ਰੋਮ (ਕੈਂਥ)- ਬੀਤੀ 29 ਅਤੇ 30 ਦਸੰਬਰ 2023 ਦੀ ਦਰਮਿਆਨੀ ਰਾਤ ਨੂੰ ਰੇਜੋ ਇਮੀਲੀਆ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 'ਤੇ 2 ਬੇਘਰ ਵਿਅਕਤੀ ਜੋ ਕਿ ਮੂਲ ਰੂਪ ਵਿੱਚ ਭਾਰਤੀ ਸਨ, ਜਿਨ੍ਹਾਂ ਦਾ ਨਾਮ ਅਮਰੀਕ ਸਿੰਘ ਉਮਰ 41 ਸਾਲ ਅਤੇ ਗੁਰਵਿੰਦਰ ਸਿੰਘ ਉਮਰ 26 ਸਾਲ ਦੀ ਸੌਣ ਦੀ ਜਗ੍ਹਾ ਅਤੇ ਕੰਬਲ ਨੂੰ ਲੈ ਕੇ ਹੋਈ ਲੜਾਈ ਹੋ ਗਈ। ਇਸ ਲੜਾਈ ਦੌਰਾਨ ਗੁਰਵਿੰਦਰ ਸਿੰਘ ਵੱਲੋਂ ਅਮਰੀਕ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਹ ਉਸ ਦੀ ਛਾਤੀ 'ਤੇ ਚੜ੍ਹ ਕੇ ਖੜਾ ਹੋ ਗਿਆ, ਜਿਸ ਕਾਰਨ ਕੰਬਲ ਨਾਲ ਉਸ ਦਾ ਗਲਾ ਘੁੱਟਿਆ ਗਿਆ।
ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
ਇਸ ਲੜਾਈ ਤੋਂ ਬਾਅਦ ਸੁਰੱਖਿਆ ਕਰਮੀ ਦੇ ਮੌਕੇ 'ਤੇ ਪਹੁੰਚਣ ਕਾਰਨ ਅਮਰੀਕ ਸਿੰਘ ਨੂੰ ਬੁਰੀ ਹਾਲਤ ਵਿੱਚ ਹਸਪਤਾਲ ਲਜਾਇਆ ਗਿਆ, ਜਿੱਥੇ 12 ਦਿਨਾਂ ਦੀ ਦਰਦਨਾਕ ਹਾਲਤ ਅਤੇ ਇਲਾਜ ਤੋਂ ਬਾਅਦ ਬੀਤੀ 10 ਅਤੇ 11 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਖ਼ਿਰ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਬੇਘਰ ਸਨ ਅਤੇ ਰਾਤ ਦਾ ਸਮਾਂ ਰੇਜੋ ਇਮੀਲੀਆ ਦੇ ਰੇਲਵੇ ਸਟੇਸ਼ਨ 'ਤੇ ਗੁਜ਼ਾਰਦੇ ਸਨ। ਇਸ ਵੇਲੇ ਨਿਆਇਕ ਦ੍ਰਿਸ਼ਟੀਕੋਣ ਤੋਂ ਗੁਰਵਿੰਦਰ ਸਿੰਘ ਦੀ ਸਥਿਤੀ ਵਿਗੜ ਗਈ ਹੈ ਕਿਉਂਕਿ ਉਸ 'ਤੇ ਇਰਾਦਾ ਕਤਲ ਜਾਂ ਕਤਲ ਦਾ ਦੋਸ਼ ਹੈ।
ਇਹ ਵੀ ਪੜ੍ਹੋ- ਨਸ਼ੇ ਦੇ ਟੀਕੇ ਲਗਾਉਣ ਵਾਲੇ ਨੌਜਵਾਨ ਤੇਜ਼ੀ ਨਾਲ ਹੋ ਰਹੇ HIV ਏਡਜ਼ ਦਾ ਸ਼ਿਕਾਰ, ਕੁੜੀਆਂ ਵੀ ਨਹੀਂ ਰਹੀਆਂ ਪਿੱਛੇ
ਉਸ ਵੱਲੋਂ ਵਕੀਲ ਅਨਾਲੀਜਾ ਬਾਸੀ ਕੇਸ ਦੀ ਪੈਰਵਾਈ ਕਰ ਰਹੀ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ ਪਰ ਕਈ ਵਾਰ ਕੰਮ ਨਾ ਮਿਲਣ ਕਾਰਨ ਅਤੇ ਨਸ਼ਿਆਂ ਵਿੱਚ ਪੈਣ ਕਾਰਨ ਇਹਨਾਂ ਨੂੰ ਬੇਘਰ ਹੋਣਾ ਪੈਂਦਾ ਹੈ। ਲਾ ਨੋਵਾ ਲੂਚੇ ਐਸੋਸੀਏਸ਼ਨ ਦੀ ਪ੍ਰੈਜੀਡੈਂਟ ਮਾਰੀਆ ਦਿਲੈਤੋ ਜੋ ਕਿ ਇਹਨਾਂ ਬੇਘਰ ਲੋਕਾਂ ਲਈ ਖਾਣਾ ਅਤੇ ਕੰਬਲਾਂ ਦਾ ਇੰਤਜ਼ਾਮ ਕਰਦੀ ਸੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ 13 ਜਨਵਰੀ 2024 ਨੂੰ ਸ਼ਾਮ ਸਾਢੇ ਚਾਰ ਵਜੇ ਪਿਆਸਾ ਮਾਰਕੋਨੀ ਵਿਖੇ ਅਮਰੀਕ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਇਸ ਤਰ੍ਹਾਂ ਇਕ ਛੋਟੀ ਜਿਹੀ ਗੱਲ ਤੋਂ ਹੋਈ ਲੜਾਈ ਕਰਕੇ ਇੱਕ ਪੰਜਾਬੀ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
NEXT STORY