਕੁਝ ਸਪ੍ਰੇ ਕਰਦੇ ਨਜ਼ਰ ਆ ਰਹੇ ਹਨ ਅਤੇ ਬੱਚੀ ਦੇ ਹੱਥ ਵੀ ਬੰਨ੍ਹੇ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਉਹ 'ਪੇਪਰ ਸਪ੍ਰੇ' ਸੀ। ਇਸ ਵੀਡੀਓ ਨੂੰ ਲੈ ਕੇ ਪੁਲਸ ਦੀ ਕਾਫੀ ਆਲੋਚਨਾ ਹੋ ਰਹੀ ਹੈ। 'ਡੈਮੋਕ੍ਰੇਟ ਐਂਡ ਕ੍ਰੌਨੀਕਲ' ਦੀ ਖ਼ਬਰ ਮੁਤਾਬਕ ਰੋਚੇਸਟਰ ਦੀ ਮੇਅਰ ਲਵਲੀ ਵਾਰੇਨ ਨੇ ਸ਼ੁੱਕਰਵਾਰ ਨੂੰ ਹੋਏ ਹਾਦਸੇ ਦੀ ਪੀੜਤ ਬੱਚੀ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੇਰੀ ਵੀ 10 ਸਾਲ ਦੀ ਬੇਟੀ ਹੈ। ਇਕ ਮਾਂ ਦੇ ਤੌਰ 'ਤੇ ਇਹ ਵੀਡੀਓ ਤੁਸੀਂ ਕਦੇ ਨਹੀਂ ਦੇਖਣਾ ਚਾਹੋਗੇ।
ਚੀਕ ਰਹੀ ਸੀ ਬੱਚੀ
ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਪਰਿਵਾਰਕ ਵਿਵਾਦ ਦੀ ਖ਼ਬਰ ਮਿਲਣ ਮਗਰੋਂ ਕੁੱਲ 9 ਅਧਿਕਾਰੀ ਮੌਕੇ 'ਤੇ ਪਹੁੰਚੇ ਸਨ। ਆਪਣੇ ਪਿਤਾ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬੱਚੀ ਦੀ ਵੀਡੀਓ ਵਿਚ ਚੀਕਣ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਡਿਪਟੀ ਪੁਲਸ ਪ੍ਰਮੁੱਖ ਆਂਦਰੇ ਐਂਡਰਸਨ ਨੇ ਐਤਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਬੱਚੀ ਨੂੰ ਆਤਮਘਾਤੀ ਦੱਸਿਆ। ਉਹਨਾਂ ਨੇ ਕਿਹਾ ਕਿ ਬੱਚੀ ਖੁਦ ਨੂੰ ਮਾਰਨਾ ਚਾਹੁੰਦੀ ਸੀ ਅਤੇ ਉਹ ਆਪਣੀ ਮਾਂ ਦਾ ਕਤਲ ਕਰਨਾ ਚਾਹੁੰਦੀ ਸੀ। ਉਹਨਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਸ ਨੂੰ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਵਿਭਾਗ ਨੇ ਦੱਸਿਆ ਕਿ ਬੱਚੀ ਨੂੰ ਕੰਟਰੋਲ ਕਰਨ ਲਈ ਇਹ ਕਾਰਵਾਈ ਲੋੜੀਂਦੀ ਸੀ।
ਉਹਨਾਂ ਨੇ ਕਿਹਾ ਕਿ ਨਾਬਾਲਗਾ ਦੀ ਸੁਰੱਖਿਆ ਅਤੇ ਮਾਪਿਆਂ ਦੀ ਅਪੀਲ ਦੇ ਬਾਅਦ ਬੱਚੀ ਦੇ ਹੱਥ ਬੰਨ੍ਹੇ ਗਏ ਸਨ ਅਤੇ ਐਂਬੂਲੈਂਸ ਆਉਣ ਤੱਕ ਉਸ ਨੂੰ ਪੁਲਸ ਦੀ ਗੱਡੀ ਵਿਚ ਬਿਠਾਇਆ ਗਿਆ ਸੀ। ਪੁਲਸ ਪ੍ਰਮੁੱਖ ਸਿਨਥਿਆ ਹੈਰੀਏਟ ਨੇ ਐਤਵਾਰ ਨੂੰ ਦੱਸਿਆ ਕਿ ਬੱਚੀ 'ਤੇ ਪੇਪਰ ਸਪ੍ਰੇ ਛਿੜਕਿਆ ਗਿਆ ਸੀ ਭਾਵੇਂਕਿ ਉਹਨਾਂ ਨੇ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਬਚਾਅ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਇੱਥੇ ਖੜ੍ਹੇ ਹੋ ਕੇ ਨਹੀਂ ਕਹਿਣ ਵਾਲੀ ਕਿ 9 ਸਾਲ ਦੀ ਬੱਚੀ 'ਤੇ ਪੇਪਰ ਸਪ੍ਰੇ ਕਰਨਾ ਠੀਕ ਸੀ। ਉਹਨਾਂ ਨੇ ਕਿਹਾ ਕਿ ਇਕ ਵਿਭਾਗ ਦੇ ਤੌਰ 'ਤੇ ਅਸੀਂ ਇਹ ਯ
ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ 'ਚ ਤਖਤਾਪਲਟ, ਇੰਟਰਨੈੱਟ ਤੇ ਮੋਬਾਇਲ ਸੇਵਾ ਬੰਦ ਅਤੇ ਐਮਰਜੈਂਸੀ ਘੋਸ਼ਿਤ
ਕੀਨੀ ਕਰਨ ਲਈ ਕੰਮ ਕਰਾਂਗੇ ਕਿ ਅਜਿਹਾ ਦੁਬਾਰਾ ਨਾ ਹੋਵੇ। ਪੁਲਸ ਨੇ ਦੱਸਿਆ ਕਿ ਬੱਚੀ ਨੂੰ ਬਾਅਦ ਵਿਚ ਰੋਚੇਸਟਰ ਜਨਰਲ ਹਸਪਤਾਲ ਲਿਜਾਇਆ ਗਿਆ। ਉਸ ਦਾ ਉੱਥੇ ਇਲਾਜ ਕੀਤਾ ਗਿਆ ਅਤੇ ਬਾਅਦ ਵਿਚ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਰੋਚੇਸਟਰ ਪੁਲਸ ਵਿਭਾਗ ਪਿਛਲੇ ਸਾਲ ਡੈਨੀਅਲ ਪਰੂਡ ਦੇ ਮਾਮਲੇ ਵਿਚ ਵੀ ਸਵਾਲਾਂ ਦੇ ਘੇਰੇ ਵਿਚ ਸੀ ਜਦੋਂ ਉਸ ਦੇ ਕੁਝ ਅਧਿਕਾਰੀਆਂ ਨੇ ਪਰੂਡ ਦੇ ਸਿਰ ਨੂੰ ਕਿਸੇ ਕੱਪੜੇ ਨਾਲ ਢੱਕ ਕੇ ਉਸ ਦਾ ਮੂੰਹ ਫੁਟਪਾਥ ਵਿਚ ਦਬਾ ਦਿੱਤਾ ਸੀ।
ਨੋਟ- ਰੋਚੇਸਟਰ ਪੁਲਸ ਦੀ 9 ਸਾਲਾ ਬੱਚੀ 'ਤੇ ਕੀਤੀ ਕਾਰਵਾਈ ਸੰਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।
ਕੁਵੈਤ ਪੁੱਜੀ ਭਾਰਤ ਦੇ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ, ਵਿਦੇਸ਼ ਮੰਤਰੀ ਨੇ ਦਿੱਤੀ ਜਾਣਕਾਰੀ
NEXT STORY