ਜੋਹਾਨਿਸਬਰਗ-ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਿਸਬਰਗ ਸਥਿਤ ਸ਼ੇਲੋਰਟ ਹਸਪਤਾਲ 'ਚ ਅੱਗ ਲੱਗ ਗਈ ਹੈ ਜਿਸ ਦੇ ਚੱਲਦੇ ਲਗਭਗ 700 ਮਰੀਜ਼ਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ। ਗੁਟੇਂਗ ਸੂਬੇ ਦੇ ਪ੍ਰੀਮੀਅਮ ਡੈਵਿਡ ਮਾਖੁਰਾ ਨੇ ਕਿਹਾ ਕਿ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਹਸਪਤਾਲ ਨੂੰ ਸੱਤ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-‘ਅਫਗਾਨਿਸਤਾਨ ’ਚ ਵਧਾਈ ਜਾ ਸਕਦੀ ਹੈ ਅਮਰੀਕੀ ਫੌਜੀਆਂ ਦੀ ਗਿਣਤੀ : ਪੈਂਟਾਗਨ'
ਜੋਹਾਨਿਸਬਰਗ ਸ਼ਹਿਰ ਦੱਖਣੀ ਅਫਰੀਕਾ ਦੇ ਗੁਟੇਂਗ ਸੂਬੇ 'ਚ ਸਥਿਤ ਹੈ। ਅੱਗ ਹਸਪਤਾਲ ਦੀ ਤੀਸਰੀ ਮੰਜ਼ਿਲ 'ਤੇ ਲੱਗੀ ਜਿਸ 'ਤੇ ਕਾਬੂ ਪਾਉਣ ਲਈ 60 ਫਾਇਗ ਬ੍ਰਿਗੇਡ ਦੀਆਂ ਗੱਡੀਆਂ ਆਈਆਂ। ਇਸ ਘਟਨਾ ਦੇ ਚੱਲਦੇ ਲਗਭਗ 700 ਮਰੀਜ਼ਾਂ ਨੂੰ ਦੂਜੀ ਥਾਂ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ-ਕੋਵਿਡ-19 ਨਾਲ ਪੂਰੀ ਦੁਨੀਆ 'ਚ 30 ਲੱਖ ਤੋਂ ਵਧੇਰੇ ਹੋਈ ਲੋਕਾਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
‘ਅਫਗਾਨਿਸਤਾਨ ’ਚ ਵਧਾਈ ਜਾ ਸਕਦੀ ਹੈ ਅਮਰੀਕੀ ਫੌਜੀਆਂ ਦੀ ਗਿਣਤੀ : ਪੈਂਟਾਗਨ'
NEXT STORY