ਵਾਸ਼ਿੰਗਟਨ, (ਬਿਊਰੋ)— ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ 220 ਤੋਂ ਜ਼ਿਆਦਾ ਸ਼ੇਰਾਂ ਅਤੇ ਬਾਘਾਂ ਨਾਲ ਰਹਿੰਦਾ ਹੋਵੇ। ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜੋ ਇਸ ਕੰਮ ਲਈ ਮਸ਼ਹੂਰ ਹੈ। ਇਸ ਵਿਅਕਤੀ ਦੀ ਅਜਿਹੀ ਸੋਚ ਕਾਰਨ ਉਹ ਇਨ੍ਹਾਂ ਖਤਰਨਾਕ ਜਾਨਵਰਾਂ ਨੂੰ ਵੀ ਸੁਰੱਖਿਆ ਦਿੰਦਾ ਹੈ।
ਜੇਫ ਲੀਵ ਅਮਰੀਕਾ ਦਾ ਅਜਿਹਾ ਕਰੋੜਪਤੀ ਵਿਅਕਤੀ ਹੈ ਜੋ 220 ਤੋਂ ਜ਼ਿਆਦਾ ਸ਼ੇਰਾਂ ਅਤੇ ਬਾਘਾਂ ਨਾਲ ਰਹਿੰਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਜੀਵਨ ਪ੍ਰਦਾਨ ਕਰਦਾ ਹੈ । ਅਮਰੀਕਾ ਦੇ ਓਕਲਹੋਮਾ ਵਿਚ 'ਗਰੇਟਰ ਵੀਨਿਵੁਡ ਐਨੀਮਲ ਪਾਰਕ' ਹੈ ਜਿਸ ਦਾ ਮਾਲਕ 51 ਸਾਲਾ ਜੇਫ ਲੀਵ ਹੈ । ਜਾਨਵਰਾਂ ਦਾ ਇਹ ਪਾਰਕ ਦੁਨੀਆ ਦੇ ਸਭ ਤੋਂ ਵੱਡੇ ਨਿੱਜੀ ਪਾਰਕਾਂ ਵਿਚੋਂ ਇਕ ਹੈ । ਇੱਥੇ 500 ਤੋਂ ਜ਼ਿਆਦਾ ਤਰ੍ਹਾਂ ਦੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ । ਜੇਫ ਮੁਤਾਬਕ ਮਨੁੱਖੀ ਆਬਾਦੀ 'ਚ ਆਏ ਜਾਨਵਰਾਂ ਨੂੰ ਬਚਾ ਕੇ ਇੱਥੇ ਲਿਆਇਆ ਜਾਂਦਾ ਹੈ, ਤਾਂ ਕਿ ਇੱਥੇ ਉਨ੍ਹਾਂ ਨੂੰ ਪੂਰੀ ਹਿਫਾਜ਼ਤ ਮਿਲ ਸਕੇ । ਇਸ ਪਾਰਕ ਵਿਚ ਸ਼ੇਰ ਅਤੇ ਭਾਲੂਆਂ ਤੋਂ ਇਲਾਵਾ ਮਗਰਮੱਛਾਂ ਨੂੰ ਵਿਸ਼ੇਸ਼ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ। ਜੇਫ ਆਪਣਾ ਪੂਰਾ ਸਮਾਂ ਵੱਡੇ ਜਾਨਵਰਾਂ ਨਾਲ ਹੀ ਗੁਜ਼ਾਰਦਾ ਹੈ। ਇਸ 'ਚ ਸ਼ੇਰ, ਚੀਤਾ ਅਤੇ ਹੋਰ ਵੱਡੇ ਜਾਨਵਰ ਸ਼ਾਮਲ ਹੁੰਦੇ ਹਨ ।
ਉਹ ਦਿਨ ਭਰ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਉਹ ਛੋਟੇ ਬਾਘਾਂ ਨੂੰ ਆਪਣੀ ਫਰਾਰੀ ਕਾਰ ਵਿਚ ਨੇੜਲੇ ਇਲਾਕਿਆਂ 'ਚ ਘੁੰਮਾਉਂਦਾ ਰਹਿੰਦਾ ਹੈ। ਜੇਫ ਨੇ ਵੱਡੇ ਜਾਨਵਰਾਂ ਦੇ ਵਿਕਾਸ ਅਤੇ ਸੁਰੱਖਿਆ ਲਈ ਇਸ ਚਿੜੀਆਘਰ ਨੂੰ ਸਾਲ 2016 'ਚ ਖਰੀਦਿਆ ਸੀ।
ਸਾਊਥਾਲ ਦੇ 'ਚੀਨੀ ਚੋਰ ਰੈਸਟੋਰੈਂਟ' ਨੂੰ 1,55,000 ਪੌਂਡ ਜ਼ੁਰਮਾਨਾ
NEXT STORY