ਮੈਕਸੀਕੋ ਸਿਟੀ (ਇੰਟ.)- ਜੇਕਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਵੇ ਤਾਂ ਸਾਰੀ ਦੁਨੀਆ ਬੇਰੰਗ ਜਿਹੀ ਲੱਗਣ ਲੱਗਦੀ ਹੈ। ਅੱਖਾਂ ਦੀ ਰੋਸ਼ਨੀ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ, ਪਰ ਇਕ ਅਜਿਹੀ ਜਗ੍ਹਾ ਵੀ ਹੈ, ਜਿਥੇ ਰਹਿਣ ਵਾਲੇ ਸਾਰੇ ਲੋਕ ਅਤੇ ਪਸ਼ੁ-ਪੰਛੀ ਦੇਖ ਨਹੀਂ ਸਕਦੇ। ਮੈਕਸੀਕੋ ਦੇ ਪ੍ਰਸ਼ਾਂਤ ਮਹਾਸਾਗਰੀ ਖੇਤਰ ਵਿਚ ‘ਟਿਲਟੇਪੈਕ’ ਨਾਮੀ ਪਿੰਡ ਹੈ। ਇਸ ਪਿੰਡ ਵਿਚ ਲਗਭਗ 60 ਝੋਪੜੀਆਂ ਹਨ ਜਿਥੇ 300 ਦੇ ਕਰੀਬ ਰੈੱਡ ਇੰਡੀਅਨ ਰਹਿੰਦੇ ਹਨ, ਪਰ ਇਸ ਪਿੰਡ ਦੀ ਅਨੋਖੀ ਗੱਲ ਇਹ ਹੈ ਕਿ ਇਥੇ ਸਾਰੇ ਨੇਤਰਹੀਣ ਹਨ। ਨਾ ਸਿਰਫ਼ ਲੋਕ ਸਗੋਂ ਇਥੇ ਕੁੱਤੇ, ਬਿੱਲੀਆਂ ਅਤੇ ਹੋਰ ਪਾਲਤੂ ਜਾਨਵਰ ਵੀ ਨੇਤਰਹੀਣ ਹਨ। ਸੁਣਨ ਵਿਚ ਥੋੜ੍ਹਾ ਅਜੀਬ ਲੱਗ ਰਿਹਾ ਹੋਵੇਗਾ, ਪਰ ਸੱਚ ਇਹੋ ਹੈ। ਇਥੇ ਜਨਮ ਸਮੇਂ ਬੱਚੇ ਦੀਆਂ ਅੱਖਾਂ ਠੀਕ ਹੁੰਦੀਆਂ ਹਨ ਪਰ ਸਮਾਂ ਲੰਘਦੇ-ਲੰਘਦੇ ਉਨ੍ਹਾਂ ਦੀਆਂ ਅੱਖਾਂ ਖ਼ਰਾਬ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਆਪਸ 'ਚ ਟਕਰਾਏ 20 ਦੇ ਕਰੀਬ ਵਾਹਨ, 5 ਲੋਕਾਂ ਦੀ ਦਰਦਨਾਕ ਮੌਤ
ਕਿਸੇ ਵੀ ਘਰ ਵਿਚ ਬਿਜਲੀ ਜਾਂ ਦੀਵਾ ਨਹੀਂ
ਇਸ ਪਿੰਡ ਵਿਚ ਜੇਪੋਟੇਕ ਜਨਜਾਤੀ ਦੇ ਲੋਕ ਰਹਿੰਦੇ ਹਨ। ਸਾਰੇ ਨੇਤਰਹੀਣ ਹੋਣ ਕਾਰਨ ਇਥੇ ਕਿਸੇ ਵੀ ਘਰ ਵਿਚ ਬਿਜਲੀ ਜਾਂ ਰੋਸ਼ਨੀ ਦਾ ਹੋਰ ਕੋਈ ਪ੍ਰਬੰਧ ਨਹੀਂ ਹੈ। ਚਿੜੀਆਂ ਦੀ ਆਵਾਜ਼ ਨਾਲ ਇਹ ਲੋਕ ਪਤਾ ਲਗਾ ਲੈਂਦੇ ਹਨ ਕਿ ਦਿਨ ਚੜ੍ਹ ਗਿਆ ਹੈ।
ਇਹ ਵੀ ਪੜ੍ਹੋ: ਫਰਾਂਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 10 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ
ਸਰਾਪਿਆ ਰੁੱਖ ਅੰਨ੍ਹੇਪਣ ਦਾ ਕਾਰਨ
ਲੋਕਾਂ ਦਾ ਕਹਿਣਾ ਹੈ ਕਿ ਅੰਨ੍ਹੇਪਣ ਦਾ ਕਾਰਨ ਇਕ ਸਰਾਪਿਆ ਰੁੱਖ ਹੈ, ਜਿਸਨੂੰ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਉਂਝ ਇਕ ਬਹੁਤ ਹੀ ਜ਼ਹਿਰੀਲੀ ਮੱਖੀ ਵੀ ਇਥੇ ਹੁੰਦੀ ਹੈ ਜਿਸਦੇ ਕੱਟਣ ਨਾਲ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਵਿਨਿਤਸਿਆ ’ਚ ਰੂਸੀ ਮਿਜ਼ਾਈਲ ਹਮਲੇ ’ਚ 21 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਆਪਸ 'ਚ ਟਕਰਾਏ 20 ਦੇ ਕਰੀਬ ਵਾਹਨ, 5 ਲੋਕਾਂ ਦੀ ਦਰਦਨਾਕ ਮੌਤ
NEXT STORY