ਸਿਡਨੀ : ਆਸਟ੍ਰੇਲੀਆ ਵਿਚ ਸਿਡਨੀ ਦੇ ਉੱਤਰ-ਪੱਛਮ ਵਿਚ ਸ਼ਨੀਵਾਰ ਸਵੇਰੇ 4.5 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ। ਭੂਚਾਲ ਵਿਗਿਆਨ ਖੋਜ ਕੇਂਦਰ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 5:58 ਵਜੇ ਨਿਊ ਸਾਊਥ ਵੇਲਸ ਸੂਬੇ (ਐੱਨ. ਐੱਸ. ਡਬਲਿਊ.) ਦੇ ਉਪਰਲੇ ਹੰਟਰ ਇਲਾਕੇ ਵਿਚ ਭੂਚਾਲ ਨੂੰ ਦਰਜ ਕੀਤਾ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਭੂਚਾਲ ਪ੍ਰਭਾਵਿਤ ਇਲਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਮੁੱਢਲੇ ਢਾਂਚੇ ਨੂੰ ਨੁਕਸਾਨ ਪੁੱਜਣ ਦੀ ਜਾਣਕਾਰੀ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚੋਂ 6 ਪਾਕਿਸਤਾਨੀ ਕੈਦੀ ਰਿਹਾਅ, ਅਟਾਰੀ ਬਾਰਡਰ ਰਾਹੀਂ ਪਹੁੰਚੇ ਪਾਕਿ
NEXT STORY