ਬੀਜਿੰਗ- ਚੀਨ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ 20,000 ਯੂਆਨ (ਕਰੀਬ 2,28,506 ਰੁਪਏ) ਦਾ ਇਨਾਮ ਜਿੱਤਣ ਲਈ ਇਕ ਲੀਟਰ ਸ਼ਰਾਬ ਪੀ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੇ ਦਫ਼ਤਰ ਵਿੱਚ ਸ਼ਰਾਬ ਪੀਣ ਦਾ ਮੁਕਾਬਲਾ ਚੱਲ ਰਿਹਾ ਸੀ। ਵਿਅਕਤੀ ਨੇ ਸਿਰਫ 10 ਮਿੰਟਾਂ 'ਚ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਉਸ ਦੀ ਹਾਲਤ ਨਾਜ਼ੁਕ ਹੋ ਗਈ। ਇਹ ਘਟਨਾ ਜੁਲਾਈ ਮਹੀਨੇ ਦੀ ਦੱਸੀ ਜਾ ਰਹੀ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ ਝਾਂਗ ਨਾਮ ਦਾ ਵਿਅਕਤੀ ਆਪਣੇ ਦਫਤਰ ਦੀ ਟੀਮ ਨਾਲ ਰਾਤ ਦੇ ਖਾਣੇ 'ਚ ਸ਼ਾਮਲ ਹੋਇਆ, ਜਿੱਥੇ ਉਸਦੇ ਬੌਸ ਨੇ ਸ਼ਰਾਬ ਪੀਣ ਦਾ ਇੱਕ ਮੁਕਾਬਲਾ ਆਯੋਜਿਤ ਕੀਤਾ ਸੀ। ਉਸਦੇ ਬੌਸ ਨੇ ਝਾਂਗ ਨੂੰ ਹਰਾਉਣ ਵਾਲੇ ਨੂੰ 20,000 ਯੂਆਨ ਦਾ ਇਨਾਮ ਦੇਣ ਦਾ ਵਾਅਦਾ ਕੀਤਾ। ਝਾਂਗ ਦੇ ਸਹਿਯੋਗੀ ਨੇ ਦੱਸਿਆ ਕਿ ਜਦੋਂ ਝਾਂਗ ਬੌਸ ਦੇ ਮੇਜ਼ 'ਤੇ ਟੋਸਟ ਖਾਣ ਤੋਂ ਬਾਅਦ ਵਾਪਸ ਆਇਆ ਤਾਂ ਉਸ ਨੇ ਸ਼ਰੇਆਮ ਝਾਂਗ ਤੋਂ ਵੱਧ ਸ਼ਰਾਬ ਪੀਣ ਵਾਲੇ ਕਿਸੇ ਵੀ ਵਿਅਕਤੀ ਨੂੰ 5,000 ਯੂਆਨ (57,895 ਰੁਪਏ) ਦੇ ਇਨਾਮ ਦੀ ਪੇਸ਼ਕਸ਼ ਕੀਤੀ, ਜਦੋਂ ਕਿਸੇ ਨੇ ਜਵਾਬ ਨਾ ਦਿੱਤਾ ਤਾਂ ਉਸ ਨੇ ਰਕਮ ਵਧਾ ਕੇ 10,000 ਯੂਆਨ (1.15 ਲੱਖ ਰੁਪਏ) ਕਰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਵੱਧ ਰਹੀ ਇਲੈਟ੍ਰੋਨਿਕ ਸਿਗਰਟਨੋਸ਼ੀ ਦੇ ਨੁਕਸਾਨ, ਕਿਵੇਂ ਬੱਚਿਆਂ ਨੂੰ ਇਸ ਤੋਂ ਬਚਾਈਏ..!
ਝਾਂਗ ਨੇ ਫਿਰ ਸੱਟੇ ਬਾਰੇ ਪੁੱਛਿਆ ਤਾਂ ਉਸਦੇ ਬੌਸ ਯਾਂਗ ਨੇ ਉਸਨੂੰ ਦੱਸਿਆ ਕਿ ਉਸਨੂੰ 20,000 ਯੂਆਨ (2,28,506 ਰੁਪਏ) ਦਾ ਇਨਾਮ ਦਿੱਤਾ ਜਾਵੇਗਾ। ਜੇਕਰ ਉਹ ਹਾਰ ਜਾਂਦਾ ਹੈ ਤਾਂ ਉਸਨੂੰ ਪੂਰੀ ਕੰਪਨੀ ਨੂੰ ਦੁਪਹਿਰ ਦੀ ਚਾਹ ਪਿਲਾਉਣ ਲਈ 10,000 ਯੂਆਨ ਦਾ ਭੁਗਤਾਨ ਕਰਨਾ ਪਵੇਗਾ। ਯਾਂਗ ਨੇ ਬਾਅਦ ਵਿੱਚ ਝਾਂਗ ਦਾ ਮੁਕਾਬਲਾ ਕਰਨ ਲਈ ਆਪਣੇ ਡਰਾਈਵਰ ਸਮੇਤ ਕਈ ਕਰਮਚਾਰੀਆਂ ਦੀ ਚੋਣ ਕੀਤੀ। ਰਾਤ ਦੇ ਖਾਣੇ 'ਤੇ ਮੌਜੂਦ ਇੱਕ ਕਰਮਚਾਰੀ ਅਨੁਸਾਰ ਝਾਂਗ ਨੇ 10 ਮਿੰਟਾਂ ਵਿੱਚ ਇੱਕ ਲੀਟਰ ਬੈਜੀਯੂ ਪੀ ਲਿਆ। ਇੱਥੇ ਦੱਸ ਦਈਏ ਕਿ ਬੈਜੀਯੂ ਇੱਕ ਚੀਨੀ ਡਰਿੰਕ ਹੈ ਜਿਸ ਵਿੱਚ 30% ਤੋਂ 60% ਦੇ ਵਿਚਕਾਰ ਅਲਕੋਹਲ ਦੀ ਮਾਤਰਾ ਹੁੰਦੀ ਹੈ।
ਸ਼ਰਾਬ ਪੀ ਕੇ ਡਿੱਗਣ ਤੋਂ ਬਾਅਦ ਝਾਂਗ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਸਪਤਾਲ 'ਚ ਹੀ ਉਸ ਦੀ ਮੌਤ ਹੋ ਗਈ। ਡਾਕਟਰ ਨੇ ਦੱਸਿਆ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ। 3 ਅਗਸਤ ਨੂੰ ਉਸ ਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਕੰਪਨੀ ਦੇ ਵੀਚੈਟ ਗਰੁੱਪ ਵਿੱਚ ਕਿਹਾ ਗਿਆ ਕਿ ਕੰਪਨੀ ਬੰਦ ਹੋ ਜਾਵੇਗੀ। ਸ਼ੇਨਜ਼ੇਨ ਪੁਲਸ ਹੁਣ ਘਟਨਾ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਸਦਨ 'ਚ ਹਾਊਸ ਸਪੀਕਰ ਲਈ ਜੰਗ ਸ਼ੁਰੂ, ਸਕੈਲਿਸ ਅਤੇ ਜਾਰਡਨ ਬਣੇ ਦਾਅਵੇਦਾਰ
NEXT STORY