ਬੋਸਟਨ (ਭਾਸ਼ਾ)— ਦੁਨੀਆ ਦੀ ਕਰੀਬ 95 ਫੀਸਦੀ ਆਬਾਦੀ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੀ ਹੈ ਅਤੇ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਜਾ ਰਹੀ ਹੈ। ਮੌਤ ਦੇ ਮੂੰਹ ਵਿਚ ਜਾਣ ਵਾਲੇ ਦੁਨੀਆ ਭਰ ਦੇ ਕੁੱਲ ਲੋਕਾਂ ਵਿਚੋਂ ਤਕਰੀਬਨ ਅੱਧੇ ਭਾਰਤ ਅਤੇ ਚੀਨ ਤੋਂ ਹੁੰਦੇ ਹਨ। ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਦੂਸ਼ਣ ਨਾਲ ਗਰੀਬ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸ ਦੇ ਨਾਲ ਹੀ ਸਭ ਤੋਂ ਵਧ ਪ੍ਰਦੂਸ਼ਣ ਅਤੇ ਸਭ ਤੋਂ ਘੱਟ ਪ੍ਰਦੂਸ਼ਣ ਵਾਲੇ ਦੇਸ਼ਾਂ ਵਿਚਾਲੇ ਫਰਕ ਤੇਜ਼ੀ ਨਾਲ ਵਧ ਰਿਹਾ ਹੈ।
ਸ਼ਹਿਰਾਂ ਵਿਚ ਰਹਿਣ ਵਾਲੇ ਅਰਬਾਂ ਲੋਕ ਅਸੁਰੱਖਿਅਤ ਹਵਾ ਵਿਚ ਜੀਅ ਰਹੇ ਹਨ, ਜਦਕਿ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਠੋਸ ਈਂਧਨ ਬਾਲਣ ਕਾਰਨ ਘਰਾਂ ਦੇ ਅੰਦਰ ਹੀ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਦੇ ਹਨ। ਇਕ ਰਿਪੋਰਟ ਮੁਤਾਬਕ ਪੂਰੀ ਦੁਨੀਆ ਵਿਚੋਂ ਇਕ ਵਿਅਕਤੀ ਘਰ ਦੇ ਅੰਦਰ ਅਤੇ ਬਾਹਰ ਅਸੁਰੱਖਿਅਤ ਹਵਾ ਵਿਚ ਸਾਹ ਲੈ ਰਿਹਾ ਹੈ। ਅਮਰੀਕਾ ਵਿਚ ਹੈੱਲਥ ਇਫੈਕਟਸ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਉਪਗ੍ਰਹਿ ਤੋਂ ਪ੍ਰਾਪਤ ਨਵੇਂ ਡਾਟਾ ਦੀ ਮਦਦ ਨਾਲ ਉਨ੍ਹਾਂ ਲੋਕਾਂ ਦੀ ਗਿਣਤੀ ਦੇ ਅਨੁਮਾਨ ਦਾ ਇਸਤੇਮਾਲ ਕੀਤਾ ਜੋ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਹਵਾ ਪ੍ਰਦੂਸ਼ਣ ਦੇ ਸੁਰੱਖਿਅਤ ਮੰਨੇ ਜਾਣ ਵਾਲੇ ਪੱਧਰ ਤੋਂ ਵਧ ਪੱਧਰ ਦੇ ਪ੍ਰਦੂਸ਼ਣ 'ਚ ਜਿਊਂਦੇ ਹਨ। ਹਵਾ ਪ੍ਰਦੂਸ਼ਣ ਸਿਹਤ ਲਈ ਵਾਤਾਵਰਣ ਸੰੰਬੰਧੀ ਸਭ ਤੋਂ ਵੱਡਾ ਜ਼ੋਖਮ ਹੈ ਅਤੇ ਦੁਨੀਆ ਭਰ ਵਿਚ ਹੋਣ ਵਾਲੇ ਮੌਤ ਦਾ ਚੌਥਾ ਸਭ ਤੋਂ ਵੱਡਾ ਕਾਰਨ ਹੈ।
ਬੀਮਾਰ ਪਤਨੀ ਨੂੰ ਦੇਖਣ ਲਈ ਸ਼ਰੀਫ ਲੰਡਨ ਲਈ ਹੋਏ ਰਵਾਨਾ
NEXT STORY