ਓਨਟਾਰੀਓ— 17 ਅਪ੍ਰੈਲ 2016 'ਚ ਓਨਟਾਰੀਓ ਦੇ ਕੀਨੋਰਾ ਇਲਾਕੇ 'ਚ ਇਕ ਕੁੜੀ ਦਾ ਸ਼ੱਕੀ ਹਾਲਾਤਾਂ 'ਚ ਕਤਲ ਕੀਤਾ ਗਿਆ ਸੀ। 14 ਸਾਲਾ ਅਜ਼ਰਾਇਆ ਅਕਾਬੀ ਨਾਂ ਦੀ ਕੁੜੀ ਦੀ ਲਾਸ਼ ਮਿਲਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ ਸੀ। ਉਸ ਦੀ ਲਾਸ਼ ਜੰਗਲੀ ਇਲਾਕੇ 'ਚੋਂ ਮਿਲੀ ਸੀ। ਕਿਹਾ ਜਾ ਰਿਹਾ ਸੀ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ ਪਰ ਇਸ ਦਾ ਵੀ ਕੋਈ ਪੱਕਾ ਸਬੂਤ ਨਹੀਂ ਮਿਲਿਆ।
ਪੁਲਸ ਅਤੇ ਡਾਕਟਰਾਂ ਦੀ ਟੀਮ ਨੇ ਜਾਂਚ ਕੀਤੀ ਪਰ ਪਤਾ ਨਾ ਲੱਗ ਸਕਿਆ ਕਿ ਉਸ ਦੀ ਮੌਤ ਦਾ ਕਾਰਨ ਕੀ ਸੀ। ਉਸ ਦੀ ਚਾਚੀ ਨੇ ਦੱਸਿਆ ਕਿ ਉਸ ਦੇ 17 ਸਾਲਾ ਭਰਾ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਅਤੇ ਉਸ ਦੀ ਮੌਤ ਹੋ ਗਈ। ਇਸ ਮਗਰੋਂ ਉਹ ਬਹੁਤ ਉਦਾਸ ਰਹਿਣ ਲੱਗੀ ਸੀ ਅਤੇ ਸ਼ਾਇਦ ਇਸੇ ਕਾਰਨ ਉਸ ਦੀ ਮੌਤ ਹੋਈ ਹੋਵੇ। ਉਸ ਨੂੰ ਯਾਦ ਕਰਦਿਆਂ ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਚਰਚ 'ਚ ਪ੍ਰਾਰਥਨਾ ਰੱਖੀ ਹੈ।
ਅਮਰੀਕਾ 'ਚ ਸਿੱਖ ਕੈਬ ਡਰਾਈਵਰ ਨਾਲ ਕੁੱਟਮਾਰ ਕਰਕੇ ਲਾਹੀ ਪੱਗ, ਕਿਹਾ— 'ਘਟਨਾ ਤੋਂ ਘਬਰਾਅ ਗਿਆ ਹਾਂ'
NEXT STORY