ਸਿਡਨੀ (ਸਨੀ ਚਾਂਦਪੁਰੀ):- ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਬਿੰਦਰ ਮਨੀਲਾ ਦਾ ਸਿਡਨੀ ਪਹੁੰਚਣ 'ਤੇ ਉਨ੍ਹਾਂ ਦੇ ਸ਼ੁੱਭਚਿੰਤਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਿੰਦਰ ਮਨੀਲਾ ਨੇ ਕਿਹਾ ਕਿ ਭਾਵੇਂ ਸਾਡੇ ਲੋਕਾਂ ਨੇ ਵਿਦੇਸ਼ਾਂ ਦੀ ਧਰਤੀ ਨੂੰ ਆਪਣੀ ਕਰਮ ਭੂੰਮੀ ਬਣਾ ਇੱਥੇ ਮਿਹਨਤ ਕਰ ਰਹੇ ਹਨ ਪਰ ਵਤਨੋਂ ਦੂਰ ਵਿਦੇਸ਼ਾਂ ਵਿੱਚ ਵੀ ਆਪਣਾ ਭਾਈਚਾਰਾ ਨਹੀਂ ਭੁੱਲੇ। ਇਨ੍ਹਾਂ ਦੀ ਮਿਹਨਤ ਸਦਕਾ ਹੀ ਪੰਜਾਬ ਦੇ ਪਿੰਡ ਆਬਾਦ ਹਨ ਕਬੱਡੀ ਕੱਪ, ਮੇਲੇ ਅਤੇ ਸੱਭਿਆਚਾਰ ਪ੍ਰੋਗਰਾਮ ਵਿੱਚ ਐਨ ਆਰ ਆਈ ਮੋਹਰੀ ਹਨ।
ਪੜ੍ਹੋ ਇਹ ਅਹਿਮ ਖ਼ਬਰ-ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਕੀਤੀ ਸ਼ਮੂਲੀਅਤ (ਤਸਵੀਰਾਂ)
ਇੱਥੇ ਗੌਰਤਲਬ ਹੈ ਕਿ ਬਿੰਦਰ ਮਨੀਲਾ ਪੰਜਾਬ ਦੇ ਉੱਘੇ ਸਮਾਜ ਸੇਵੀ ਹਨ ਜਿਹੜੇ ਸਮੇਂ-ਸਮੇਂ 'ਤੇ ਸਮਾਜ ਦੀ ਸੇਵਾ ਕਰਨ ਵਿੱਚ ਆਪਣਾ ਯੋਗਦਾਨ ਦੇਣ ਤੋਂ ਪਿੱਛੇ ਨਹੀਂ ਹਟੇ। ਆਪਣੀ ਆਸਟ੍ਰੇਲੀਆ ਫੇਰੀ 'ਤੇ ਆਏ ਬਿੰਦਰ ਮਨੀਲਾ ਨੇ ਕਿਹਾ ਕਿ ਪੰਜਾਬੀ ਰੋਜ਼ੀ ਰੋਟੀ ਵੱਸ ਹੋ ਕੇ ਵਤਨੋਂ ਜਿੰਨੇ ਮਰਜ਼ੀ ਦੂਰ ਹੋ ਜਾਣ ਪਰ ਇਨ੍ਹਾਂ ਵਿੱਚੋਂ ਸਿਆਣਿਆਂ ਵੱਲੋਂ ਦਿੱਤੇ ਸੰਸਕਾਰ ਆਪਣੀ ਮਿੱਟੀ ਦਾ ਮੋਹ ਕਦੇ ਕੱਢਿਆ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਵਿੱਚ ਲਵੀ ਮਨੀਲਾ, ਗੁਰਵਿੰਦਰ, ਸੋਨੂ ਸਿਆਣ, ਕੇ ਪੀ ਦੌਧਰ, ਸਿਕੰਦਰ ਸਿੱਧੂ, ਅਮਨ ਗੁਰੂਸਰ, ਰਾਣਾ ਜੱਸੋਵਾਲ, ਅਮਨ ਸਕਾਈਮਾਰਕ, ਹੈਪੀ ਭੋਗਲ, ਹਰਪ੍ਰੀਤ ਜੰਡਿਆਲਾ, ਰਾਮ ਲਾਲ, ਅਵਿਨਵ, ਜਿੰਮੀ ਜੰਡੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡਾਇਮੰਡ ਪੰਜਾਬੀ ਪ੍ਰੋਡਕਸ਼ਨ ਵੱਲੋਂ ਬ੍ਰਿਸਬੇਨ 'ਚ ਤੀਆਂ ਦਾ ਮੇਲਾ ਆਯੋਜਿਤ
NEXT STORY