ਇੰਟਰਨੈਸ਼ਨਲ ਡੈਸਕ- ਹਵਾਈ ਸਫਰ ਦੌਰਾਨ ਯਾਤਰੀਆਂ ਦੁਆਰਾ ਇਕ-ਦੂਜੇ ਨਾਲ ਉਲਝ ਪੈਣਾ ਅਤੇ ਬਦਸਲੂਕੀ ਕਰਨਾ ਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਹਾਲ ਹੀ ਵਿਚ ਵਾਪਰੀ ਇਸੇ ਤਰ੍ਹਾਂ ਦੀ ਘਟਨਾ ਵਿਚ ਯੂਨਾਈਟਿਡ ਏਅਰਲਾਈਨਜ਼ ਦੇ ਇੱਕ ਯਾਤਰੀ ਨੇ ਉਡਾਣ ਵਿੱਚ ਦੂਜੇ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਯਾਤਰੀ 'ਤੇ ਹਵਾਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਘਟਨਾ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ UA 189 'ਚ ਵਾਪਰੀ, ਜੋ ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ (SFO) ਤੋਂ ਮਨੀਲਾ, ਫਿਲੀਪੀਨਜ਼ ਜਾ ਰਹੀ ਸੀ।
ਇਹ ਹੈ ਮਾਮਲਾ
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਜੇਰੋਮ ਗੁਟੇਰੇਜ਼, ਜੋ ਬਿਜ਼ਨਸ ਕਲਾਸ ਵਿੱਚ ਯਾਤਰਾ ਕਰ ਰਿਹਾ ਸੀ, ਇਸ ਘਟਨਾ ਦਾ ਸ਼ਿਕਾਰ ਹੋਇਆ। ਘਟਨਾ ਤੋਂ ਲਗਭਗ ਚਾਰ ਘੰਟੇ ਬਾਅਦ ਗੁਟੇਰੇਜ਼ ਦੀ ਮਤਰੇਈ ਧੀ ਨਿਕੋਲ ਕਾਰਨੇਲ ਨੇ ਦੱਸਿਆ ਕਿ ਇਕ ਹੋਰ ਯਾਤਰੀ ਅਚਾਨਕ ਆਪਣੀ ਸੀਟ ਤੋਂ ਉੱਠਿਆ ਅਤੇ ਉਹ ਗੁਟੇਰੇਜ਼ 'ਤੇ ਪਿਸ਼ਾਬ ਕਰਨਾ ਲੱਗਾ। ਗੁਟੇਰੇਜ਼ ਨੀਂਦ ਵਿਚ ਸਨ ਅਤੇ ਉਨ੍ਹਾਂ ਨੇ ਆਪਣੀ ਸੀਟ ਬੈਲਟ ਪਹਿਨੀ ਹੋਈ ਸੀ। ਅਚਾਨਕ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਉਸ 'ਤੇ ਪਿਸ਼ਾਬ ਕਰ ਰਿਹਾ ਹੈ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਇਹ ਸੁਪਨਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਸਿੱਖ ਨੂੰ ਮਿਲੇਗਾ 8 ਕਰੋੜ ਦਾ ਬੋਨਸ, ਜਾਣੋ ਪੂਰਾ ਮਾਮਲਾ
ਨਿਕੋਲ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੁਟੇਰੇਜ਼ ਨੂੰ ਅਗਲੇ ਅੱਠ ਘੰਟੇ ਆਪਣੇ ਗਿੱਲੇ ਕੱਪੜਿਆਂ 'ਚ ਸਫਰ ਕਰਨਾ ਪਿਆ। ਯੂਨਾਈਟਿਡ ਏਅਰਲਾਈਨਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਗੁਟੇਰੇਜ਼ ਨੂੰ ਉਸ ਵਿਅਕਤੀ ਦੇ ਨੇੜੇ ਆਉਣ ਤੋਂ ਮਨ੍ਹਾ ਕੀਤਾ, ਕਿਹਾ ਕਿ ਅਜਿਹਾ ਕਰਨ ਨਾਲ ਟਕਰਾਅ ਹੋ ਸਕਦਾ ਹੈ ਅਤੇ ਯਾਤਰੀ ਹਿੰਸਕ ਹੋ ਸਕਦਾ ਹੈ। ਉੱਧਰ ਨਿਕੋਲ ਨੇ ਏਅਰਲਾਈਨਜ਼ ਦੇ ਇਸ ਰਵੱਈਏ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ਪਿਤਾ ਦੀ ਸਿਹਤ ਨਾਲੋਂ ਏਅਰਲਾਈਨ ਦੀਆਂ ਜ਼ਰੂਰਤਾਂ ਨੂੰ ਜ਼ਿਆਦਾ ਮਹੱਤਵ ਦਿੱਤਾ। ਇਸ ਮੁੱਦੇ ਨੂੰ ਹੱਲ ਕਰਨ ਲਈ ਜਹਾਜ਼ ਨੂੰ ਵਾਪਸ ਆਉਣਾ ਚਾਹੀਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸ਼ੇਰਾਂ ਨਾਲ ਭਰੇ ਜੰਗਲ 'ਚ ਫਸਿਆ 7 ਸਾਲਾ ਮਾਸੂਮ, ਹੁਸ਼ਿਆਰੀ ਨਾਲ ਬਚੀ ਜਾਨ
ਦੋਸ਼ੀ 'ਤੇ ਲੱਗੀ ਪਾਬੰਦੀ
ਗੁਟੇਰੇਜ਼ 'ਤੇ ਪਿਸ਼ਾਬ ਕਰਨ ਵਾਲੇ ਵਿਅਕਤੀ ਨੇ ਬਾਅਦ ਵਿਚ ਮੁਆਫ਼ੀ ਮੰਗੀ ਅਤੇ ਬੇਨਤੀ ਕੀਤੀ ਕਿ ਪੁਲਸ ਇਸ ਘਟਨਾ 'ਤੇ ਕਾਰਵਾਈ ਨਾ ਕਰੇ। ਘਟਨਾ ਦੀ ਪੁਸ਼ਟੀ ਕਰਦੇ ਹੋਏ ਯੂਨਾਈਟਿਡ ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ ਕਿ 28 ਦਸੰਬਰ ਨੂੰ ਅਸੀਂ ਯਾਤਰੀ ਦੇ ਵਿਵਹਾਰ ਖ਼ਿਲਾਫ਼ ਕਾਰਵਾਈ ਕਰਨ ਲਈ ਮਨੀਲਾ ਪਹੁੰਚਣ 'ਤੇ ਪੁਲਸ ਨੂੰ ਬੁਲਾਇਆ ਸੀ। ਅਸੀਂ ਉਸ ਯਾਤਰੀ ਨੂੰ ਹਵਾਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਂਡੇ ਦੀਆਂ ਕੀਮਤਾਂ 'ਚ ਵਾਧਾ ਜਾਰੀ, ਲੋਕਾਂ ਦੀ ਵਧੀ ਮੁਸ਼ਕਲ
NEXT STORY