ਸਿਡਨੀ (ਬਿਊਰੋ)— ਸਿਡਨੀ ਦੇ ਦੱਖਣੀ-ਪੱਛਮੀ ਇਲਾਕੇ ਵਿਚ ਸੋਮਵਾਰ ਸਵੇਰੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਸਵਾਰ ਮਹਿਲਾ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਸਮੇਂ ਉਸ ਵਿਚ ਸਿਰਫ 50 ਸਾਲਾ ਮਹਿਲਾ ਪਾਇਲਟ ਸਵਾਰ ਸੀ। ਇਹ ਜਹਾਜ਼ ਉਡਾਣ ਭਰਨ ਮਗਰੋਂ ਸਵੇਰੇ 11:20 'ਤੇ ਬੈਂਕਸਟਾਊਨ ਹਵਾਈ ਅੱਡੇ ਨੇੜੇ ਪੈਡੌਕ ਵਿਚ ਹਾਦਸਾਗ੍ਰਸਤ ਹੋ ਗਿਆ। ਨਿਊ ਸਾਊਥ ਵੇਲਜ਼ ਪੁਲਸ ਵੱਲੋਂ ਜਾਰੀ ਕੀਤੀ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਪੈਡੌਕ ਵਿਚ ਰੁੱਖਾਂ ਵਿਚ ਫੱਸਿਆ ਹੋਇਆ ਸੀ।
ਕਿਉਂਕਿ ਮਹਿਲਾ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਇਸ ਲਈ ਉਹ ਖੁਦ ਹੀ ਜਹਾਜ਼ ਵਿਚੋਂ ਬਾਹਰ ਆ ਗਈ ਸੀ। ਆਸਟ੍ਰੇਲੀਅਨ ਆਵਾਜਾਈ ਅਤੇ ਸੁਰੱਖਿਆ ਬਿਊਰੋ ਜਾਂਚ ਸ਼ੁਰੂ ਕਰਨ ਬਾਰੇ ਫੈਸਲਾ ਕੱਲ ਕਰੇਗੀ।
ਯੂ. ਐਸ 'ਚ ਵਸਣ ਦੀ ਇੱਛਾ ਰੱਖਣ ਵਾਲੇ ਮੈਕਸੀਕੋ ਦੇ ਲੋਕਾਂ ਲਈ ਬੁਰੀ ਖਬਰ
NEXT STORY