ਕੋਲੰਬੋ — ਉੱਤਰੀ ਸ਼੍ਰੀਲੰਕਾ 'ਚ ਤੇਜ਼ਧਾਰ ਮੀਂਹ ਕਾਰਨ ਆਏ ਹੜ੍ਹ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 86 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਸ਼੍ਰੀਲੰਕਾ ਦੇ ਆਪਦਾ ਪ੍ਰਬੰਧਨ ਕੇਂਦਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਪਦਾ ਕੇਂਦਰ ਨੇ ਦੱਸਿਆ ਕਿ ਜਾਫਨਾ, ਕਿੱਲੀਨੋੱਚੀ, ਮੁਲੱਤੀਵੁ, ਮੱਨਾਰ ਅਤੇ ਵਾਵੁਨੀਆ ਦੇ ਕਈ ਇਲਾਕਿਆਂ 'ਚ ਪਾਣੀ ਦਾ ਪੱਧਰ ਘੱਟ ਹੋ ਰਿਹਾ ਹੈ ਪਰ ਇਨ੍ਹਾਂ ਖੇਤਰ ਦੇ ਨਿਵਾਸੀਆਂ ਨੂੰ ਸੁਚੇਤ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਆਪਦਾ ਕੇਂਦਰ ਦੇ ਬੁਲਾਰੇ ਪ੍ਰਦੀਪ ਕੋਡਿੱਪੀਲੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਵੱਡੇ ਪੈਮਾਨੇ 'ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਖੇਤਰਾਂ ਤੋਂ ਵਿਸਥਾਪਤ (ਬੇਘਰ) ਲੋਕ ਆਪਣੇ ਘਰ ਜਾ ਸਕਣ। ਕੋਡਿੱਪੀਲੀ ਮੁਤਾਬਕ ਉੱਤਰੀ ਜ਼ਿਲੇ 'ਚ ਸਥਾਪਤ ਕੀਤੇ ਗਏ 39 ਸੁਰੱਖਿਅਤ ਕੈਂਪਾਂ 'ਚ 11 ਹਜ਼ਾਰ ਤੋਂ ਵੱਧ ਲੋਕਾਂ ਨੇ ਪਨਾਹ ਲਈ ਹੋਈ ਹੈ। ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਹਾਦਸਾਗ੍ਰਸਤ ਹੋਏ ਹਰੇਕ ਘਰ ਲਈ ਢਾਈ ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਜਲਦ ਤੋਂ ਜਲਦ ਦੇਣ ਦਾ ਆਦੇਸ਼ ਦਿੱਤਾ ਹੈ। ਆਪਦਾ ਪ੍ਰਬੰਧਨ ਮੰਤਰਾਲੇ ਵੀ ਹੜ੍ਹ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾ ਰਹੇ ਹਨ।
ਟਿਊਨੀਸ਼ੀਆ 'ਚ ਪੱਤਰਕਾਰ ਵੱਲੋਂ ਆਤਮ-ਹੱਤਿਆ ਕਰਨ ਤੋਂ ਬਾਅਦ ਵਿਰੋਧ-ਪ੍ਰਦਰਸ਼ਨ ਸ਼ੁਰੂ
NEXT STORY