ਇੰਟਰਨੈਸ਼ਨਲ ਡੈਸਕ : ਮਿਡਲ ਈਸਟ ਸਥਿਤ ਈਰਾਨ 'ਚ ਚੱਲ ਰਹੇ ਜਲ ਸੰਕਟ ਕਾਰਨ ਈਰਾਨ ਦੀ ਹਾਲਤ ਇਸ ਸਮੇਂ ਜ਼ਿਆਦਾ ਖਰਾਬ ਨਜ਼ਰ ਆ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਈਰਾਨ ਕਿਸੇ ਸਮੇਂ ਵੀ ਆਪਣੀ ਰਾਜਧਾਨੀ ਬਦਲ ਸਕਦਾ ਹੈ। ਪਿਛਲੇ 6 ਸਾਲਾਂ ਤੋਂ ਸੋਕਾ ਪੈਣ ਕਾਰਨ ਗਰਮੀਆਂ 'ਚ ਤਾਪਮਾਨ 50 ਡਿਗਰੀ ਤੋਂ ਉਪਰ ਜਾਣ ਲੱਗਾ ਹੈ। ਵਿਗਿਆਨੀਆਂ ਨੇ ਪੁਲਾੜ ਰਾਹੀਂ ਦੇਖਿਆ ਕਿ ਤਹਿਰਾਨ 'ਚ ਕੁੱਲ 5 ਵਿਚੋਂ 4 ਪਾਣੀ ਦੇ ਸਾਧਨ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ। ਸੋਕੇ ਨੇ ਈਰਾਨ ਨੂੰ ਚਿੰਤਾ 'ਚ ਪਾ ਦਿੱਤਾ ਹੈ। ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਆਪਣੇ ਇਕ ਸੰਬੋਧਨ 'ਚ ਆਖਿਆ ਕਿ ਤਹਿਰਾਨ 'ਚ 1.5 ਕਰੋੜ ਲੋਕ ਵੱਸਦੇ ਹਨ। ਪਾਣੀ ਦੀ ਕਮੀ ਕਾਰਨ ਜਲਦ ਹੀ ਤਹਿਰਾਨ ਖਾਲੀ ਕਰਨ ਦੀ ਨੌਬਤ ਆ ਸਕਦੀ ਹੈ।
ਈਰਾਨ 'ਚ 6 ਸਾਲਾਂ ਤੋਂ ਸੋਕਾ
ਈਰਾਨ ਲਗਾਤਾਰ 6 ਸਾਲਾਂ ਤੋਂ ਸੋਕੇ ਦੀ ਮਾਰ ਹੇਠ ਆਇਆ ਹੋਇਆ ਹੈ ਤੇ ਤਾਪਮਾਨ 50 ਡਿਗਰੀ ਤੋਂ ਉਪਰ ਜਾਣ ਲੱਗਾ ਹੈ। ਇੱਥੇ ਆਬਾਦੀ ਵਧਣ ਕਾਰਨ ਪਾਣੀ ਦੀ ਮੰਗ ਵੀ ਤੇਜ਼ੀ ਨਾਲ ਵਧਣ ਲੱਗੀ ਹੈ। ਸਾਲ 2025 'ਚ ਪਾਣੀ ਦੀ ਜ਼ਰੂਰਤ 1.2 ਕਿਊਬਕ ਮੀਟਰ ਤੱਕ ਪਹੁੰਚ ਗਈ। ਜਲ ਸੰਕਟ ਦੇ ਚੱਲਦੇ ਇਥੇ ਪ੍ਰਦੂਸ਼ਣ 'ਚ ਵੀ ਵਾਧਾ ਹੋਇਆ ਹੈ।
ਆਬਾਦੀ ਵਧਣ ਕਾਰਨ ਧਰਤੀ ਹੇਠਲਾ ਪਾਣੀ ਘਟਿਆ
ਈਰਾਨ 'ਚ ਆਬਾਦੀ ਵਧਣ ਕਾਰਨ ਧਰਤੀ ਹੇਠਲਾ ਪਾਣੀ ਜ਼ਿਆਦਾ ਖਰਚ ਹੋਣ ਲੱਗਾ ਹੈ। ਖੇਤੀ ਕਰਨ ਲਈ ਲੋਕ ਜ਼ਿਆਦਾ ਪਾਣੀ ਦਾ ਇਸਤੇਮਾਲ ਕਰਨ ਲੱਗੇ ਹਨ। ਇਸ ਸਮੇਂ ਈਰਾਨ ਕੋਲ 1.7 ਬਿਲੀਅਨ ਕਿਊਬਿਕ ਲੀਟਰ ਪਾਣੀ ਹਰ ਸਾਲ ਖਤਮ ਹੋ ਰਿਹਾ ਹੈ ਜਿਸਦੀ ਭਰਪਾਈ ਈਰਾਨ ਲਈ ਆਸਾਨ ਨਹੀਂ ਜਾਪ ਰਹੀ। ਸਥਿਤੀ ਅਜਿਹੀ ਬਣ ਗਈ ਹੈ ਕਿ ਈਰਾਨ ਪਾਣੀ ਦੇ ਮਾਮਲੇ 'ਚ ਦਿਵਾਲੀਆ ਹੋਣ ਦੀ ਕਾਗਾਰ 'ਤੇ ਹੈ।

ਰਾਜਧਾਨੀ ਸ਼ਿਫਟ ਹੋਣ ਦਾ ਮੰਡਰਾਅ ਰਿਹਾ ਖਤਰਾ
ਈਰਾਨ 'ਚ ਚੱਲ ਰਹੇ ਜਲ ਸੰਕਟ ਕਾਰਨ ਰਾਜਧਾਨੀ ਸ਼ਿਫਟ ਹੋਣ ਦਾ ਖਤਰਾ ਵੀ ਮੰਡਰਾਅ ਰਿਹਾ ਹੈ। ਰਾਜਧਾਨੀ ਨੂੰ ਤਹਿਰਾਨ ਤੋਂ ਬਦਲ ਕੇ ਮਕਰਾਨ ਬਦਲਣ ਦੀ ਸਥਿਤੀ ਬਣੀ ਹੋਈ ਹੈ। ਇਸ ਸਮੇਂ ਮਕਰਾਨ ਦੇ ਹਾਲਾਤ ਵੀ ਜ਼ਿਆਦਾ ਬਿਹਤਰ ਨਹੀਂ। ਦਰਅਸਲ ਇਹ ਇਲਾਕਾ ਕੁਦਰਤੀ ਆਫਤਾਂ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਹਾਲਾਂਕਿ ਇਥੇ ਸਮੁੰਦਰੀ ਤਟ ਹੈ, ਪਰ ਇਥੇ ਪਾਣੀ ਦੇ ਸਾਧਨ ਘੱਟ ਹਨ।
ਆਰਥਿਕ ਪੱਖੋਂ ਕਮਜ਼ੋਰ ਈਰਾਨ
ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਈਰਾਨ ਲਈ ਆਪਣੇ ਦੇਸ਼ ਦੀ ਆਬਾਦੀ ਨੂੰ ਤਹਿਰਾਨ ਤੋਂ ਬਦਲ ਕੇ ਮਕਰਾਨ ਵਸਾਉਣ ਲਈ 9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨਾ ਪਵੇਗਾ। ਫਿਲਹਾਲ ਈਰਾਨ ਲਈ ਇਹ ਵੱਸ ਤੋਂ ਬਾਹਰ ਦੀ ਗੱਲ ਹੈ। ਕੁਝ ਮਹੀਨੇ ਪਹਿਲਾਂ ਈਰਾਨ-ਇਜ਼ਰਾਈਲ ਸੰਘਰਸ਼ ਚੱਲਣ ਕਾਰਨ ਈਰਾਨ 'ਤੇ ਪਾਬੰਦੀਆਂ ਹੋਰ ਵੀ ਵਧ ਗਈਆਂ ਜਦਕਿ ਈਰਾਨ ਪਹਿਲਾਂ ਤੋਂ ਅਮਰੀਕਾ ਦੀ ਵਜ੍ਹਾ ਨਾਲ ਪਾਬੰਦੀਆਂ ਝੱਲ ਰਿਹਾ ਹੈ। ਅਜਿਹੀ ਸਥਿਤੀ 'ਚ ਰਾਜਧਾਨੀ ਬਦਲਣ ਲਈ ਜਿੰਨੇ ਪੈਸੇ ਅਤੇ ਵਕਤ ਲੱਗੇਗਾ, ਫਿਲਹਾਲ ਈਰਾਨ ਉਸ ਲਈ ਤਿਆਰ ਨਜ਼ਰ ਨਹੀਂ ਆ ਰਿਹਾ।
ਸਾਊਦੀ ਅਰਬ ਦੀ ਔਰਤ ਨਾਲ ਵਿਆਹ ਕਰਨ 'ਤੇ ਮਿਲੇਗੀ ਉਥੋਂ ਦੀ ਨਾਗਰਿਕਤਾ? ਜਾਣ ਲਓ ਨਿਯਮ
NEXT STORY