ਲਾਹੌਰ(ਭਾਸ਼ਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੀ ਬੀਮਾਰ ਪਤਨੀ ਨੂੰ ਦੇਖਣ ਲਈ ਅੱਜ ਆਪਣੀ ਧੀ ਨਾਲ ਲੰਡਨ ਰਵਾਨਾ ਹੋ ਗਏ। ਇਸ ਦੌਰਾਨ, ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਸ਼ਰੀਫ ਆਪਣੇ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ 3 ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਦੇ ਸ਼ੱਕ ਦੇ ਚੱਲਦੇ ਸ਼ਾਇਦ ਪਾਕਿਸਤਾਨ ਵਾਪਸ ਨਾ ਪਰਤਣ। ਸ਼ਰੀਫ ਦੇ ਪਰਿਵਾਰ ਦੇ ਬੁਲਾਰੇ ਨੇ ਹਾਲਾਂਕਿ ਉਨ੍ਹਾਂ ਦੀ ਵਪਾਸੀ ਦੇ ਪ੍ਰੋਗਰਾਮ ਦੇ ਬਾਰੇ ਵਿਚ ਨਹੀਂ ਦੱਸਿਆ ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ਼ਰੀਫ 21 ਅਪ੍ਰੈਲ ਨੂੰ ਲਾਹੌਰ ਵਿਚ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਸੰਯੁਕਤ ਜਾਂਚ ਦਲ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਰੀਫ ਨੂੰ ਰਾਇਵਿੰਦ ਸਥਿਤ ਉਨ੍ਹਾਂ ਦੇ ਆਵਾਸ ਜਤੀ ਓਮਰਾ ਤੱਕ ਜਾਣ ਵਾਲੀ ਇਕ ਸੜਕ ਦੇ ਗੈਰ-ਕਾਨੂੰਨੀ ਨਿਰਮਾਣ ਲਈ ਆਪਣੇ ਅਧਿਕਾਰਾਂ ਦਾ ਕਥਿਤ ਦੁਰਉਪਯੋਗ ਕਰਨ ਕਾਰਨ ਤਲਬ ਕੀਤਾ ਹੈ।
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਰੀਫ ਨੂੰ 23 ਅਪ੍ਰੈਲ ਨੂੰ ਜਵਾਬਦੇਹੀ ਆਦਲਤ ਵਿਚ ਪੇਸ਼ ਹੋਣਾ ਹੈ ਪਰ ਅਟਕਲਾਂ ਹਨ ਸ਼ਰੀਫ ਸ਼ਾਇਦ ਜਵਾਬਦੇਹੀ ਅਦਾਲਤ ਵਿਚ ਪੇਸ਼ ਨਹੀਂ ਹੋਣਗੇ। ਸੁਪਰੀਮ ਕੋਰਟ ਦੀ ਇਕ ਵਿਵਸਥਾ ਦੇ ਤਹਿਤ ਸ਼ਰੀਫ ਨੂੰ ਪੀ. ਐਮ ਦਾ ਅਹੁਦਾ ਛੱਡਣਾ ਪਿਆ। ਸ਼ਰੀਫ ਦੇ ਪਰਿਵਾਰ ਦੇ ਬੁਲਾਰੇ ਨੇ ਦੱਸਿਆ 'ਬੇਗਮ ਕੁਲਸੁਮ ਦੀ ਹਾਲਤ ਗੰਭੀਰ ਹੈ ਅਤੇ ਲੰਡਨ ਦੇ ਇਕ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।' ਬੁਲਾਰੇ ਮੁਤਾਬਕ, ਕੁਲਸੁਮ ਦੀ ਗੰਭੀਰ ਹਾਲਤ ਦੀ ਵਜ੍ਹਾ ਨਾਲ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਉਨ੍ਹਾਂ ਕੋਲ ਰਹਿਣਗੇ। ਮਰੀਅਮ ਨੇ ਆਪਣੀ ਮਾਂ ਦੇ ਬਾਰੇ ਵਿਚ ਟਵੀਟ ਕੀਤਾ। ਉਨ੍ਹਾਂ ਟਵੀਟ ਵਿਚ ਕਿਹਾ 'ਮੇਰੀ ਮਾਂ ਇਕ ਵਾਰ ਫਿਰ ਹਪਸਤਾਲ ਵਿਚ ਹੈ। ਉਨ੍ਹਾਂ ਲਈ ਦੁਆਵਾਂ ਕਰੋ। ਮੈਂ ਜਾਣਦੀ ਹਾਂ ਕਿ ਦੁਆਵਾਂ ਚਮਤਕਾਰ ਕਰ ਸਕਦੀਆਂ ਹਨ। ਅੱਲਾਹ ਦੁਆਵਾਂ ਸੁਣਦਾ ਹੈ।' ਲਿਮਫੋਮਾ (ਗਲੇ ਦਾ ਕੈਂਸਰ) ਨਾਲ ਪੀੜਤ ਕੁਲਸੁਮ ਦੀ ਪਿਛਲੇ ਸਾਲ ਸਰਜਰੀ ਹੋਈ ਸੀ। ਹਾਲ ਹੀ ਵਿਚ ਉਨ੍ਹਾਂ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਪਿਛਲੇ ਸਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਨਵਾਜ਼ ਸਰੀਫ ਅਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਐਗਜ਼ਿਟ ਨਿਯੰਤਰਨ ਸੂਚੀ (ਈ.ਸੀ.ਐਲ) ਵਿਚ ਪਾਉਣ ਦੇ ਪ੍ਰਤੀ ਅਨਿਸ਼ਤਤਾ ਜਾਹਰ ਕੀਤੀ ਸੀ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਰੀਫ ਦੇ ਬੱਚਿਆਂ, ਮਰੀਅਮ, ਹਸਨ ਅਤੇ ਹੁਸੈਨ ਅਤੇ ਉਨ੍ਹਾਂ ਦੇ ਜੁਆਈ ਸੇਵਾ-ਮੁਕਤ ਕੈਪਟਨ ਸਫਦਰ ਅਵਾਨ ਦੇ ਨਾਂ ਈ.ਸੀ.ਐਲ ਵਿਚ ਪਾਉਣ ਨੂੰ ਕਿਹਾ ਸੀ। ਇਨ੍ਹਾਂ ਸਾਰਿਆਂ 'ਤੇ ਪਨਾਮਾ ਲੀਕ ਮਾਮਲਿਆਂ ਦੇ ਸਬੰਧ ਵਿਚ ਜਵਾਬਦੇਹੀ ਅਦਾਲਤ ਵਿਚ ਮੁਕੱਦਮਾ ਚੱਲ ਰਿਹਾ ਹੈ। ਸ਼ਰੀਫ ਦੇ ਦੋਵੇਂ ਪੁੱਤਰ ਲੰਡਨ ਵਿਚ ਹਨ। ਉਨ੍ਹਾਂ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਜਵਾਬਦੇਹੀ ਅਦਾਲਤ ਦੋਵਾਂ ਨੂੰ ਭਗੋੜਾ ਅਪਰਾਧੀ ਘੋਸ਼ਿਤ ਕਰ ਚੁੱਕੀ ਹੈ। ਵਿਰੋਧੀ ਦਲਾਂ, ਖਾਸ ਕਰ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਸ਼ਰੀਫ ਪਰਿਵਾਰ ਨੂੰ ਈ.ਸੀ.ਐਲ ਵਿਚ ਨਾ ਰੱਖਣ ਲਈ ਸਰਕਾਰ ਦੀ ਆਲੋਚਨਾ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੀਨੀਅਰ ਨੇਤਾ ਬਾਬਰ ਅਵਾਨ ਨੇ ਦੱਸਿਆ 'ਨਵਾਜ਼ ਸ਼ਰੀਫ ਅਤੇ ਮਰੀਅਮ ਅਜਿਹੇ ਸਮੇਂ 'ਤੇ ਦੇਸ਼ ਤੋਂ ਬਾਹਰ ਗਏ ਹਨ, ਜਦੋਂ ਜਵਾਬਦੇਹੀ ਅਦਾਲਤ ਨੂੰ ਉਨ੍ਹਾਂ ਵਿਰੁੱਧ ਇਕ ਫੈਸਲਾ ਸੁਨਾਉਣਾ ਹੈ।' ਅਵਾਨ ਨੇ ਦਾਅਵਾ ਕੀਤਾ ਕਿ ਸ਼ਰੀਫ ਦੇਸ਼ ਵਾਪਸ ਨਹੀਂ ਪਰਤਣਗੇ। ਉਨ੍ਹਾਂ ਕਿਹਾ, 'ਪਤਨੀ ਦੀ ਬੀਮਾਰੀ ਦੇ ਬਹਾਨੇ ਨਾਲ ਸ਼ਰੀਫ ਨੇ ਦੇਸ਼ ਛੱਡ ਦਿੱਤਾ।'
'ਬੱਚੀਆਂ ਨਾਲ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਬੇਹੱਦ ਖਤਰਨਾਕ'
NEXT STORY