ਵਾਸ਼ਿੰਗਟਨ— ਕੌਮਾਂਤਰੀ ਪੁਲਾੜ ਕੇਂਦਰ ਦੀ ਪਹਿਲੀ ਮਹਿਲਾ ਕਮਾਂਡਰ ਅਤੇ ਨਾਸਾ ਦੀ ਪੁਲਾੜ ਯਾਤਰੀ ਪੈੱਗੀ ਵ੍ਹਿਟਸਨ ਆਪਣੇ ਚਾਲਕ ਦਲ ਦੇ ਦੋ ਮੈਂਬਰਾਂ ਨਾਲ ਧਰਤੀ 'ਤੇ ਸੁਰੱਖਿਅਤ ਉਤਰ ਚੁੱਕੀ ਹੈ। ਪੁਲਾੜ ਨਾਲ ਜੁੜੇ ਕਈ ਰਿਕਾਰਡ ਤੋੜ ਚੁੱਕੀ ਪੈੱਗੀ ਬਾਰੇ ਇਹ ਜਾਣਕਾਰੀ ਅੱਜ ਭਾਵ ਐਤਵਾਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦਿੱਤੀ। ਵ੍ਹਿਟਸਨ ਦੀ ਵਾਪਸੀ ਨਾਲ ਹੀ ਉਨ੍ਹਾਂ ਦੇ 288 ਦਿਨ ਦੇ ਮਿਸ਼ਨ ਦੀ ਸਮਾਪਤੀ ਹੋ ਗਈ ਹੈ। ਇਹ ਮਿਸ਼ਨ ਪਿਛਲੇ ਸਾਲ ਨਵੰਬਰ 'ਚ ਸ਼ੁਰੂ ਹੋਇਆ ਸੀ। ਇਸ ਦੇ ਤਹਿਤ ਪੈੱਗੀ ਨੇ 12.22 ਕਰੋੜ ਮੀਲ ਦੀ ਦੂਰੀ ਤੈਅ ਕੀਤੀ ਅਤੇ ਧਰਤੀ ਦੇ 4623 ਚੱਕਰ ਲਾਏ ਗਏ। ਪੁਲਾੜ ਕੇਂਦਰ 'ਤੇ ਇਹ ਉਨ੍ਹਾਂ ਦਾ ਤੀਜਾ ਸਭ ਤੋਂ ਲੰਬਾ ਮਿਸ਼ਨ ਸੀ।
ਆਪਣੇ ਹਾਲ ਹੀ ਦੇ ਮਿਸ਼ਨ 'ਚ ਪੈੱਗੀ ਨੇ 4 ਸਪੇਸਵਾਕ (ਪੁਲਾੜ 'ਚ ਚਹਿਲ-ਕਦਮੀ) ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ ਦੀ ਕੁੱਲ ਸਪੇਸਵਾਕ ਦੀ ਗਿਣਤੀ 10 ਹੋ ਗਈ। ਉਨ੍ਹਾਂ ਨੇ ਪੁਲਾੜ ਵਿਚ ਆਪਣੇ ਕੁੱਲ ਮਿਸ਼ਨਾਂ ਦੌਰਾਨ ਕੁੱਲ 665 ਦਿਨ ਗੁਜ਼ਾਰੇ ਹਨ। ਪੈੱਗੀ ਦੇ ਨਾਂ ਕਈ ਅਮਰੀਕੀ ਰਿਕਾਰਡ ਹਨ। ਉਨ੍ਹਾਂ ਦੇ ਚਾਲਕ ਦਲ ਦੇ ਮੈਂਬਰ ਜੈਕ ਫਿਸ਼ਰ ਅਪ੍ਰੈਲ ਵਿਚ ਪੁਲਾੜ ਗਏ ਸਨ। ਉਨ੍ਹਾਂ ਨੇ ਪੁਲਾੜ ਵਿਚ 136 ਦਿਨ ਗੁਜ਼ਾਰੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਅਤੇ ਦੂਜੀ ਸਪੇਸਵਾਕ ਕੀਤੀ। ਇਹ ਮਿਸ਼ਨ ਕਜ਼ਾਕਿਸਤਾਨ ਦੇ ਦੂਰ-ਦੁਰਾਡੇ ਸ਼ਹਿਰ ਵਿਚ ਸੁਰੱਖਿਅਤ ਢੰਗ ਨਾਲ ਉਤਰ ਗਿਆ। ਪੁਲਾੜ 'ਚ ਸਭ ਤੋਂ ਵੱਡੀ ਉਮਰ ਦੀ ਮਹਿਲਾ ਪੁਲਾੜ ਯਾਤਰੀ ਦਾ ਖਿਤਾਬ ਵੀ 57 ਸਾਲਾ ਪੈੱਗੀ ਵ੍ਹਿਟਸਨ ਦੇ ਨਾਂ ਹਨ। ਉਨ੍ਹਾਂ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਭਵਿੱਖ ਵਿਚ ਮੇਰੇ ਲਈ ਕੀ ਲਿਖਿਆ ਹੈ ਪਰ ਮੈਂ ਖੁਦ ਨੂੰ ਪੁਲਾੜ ਉਡਾਣ ਸੰਬੰਧੀ ਪ੍ਰੋਗਰਾਮਾਂ 'ਤੇ ਕੰਮ ਕਰਦੇ ਰਹਿਣਾ ਚਾਹੁੰਦੀ ਹਾਂ।''
ਹਿਟਲਰ ਦੇ ਹਸਤਾਖਰ ਵਾਲੀ 'ਮੇਨਕੈਂਫ' ਦੀ ਕਾਪੀ ਨੀਲਾਮੀ 'ਚ 20000 ਡਾਲਰ 'ਚ ਵਿਕਣ ਦੀ ਉਮੀਦ
NEXT STORY