Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    1:36:21 AM

  • gippy grewal faces mistreatment on air canada flight

    ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ 'ਚ ਹੋਈ ਬਦਸਲੂਕੀ,...

  • ind vs wi

    TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ...

  • issue of upi payment fees reaches supreme court

    UPI ਪੇਮੈਂਟ 'ਤੇ ਫੀਸ ਦਾ ਮਾਮਲਾ ਪਹੁੰਚਿਆ ਸੁਪਰੀਮ...

  • gurpreet kaur defamation case court

    ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਅਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Jalandhar
  • ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ

INTERNATIONAL News Punjabi(ਵਿਦੇਸ਼)

ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ

  • Edited By Rajwinder Kaur,
  • Updated: 18 Oct, 2020 02:37 PM
Jalandhar
abroad fee payment students pay 5 percent tax
  • Share
    • Facebook
    • Tumblr
    • Linkedin
    • Twitter
  • Comment

ਕੁਲਵਿੰਦਰ ਕੌਰ ਸੋਸਣ 
ਇਮੀਗ੍ਰੇਸ਼ਨ ਤੇ ਇੰਟਰਨੈਸ਼ਨਲ ਐਜੂਕੇਸ਼ਨ ਮਾਹਰ

ਭਾਰਤ ‘ਚੋਂ ਵਿਦੇਸ਼ ‘ਚ ਫੀਸਾਂ ਭਰਨ ਵਾਲੇ ਵਿਦਿਆਰਥੀਆਂ ‘ਤੇ ਭਾਰਤ ਸਰਕਾਰ ਨੇ ਨਵਾਂ ਬੋਝ ਪਾ ਦਿੱਤਾ ਹੈ। ਇਸ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਤੇ ਗੁਜਰਾਤ ਨੂੰ ਹੋਣਾ ਹੈ, ਕਿਉਂਕਿ ਸਭ ਤੋਂ ਵੱਧ ਵਿਦਿਆਰਥੀ ਪੰਜਾਬ ਤੇ ਗੁਜਰਾਤ ਤੋਂ ਬਾਹਰਲੇ ਦੇਸ਼ਾਂ ਨੂੰ ਪੜ੍ਹਾਈ ਕਰਨ ਜਾਂਦੇ ਹਨ। ਭਾਰਤ ਸਰਕਾਰ ਨੇ ਫਾਇਨਾਂਸ ਐਕਟ 2020 (ਸੋਧ ਕਾਨੂੰਨ) ‘ਚ ਧਾਰਾ-206 ਸੀ ਤਹਿਤ ਵਿਦੇਸ਼ ਪੈਸੇ ਭੇਜਣ ‘ਤੇ 5% ਟੀ.ਸੀ.ਐੱਸ. (Tax Collected at Source) ਲਗਾ ਦਿੱਤਾ ਹੈ। ਇਹ ਟੈਕਸ ਐੱਲ.ਆਰ.ਐੱਸ. ( Liberalized Remittance Scheme) ਤਹਿਤ ਵਿਦੇਸ਼ ਭੇਜੇ ਜਾਣ ਵਾਲੇ ਪੈਸਿਆਂ ‘ਤੇ ਲੱਗੇਗਾ। 

ਦੱਸ ਦੇਈਏ ਕਿ ਇਹ ਕਾਨੂੰਨ 1 ਅਕਤੂਬਰ 2020 ਤੋਂ ਲਾਗੂ ਹੋ ਗਿਆ ਹੈ। ਕਿਸਾਨ ਬਿੱਲਾਂ ਵਾਂਗ ਹੀ ਇਸਦੀ ਟੇਢੇ ਢੰਗ ਨਾਲ ਵਿਆਖਿਆ ਕੀਤੀ ਗਈ ਹੈ, ਜਿਸ ਤਹਿਤ ਇਸ ਨੂੰ ਵਿਦੇਸ਼ ਟੂਰ ਦੇ ਪੈਕੇਜ ਵੇਚਣ ‘ਤੇ ਲਗਾਉਣ ਵਾਲਾ ਟੈਕਸ ਕਿਹਾ ਜਾ ਰਿਹਾ ਹੈ ਪਰ ਅਸਲ ‘ਚ ਇਸਦਾ ਮੁੱਖ ਨਿਸ਼ਾਨਾ ਵਿਦਿਆਰਥੀ ਹੀ ਹਨ।

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’
 
ਵਿਦੇਸ਼ ਪੈਸੇ ਭੇਜਣ ‘ਤੇ ਧਾਰਾ-206 ਸੀ (1ਜੀ) (ਏ) ਤਹਿਤ ਟੈਕਸ
ਭਾਵੇਂ ਤੁਸੀਂ ਬੈਂਕ ਰਾਹੀਂ ਫੀਸ ਭੇਜ ਰਹੇ ਹੋਂ, ਭਾਵੇਂ ਮਨੀ ਗਰਾਮ ਰਾਹੀਂ, ਭਾਵੇਂ ਵੈਸਟਰਨ ਯੂਨੀਅਨ ਰਾਹੀਂ, ਭਾਵੇਂ ਪਾਲ ਮਰਚੈਂਟ ਰਾਹੀਂ, ਭਾਵੇਂ ਲੁਲੂ ਫਾਰੈਕਸ ਤੇ ਭਾਵੇਂ ਕਿਸੇ ਵੀ ਹੋਰ ਏਜੰਸੀ ਰਾਹੀਂ, ਤੁਹਾਨੂੰ 5% ਟੈਕਸ ਦੇਣਾ ਹੀ ਪਵੇਗਾ। ਤੁਹਾਡੇ ਤੋਂ ਬੈਂਕ ਜਾਂ ਅਜਿਹੀ ਏਜੰਸੀ ਟੈਕਸ ਵਸੂਲ ਕੇ ਸਰਕਾਰ ਦੇ ਖਾਤੇ ‘ਚ ਪਾਵੇਗੀ, ਜਿਵੇਂ ਜੀ.ਐੱਸ.ਟੀ. ਵਸੂਲਿਆ ਜਾਂਦਾ ਹੈ। ਜੇਕਰ ਪੈਸੇ ਭੇਜਣ ਵਾਲੇ ਵਿਅਕਤੀ ਕੋਲ ਪੈਨ ਕਾਰਡ ਨਹੀਂ ਹੈ ਤਾਂ ਇਹ ਟੈਕਸ ਦੁੱਗਣਾ, ਯਾਨੀਕਿ 10% ਟੈਕਸ ਦੇਣਾ ਪਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਟੀ.ਸੀ.ਐੱਸ. ਦੇਣ ਵਾਲੇ ਵਿਅਕਤੀ ਨੂੰ ਆਮਦਨ ਟੈਕਸ ਪਹਿਲਾਂ ਵਾਂਗ ਹੀ ਵੱਖਰਾ ਦੇਣਾ ਪਵੇਗਾ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਵਿਦੇਸ਼ੀ ਪੈਕੇਜ ਵੇਚਣ ‘ਤੇ ਧਾਰਾ-206 ਸੀ (1 ਜੀ) (ਬੀ) ਤਹਿਤ ਟੂਰ ਪੈਕੇਜ ਦੀ ਵਿਕਰੀ ‘ਤੇ 5% ਟੈਕਸ
ਉਸੇ ਤਰ੍ਹਾਂ ਹੀ ਵਿਦੇਸ਼ ਦੇ ਟੂਰ ਪੈਕੇਜ ਖਰੀਦਣ ਵਾਲੇ ਵਿਅਕਤੀ ਨੂੰ ਵੀ 5% ਟੈਕਸ ਦੇਣਾ ਪਵੇਗਾ। ਤੁਹਾਨੂੰ ਟੂਰ ਪੈਕੇਜ ਵੇਚ ਰਹੀ ਏਜੰਸੀ ਜਾਂ ਏਜੰਟ ਇਹ ਟੈਕਸ ਤੁਹਾਡੇ ਤੋਂ ਲਵੇਗਾ ਤੇ ਸਰਕਾਰ ਦੇ ਖਾਤੇ ‘ਚ ਜਮਾਂ ਕਰਵਾਏਗਾ। ਇਹ ਟੈਕਸ ਤਾਂ ਹੀ ਦੇਣਾ ਪਵੇਗਾ, ਜੇ ਤੁਸੀਂ ਕਿਸੇ ਹੋਰ ਦੇਸ਼ ‘ਚ ਘੁੰਮਣ ਲਈ ਟੂਰ ਪੈਕੇਜ ਖਰੀਦ ਰਹੇ ਹੋਂ। ਜੇਕਰ ਇਹ ਟੂਰ ਭਾਰਤ ਦੇ ਹੀ ਕਿਸੇ ਹੋਰ ਸੂਬੇ ਦਾ ਹੈ ਤਾਂ ਇਹ ਟੈਕਸ ਲਾਗੂ ਨਹੀਂ ਹੋਵੇਗਾ। ਜਿਸ ਕੋਲ ਪੈਨ ਕਾਰਡ ਨਹੀਂ ਹੋਵੇਗਾ, ਉਸਨੂੰ 10% ਟੈਕਸ ਦੇਣਾ ਪਵੇਗਾ।

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਇੱਕ ਸਾਲ ‘ਚ ਸੱਤ ਲੱਖ ਤੋਂ ਵੱਧ ਪੈਸੇ ਭੇਜਣ ‘ਤੇ ਲੱਗੇਗਾ ਟੈਕਸ 
ਆਮ ਤੌਰ ‘ਤੇ ਵਿਦਿਆਰਥੀਆਂ ਵੱਲੋਂ ਵਿਦੇਸ਼ ‘ਚ ਪੜ੍ਹਾਈ ਲਈ ਲਗਭਗ 15-16 ਲੱਖ ਰੁਪਏ ਵਿਦੇਸ਼ ‘ਚ ਭੇਜੇ ਜਾਂਦੇ ਹਨ। ਇਹ ਫੀਸ ਜਾਂਦੀ ਵੀ ਵਿਦਿਆਰਥੀ ਦੇ ਖਾਤੇ ‘ਚੋਂ ਹੀ ਹੈ। ਲਿਹਾਜ਼ਾ ਪੈਨ ਕਾਰਡ ਵੀ ਵਿਦਿਆਰਥੀ ਦਾ ਹੀ ਚੱਲਦਾ ਹੈ। ਹੁਣ ਸਵਾਲ ਇਹ ਹੈ ਕਿ ਕਿੰਨੀ ਰਕਮ ‘ਤੇ ਟੈਕਸ ਲੱਗੇਗਾ। ਕਾਨੂੰਨ ਅਨੁਸਾਰ ਇੱਕ ਵਿੱਤੀ ਸਾਲ (1 ਅਪ੍ਰੈਲ ਤੋਂ 31 ਮਾਰਚ) ‘ਚ ਸੱਤ ਲੱਖ ਤੋਂ ਉਪਰ ਜਿੰਨੀ ਵੀ ਰਕਮ ਵਿਦੇਸ਼ ‘ਚ ਭੇਜੀ ਜਾਵੇਗੀ, ਉਸ ‘ਤੇ 5% ਟੀ.ਸੀ.ਐਸ. ਟੈਕਸ ਲੱਗੇਗਾ ਜਦਕਿ ਸੱਤ ਲੱਖ ਜਾਂ ਇਸਤੋਂ ਘੱਟ ਰਕਮ ਭੇਜਣ ‘ਤੇ ਟੈਕਸ ਨਹੀਂ ਲੱਗੇਗਾ। ਮੰਨ ਲਉ ਤੁਸੀਂ ਇੱਕ ਸਾਲ ‘ਚ ਵਾਰੀ-ਵਾਰੀ ਕਰਕੇ 16 ਲੱਖ ਰੁਪਏ ਵਿਦੇਸ਼ ‘ਚ ਭੇਜੇ। ਇਸ ਵਿੱਚੋਂ ਸੱਤ ਲੱਖ ਘਟਾ ਕੇ ਬਾਕੀ ਸਾਰੀ ਰਕਮ ‘ਤੇ 5% ਟੈਕਸ ਲੱਗੇਗਾ। 16 ਲੱਖ ‘ਚੋਂ ਸੱਤ ਲੱਖ ਘਟਾ ਕੇ ਬਾਕੀ ਬਚੇ 9 ਲੱਖ ਰੁਪਏ ‘ਤੇ 45000 ਰੁਪਏ ਟੈਕਸ ਦੇਣਾ ਪਵੇਗਾ। 

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਖਾਸ ਗੱਲਾਂ
1. ਜੇਕਰ ਪੜ੍ਹਾਈ ਲਈ ਲੋਨ ਲੈ ਕੇ ਫੀਸ ਭੇਜ ਰਹੇ ਹੋਂ ਤਾਂ ਲੱਗੇਗਾ 0.5% ਟੈਕਸ ।
2. ਸੱਤ ਲੱਖ ਤੋਂ ਉਪਰ ਇੱਕ ਸਾਲ ‘ਚ ਜਿੰਨੀ ਵੀ ਰਕਮ ਭੇਜੀ ਜਾਵੇਗਾ, ਉਸ ‘ਤੇ ਟੈਕਸ ਲੱਗੇਗਾ।
3. ਧਾਰਾ-206 ਸੀ (1 ਐੱਚ) ਤਹਿਤ ਵਿਦੇਸ਼ਾਂ ‘ਚ ਬਿਜਨਿਸ ਕਰਨ ਵਾਲੇ ਵਿਅਕਤੀਆਂ ਨੂੰ ਵਿਦੇਸ਼ਾਂ ‘ਚ ਬਿਜਨਿਸ ਕਰਨ ‘ਤੇ 0.1% ਟੈਕਸ ਦੇਣਾ ਪਵੇਗਾ ਪਰ ਭਾਰਤ ਸਰਕਾਰ ਨੇ ਅਜੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਕਿ ਕਿਸ-ਕਿਸ ਬਿਜਨਿਸਮੈਨ ਨੂੰ ਛੋਟ ਦੇਣੀ ਹੈ ਤੇ ਕਿਸ ਨੂੰ ਨਹੀਂ। 
4. ਪੰਜਾਬ ਤੇ ਗੁਜਰਾਤ ‘ਤੇ ਵਾਧੂ ਬੋਝ ਪਵੇਗਾ ।
5. ਤੁਹਾਡੀ ਫੀਸ ਭੇਜ ਰਹੀ ਬੈਂਕ ਜਾਂ ਏਜੰਸੀ ਨੂੰ ਜੀ.ਐੱਸ.ਟੀ. ਪਹਿਲਾਂ ਦੀ ਤਰ੍ਹਾਂ ਹੀ ਕੱਟਣਾ ਪਵੇਗਾ ਤੇ ਟੀ.ਸੀ.ਐੱਸ. ਵੱਖਰਾ।
6. ਜੇਕਰ ਕੋਈ ਐੱਨ.ਆਰ.ਆਈ. ਵਿਦੇਸ਼ ਨੂੰ ਪੈਸੇ ਭੇਜਦਾ ਹੈ ਤਾਂ ਸਰਚਾਰਜ ਲੱਗਣਗੇ।

ਪੜ੍ਹੋ ਇਹ ਵੀ ਖਬਰ - Health tips : ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ

20 ਅਕਤੂਬਰ ਤੋਂ ਵਿਦਿਆਰਥੀ ਜਾ ਸਕਣਗੇ ਕੈਨੇਡਾ
ਕੈਨੇਡਾ ਦੇ ਇੰਮੀਗਰੇਸ਼ਨ, ਰਿਫਿਰਊਜ਼ੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਈ.ਐੱਲ.ਮੈਂਡੀਸਿਨੋ, ਪਬਲਿਕ ਸੇਫਟੀ ਤੇ ਐਮਰਜੈਂਸੀ ਤਿਆਰੀਆਂ ਮੰਤਰੀ ਬਿੱਲ ਬਲੇਅਰ ਅਤੇ ਸਿਹਤ ਮੰਤਰੀ ਪੈਟੀ ਹੇਜਦੂ ਵੱਲੋਂ ਸਾਂਝੇ ਤੌਰ ‘ਤੇ 2 ਅਕਤੂਬਰ ਨੂੰ ਕੀਤੇ ਐਲਾਨ ਅਨੁਸਾਰ 20 ਅਕਤੂਬਰ ਤੋਂ ਵਿਦਿਆਰਥੀ ਕੈਨੇਡਾ ਜਾ ਸਕਣਗੇ। ਪੂਰੀਆਂ ਗਾਈਡਲਾਈਨਜ਼ 8 ਅਕਤੂਬਰ ਨੂੰ ਸਰਕਾਰੀ ਵੈੱਬਸਾਈਟ ‘ਤੇ ਪਾਈਆਂ ਜਾਣਗੀਆਂ। ਇਸ ਐਲਾਨ ਅਨੁਸਾਰ ਜਿਨ੍ਹਾਂ ਕਾਲਜਾਂ/ਯੂਨੀਵਰਸਿਟੀਆਂ ਦੀ ਸੂਬਾ ਸਰਕਾਰਾਂ ਨੇ “ਕੋਵਿਡ-19 ਲਈ ਤਿਆਰ-ਬਰ-ਤਿਆਰ’ ਹੋਣ ਵਜੋਂ ਸ਼ਨਾਖਤ ਕੀਤੀ ਹੈ, ਸਿਰਫ ਉਨ੍ਹਾਂ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀ ਕੈਨੇਡਾ ਜਾ ਸਕਣਗੇ। ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਦੇ ਪਾਸੋਰਟ ‘ਤੇ ਵੀਜ਼ੇ ਦਾ ਸਟਿੱਕਰ ਹੋਵੇਗਾ, ਉਹੀ ਜਾ ਸਕਣਗੇ। ਇਸ ਐਲਾਨ ਤੋਂ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਕੈਨੇਡਾ ਵੱਲੋਂ ਭਾਰਤ ‘ਚ ਵੀ.ਐੱਫ.ਐੱਸ. ਗਲੋਬਲ ਦੇ ਵੀਜ਼ਾ ਕੇਂਦਰਾਂ ਨੂੰ ਅਕਤੂਬਰ ਦੇ ਅੰਤ ਤੱਕ ਖੋਲ੍ਹਣ ਦੀ ਹਰੀ ਝੰਡੀ ਮਿਲ ਸਕਦੀ ਹੈ। ਹਾਲ ਹੀ ‘ਚ ਆਏ ਐਲਾਨ ਅਨੁਸਾਰ ਅਕਤੂਬਰ ਮਹੀਨੇ ਦੇ ਅੰਤ ਤੱਕ ਵੀ.ਐੱਫ.ਐੱਸ. ਗਲੋਬਲ ਦੇ ਵੀਜ਼ਾ ਕੇਂਦਰ ਬੰਦ ਰੱਖੇ ਗਏ ਹਨ।

ਪੜ੍ਹੋ ਇਹ ਵੀ ਖਬਰ - Cooking Tips : ਜਾਣੋ ਸਿਹਤਮੰਦ ਰਹਿਣ ਲਈ ਕੁੱਕਰ ’ਚ ਖਾਣਾ ਬਣਾਉਣ ਸਹੀ ਹੈ ਜਾਂ ਕੜਾਹੀ ’ਚ

  • Abroad
  • fee payment
  • students
  • pay
  • 5 percent
  • tax
  • ਵਿਦੇਸ਼
  • ਫੀਸ ਭਰਨ
  • ਵਿਦਿਆਰਥੀਆਂ
  • 5 ਫੀਸਦੀ
  • ਟੈਕਸ
  • ਕੁਲਵਿੰਦਰ ਕੌਰ ਸੋਸਣ

ਚੀਨ ਨੇ ਭਾਰਤੀ ਸਰਹੱਦ ਨੇੜੇ ਦਾਗੀਆਂ ਮਿਜ਼ਾਈਲਾਂ, ਰਾਕੇਟ ਨਾਲ ਤਬਾਹ ਕੀਤਾ ਪਹਾੜੀ ਇਲਾਕਾ

NEXT STORY

Stories You May Like

  • indians traveling abroad visa free entry 25 countries
    ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
  • important news for passengers going to halwara airport
    ਹਲਵਾਰਾ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਦਿੱਲੀ ਜਾਣ ਵਾਲੀ ਉ਼ਡਾਣ ਦਾ ਬਦਲਿਆ ਸਮਾਂ
  • important news for lakhs of pensioners of punjab
    ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ, ਸਿੱਧਾ ਬੈਂਕ ਖ਼ਾਤਿਆਂ 'ਚ ਆਏ ਕਰੋੜਾਂ ਰੁਪਏ
  • now you can file complaints against tax officials online how
    ਹੁਣ ਟੈਕਸ ਅਧਿਕਾਰੀਆਂ ਵਿਰੁੱਧ ਔਨਲਾਈਨ ਦਰਜ ਕਰ ਸਕਦੇ ਹੋ ਸ਼ਿਕਾਇਤਾਂ, ਜਾਣੋ ਕਿਵੇਂ
  • tarun chugh  punjab  government  aam aadmi party
    ਪੰਜਾਬ 'ਚ ਜ਼ਿੰਦਾ ਰਹਿਣ ਲਈ ਹਰ ਵਿਅਕਤੀ ਨੂੰ ਦੇਣਾ ਪੈਂਦਾ ਹੈ 'ਪੈਰੇਲਲ ਗੁੰਡਾ ਟੈਕਸ' : ਤਰੁਣ ਚੁੱਘ
  • taxes  people  house tax
    30 ਸਤੰਬਰ ਤੋਂ ਪਹਿਲਾਂ ਟੈਕਸ ਅਦਾ ਕਰਨ ਵਾਲੇ ਸ਼ਹਿਰੀਆਂ ਨੂੰ 10 ਫ਼ੀਸਦੀ ਦੀ ਮਿਲੇਗੀ ਛੋਟ!
  • this player of the pakistani team was fined 10 percent of his match fees
    ਪਾਕਿ ਟੀਮ ਦੇ ਇਸ ਖਿਡਾਰੀ ਨੂੰ ਲੱਗਾ ਮੈਚ ਫੀਸ ਦਾ 10 ਫੀਸਦੀ ਜੁਰਮਾਨਾ
  • brics summit  journalists  special gifts  ministry of external affairs
    18ਵੇਂ ਬ੍ਰਿਕਸ ਸੰਮੇਲਨ 'ਚ ਆਉਣ ਵਾਲੇ ਪੱਤਰਕਾਰਾਂ ਨੂੰ ਖ਼ਾਸ ਤੋਹਫੇ ਦੇਵੇਗਾ ਵਿਦੇਸ਼ ਮੰਤਰਾਲਾ
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • hooliganism in jalandhar gunshots fired in the area
    ਜਲੰਧਰ 'ਚ ਚੱਲੀਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • fake travel agent arrested
    ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਜ਼ੀ...
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • airspace restrictions
      ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ
    • russia ukraine
      ਯੂਕ੍ਰੇਨ 'ਚ ਬੱਸ 'ਤੇ ਹੋ ਗਿਆ ਡਰੋਨ ਹਮਲਾ ! 5 ਲੋਕਾਂ ਦੀ ਮੌਕੇ 'ਤੇ ਹੀ ਨਿਕਲੀ...
    • social media
      13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼
    • indian worker  in israel
      ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ
    • madrasas operating outside government oversight in pakistan
      ਪਾਕਿਸਤਾਨ 'ਚ ਘੱਟ-ਗਿਣਤੀਆਂ 'ਤੇ ਜ਼ੁਲਮ ਦੀ ਜੜ੍ਹ: ਸਰਕਾਰੀ ਨਿਗਰਾਨੀ ਤੋਂ ਬਾਹਰ ਚੱਲ...
    • china taiwan
      ਚੀਨ ਨੂੰ ਬਹੁਤ ਮਹਿੰਗਾ ਪਵੇਗਾ ਤਾਈਵਾਨ 'ਤੇ ਹਮਲਾ ! ਅਮਰੀਕਾ ਤਿਆਰ ਕਰ ਰਿਹਾ...
    • afghan medical students
      ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ
    • pakistan  kashmir  internet shutdown  100 days
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ 100 ਦਿਨਾਂ ਤੋਂ ਇੰਟਰਨੈੱਟ ਬੰਦ
    • former pm imran khan  sons
      ਸਾਬਕਾ PM ਇਮਰਾਨ ਖਾਨ ਦੇ ਪੁੱਤਰਾਂ ਨੇ ਪਾਕਿ ਫੌਜ ਮੁਖੀ ਆਸਿਮ ਮੁਨੀਰ 'ਤੇ ਲਾਏ...
    • pakistani aircraft indian navy ministry of external affairs
      Pak Ship ਨੇ Indian Navy ਦੇ ਜਹਾਜ਼ ਨੂੰ ਮਾਰੀ ਟੱਕਰ ! ਵਿਦੇਸ਼ ਮੰਤਰਾਲੇ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +