ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਡਾਇਮੰਡ ਪੰਜਾਬੀ ਪ੍ਰੋਡਕਸ਼ਨ ਵੱਲੋਂ ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ‘ਤੀਆਂ ਬ੍ਰਿਸਬੇਨ ਦੀਆਂ’ ਦਾ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 'ਚ ਗਾਇਕ ਮਲਕੀਤ ਧਾਲੀਵਾਲ ਤੇ ਗਾਇਕ ਰਾਜਦੀਪ ਲਾਲੀ ਨੇ ਆਪਣੀ- ਆਪਣੀ ਗਾਇਕੀ ਨਾਲ ਭਰਵੀ ਹਾਜਰੀ ਲਗਵਾਈ। ਉਪਰੰਤ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਨਾਲ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਦੇਰ ਰਾਤ ਤੱਕ ਆਪਣੇ ਨਵੇਂ-ਪੁਰਾਣੇ ਹਿੱਟ ਗੀਤਾਂ ਨਾਲ ਨਚਾ ਕੇ ਤੀਆਂ ਦੇ ਇਸ ਮੇਲੇ ਨੂੰ ਸਿਖਰਾ ਤੇ ਪਹੁੰਚਾ ਕੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਖੂਬ ਵਾਹ ਵਾਹ ਖੱਟੀ।
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਸਵਾਗਤ 'ਚ ਆਸਟ੍ਰੀਆ ਦੇ ਕਲਾਕਾਰਾਂ ਨੇ ਗਾਇਆ 'ਵੰਦੇ ਮਾਤਰਮ', ਸ਼ੇਅਰ ਕੀਤਾ ਅਨੁਭਵ (ਵੀਡੀਓ)
ਮੇਲੇ ’ਚ ਪੁਰਾਤਨ ਪੰਜਾਬੀ ਸੱਭਿਆਚਾਰਕ ਰੰਗ ਵਿਚ ਸੱਜ-ਧੱਜ ਖੁਸ਼ੀ ਵਿੱਚ ਖੀਵੇ ਹੋ ਧੀਆਂ-ਧਿਆਣੀਆਂ, ਮਾਤਾਵਾਂ ਤੇ ਸੱਜ–ਵਿਆਹੀਆ ਮੁਟਿਆਰਾਂ ਵਲੋ ਇਕੱਠੇ ਹੋ ਕੇ ਆਪਣਿਆ ਚਾਵਾਂ, ਉਮੰਗਾਂ ਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲੇ ਲੋਕ ਨਾਚ ਗਿੱਧਾ-ਭੰਗੜਾਂ, ਬੋਲੀਆਂ, ਸਿੱਠਣੀਆਂ, ਸੰਮੀ, ਕਿੰਕਲੀ, ਮਲਵਾਈ ਗਿੱਧਾ ਤੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਸੱਭਿਆਚਾਰਕ ਤੇ ਸਾਹਿਤਕ ਵੰਨਗੀਆ ਵੀ ਖਿੱਚ ਦਾ ਕੇਦਰ ਬਣੀਆਂ ਰਹੀਆਂ। ਮੇਲੇ ਦੇ ਪ੍ਰਬੰਧਕ ਮਲਕੀਤ ਧਾਲੀਵਾਲ, ਸਿਮਰਨ ਬਰਾੜ ਤੇ ਕਮਲ ਬੈਂਸ ਨੇ ਸਾਝੇ ਤੌਰ 'ਤੇ ਦੱਸਿਆ ਕਿ ‘ਤੀਆਂ ਬ੍ਰਿਸਬੇਨ ਦੀਆਂ’ ਮੇਲਾ ਕਰਵਾਉਣ ਦਾ ਮੁੱਖ ਉਦੇਸ਼ ਅੱਜ ਦੇ ਤੇਜ ਰਫਤਾਰ ਪਦਾਰਥਵਾਦੀ ਯੁੱਗ ਵਿਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਵਿਦੇਸ਼ਾਂ ਵਿਚ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਭਣ ਦੇ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਮੰਚ ਸੰਚਾਲਨ ਦੀ ਭੂਮਿਕਾ ਹਰਜਿੰਦ ਕੌਰ ਮਾਂਗਟ ਤੇ ਅਮਰਜੋਤ ਜੋਤੀ ਗੁਰਾਇਆ ਵੱਲੋਂ ਬਾਖੂਬੀ ਨਾਲ ਨਿਭਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਕੀਤੀ ਸ਼ਮੂਲੀਅਤ (ਤਸਵੀਰਾਂ)
NEXT STORY