ਮੋਗਾਦਿਸ਼ੂ-ਸੋਮਾਲੀਆ ਦੇ ਹਿਰਨ ਖੇਤਰ ਦੀ ਰਾਜਧਾਨੀ ਬੇਲਡੇਵਿਨ 'ਚ ਦੁਪਹਿਰ ਦੇ ਭੋਜਨ ਦੇ ਸਮੇਂ ਭੀੜ ਭਾੜ ਵਾਲੇ ਇਕ ਰੈਸਟੋਰੈਂਟ 'ਚ ਇਕ ਆਮਤਘਾਤੀ ਹਮਲਾਵਾਰ ਨੇ ਵਿਸਫੋਟਕ ਜੈਕਟ 'ਚ ਧਮਾਕਾ ਕਰ ਦਿੱਤਾ ਜਿਸ 'ਚ ਘਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ :ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਤਾਂ ਚੁਕਾਉਣੀ ਪਵੇਗੀ ਕੀਮਤ : ਕਮਲਾ ਹੈਰਿਸ
ਪੁਲਸ ਬੁਲਾਰਨ ਦੀਨੀ ਰੋਬਲੇ ਅਹਿਮਦ ਨੇ ਫੋਨ 'ਤੇ 'ਦਿ ਐਸੋਸੀਏਟਡ ਪ੍ਰੈੱਸ' ਨੂੰ ਦੱਸਿਆ ਕਿ ਮ੍ਰਿਤਕਾਂ 'ਚ ਜ਼ਿਆਦਾਤਰ ਆਮ ਨਾਗਰਿਕ ਹਨ ਅਤੇ 20 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਧਮਾਕੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਅੱਤਵਾਦੀ ਸਮੂਹ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ : 7000 ਕਰੋੜ ਰੁਪਏ ਦੇ ਪ੍ਰਾਜੈਕਟ ’ਤੇ ਰਤਨ ਟਾਟਾ ਅਤੇ ਗੌਤਮ ਅਡਾਨੀ ’ਚ ਛਿੜੀ ਜੰਗ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਤਾਂ ਚੁਕਾਉਣੀ ਪਵੇਗੀ ਕੀਮਤ : ਕਮਲਾ ਹੈਰਿਸ
NEXT STORY