ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਇੱਕ ਜੇਲ੍ਹ ’ਚ ਕੋਰੋਨਾ ਵਾਇਰਸ ਨੇ ਤਕਰੀਬਨ 100 ਕੈਦੀਆਂ ਨੂੰ ਲਾਗ ਨਾਲ ਪੀੜਤ ਕੀਤਾ ਹੈ। ਸਕਾਟਲੈਂਡ ਦੀ ਜੇਲ੍ਹ ਸੇਵਾ (ਐੱਸ. ਪੀ. ਐੱਸ.) ਨੇ ਐੱਚ. ਐੱਮ. ਪੀ. ਪਰਥ ਵਿਖੇ ਕੋਰੋਨਾ ਵਾਇਰਸ ਦੇ ਕੁਲ 97 ਸਾਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਜੇਲ੍ਹ ’ਚ ਰਹਿੰਦੇ ਸਾਰੇ ਕੈਦੀਆਂ ਨੂੰ ਸਮੂਹਿਕ ਟੈਸਟਿੰਗ ਦੇ ਨਾਲ ਇਕਾਂਤਵਾਸ ਕਰਨਾ ਪਿਆ ਹੈ। ਇਨ੍ਹਾਂ ਪਾਬੰਦੀਆਂ ਕਾਰਨ ਜੇਲ ਦੇ ਕੈਦੀਆਂ ਨੂੰ ਅਦਾਲਤਾਂ, ਪਰਿਵਾਰਕ ਮੁਲਾਕਾਤਾਂ ਜਾਂ ਜਿਮਨੇਜ਼ੀਅਮ ਆਦਿ ’ਚ ਜਾਣ ਦੀ ਆਗਿਆ ਨਹੀਂ ਹੋਵੇਗੀ, ਜਦਕਿ ਐੱਸ. ਪੀ. ਐੱਸ. ਦੇ ਅਨੁਸਾਰ ਉਨ੍ਹਾਂ ਨੂੰ ਬਾਹਰ ਖੁੱਲ੍ਹੀ ਹਵਾ, ਸ਼ਾਵਰ, ਮੋਬਾਈਲ ਫੋਨ ਅਤੇ ਹਾਲ ਫੋਨ ਵਰਤਣ ਦੀ ਆਗਿਆ ਹੋਵੇਗੀ।
650 ਤੋਂ ਵੱਧ ਕੈਦੀਆਂ ਦੀ ਸਮਰੱਥਾ ਵਾਲੀ ਇਸ ਜੇਲ੍ਹ ਦੇ ਅਧਿਕਾਰੀਆਂ ਅਨੁਸਾਰ ਵਾਇਰਸ ਨਾਲ ਪੀੜਤ ਜ਼ਿਆਦਾਤਰ ਕੈਦੀਆਂ ਨੇ ਲਾਗ ਦੇ ਕੋਈ ਲੱਛਣ ਪ੍ਰਗਟ ਨਹੀਂ ਕੀਤੇ। ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਦੇ ਸਬੰਧ ’ਚ ਜੇਲ੍ਹ ਪ੍ਰਸ਼ਾਸਨ ਵੱਲੋਂ ਪਬਲਿਕ ਸਿਹਤ ਦੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਅਗਲੇ ਹਫਤੇ ਸਾਂਝੀ ਕਰਨ ਦੀ ਉਮੀਦ ਹੈ।
ਫਰਾਂਸ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਕੌਮਾਂਤਰੀ ਯਾਤਰੀਆਂ ਨੂੰ ਇਸ ਸ਼ਰਤ ’ਤੇ ਆਉਣ ਦੀ ਦਿੱਤੀ ਇਜਾਜ਼ਤ
NEXT STORY