ਬੀਜਿੰਗ (ਬਿਊਰੋ): ਪੂਰਬੀ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ ਦੇ ਨੇੜੇ ਜਾਰੀ ਸਰਹੱਦੀ ਵਿਵਾਦ ਚੀਨ ਦੇ ਨਾਲ ਕੋਈ ਦੌਰ ਦੀ ਵਾਰਤਾ ਦੇ ਬਾਅਦ ਵੀ ਖਤਮ ਨਹੀਂ ਹੋ ਰਿਹਾ। ਇਸ ਵਿਚ ਚੀਨੀ ਸੈਨਾ ਪੀ.ਐੱਲ.ਏ. ਨੇ ਮਨੋਵਿਗਿਆਨੀ ਦਬਾਅ ਬਣਾਉਣ ਦੇ ਲਈ ਭਾਰਤੀ ਸਰਹੱਦ ਦੇ ਨੇੜੇ ਜ਼ੋਰਦਾਰ ਯੁੱਧ ਅਭਿਆਸ ਕੀਤਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਦਾ ਦਾਅਵਾ ਹੈ ਕਿ ਲਾਈਵ ਫਾਇਰ ਐਕਰਸਰਸਾਈਜ਼ ਵਿਚ 90 ਫੀਸਦੀ ਨਵੇਂ ਹਥਿਆਰਾਂ ਦੀ ਵਰਤੋਂ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ- ਇਮਰਾਨ ਦਾ ਪਲਟਵਾਰ, ਜੀਆ ਉਲ ਹੱਕ ਦੇ ਬੂਟ ਸਾਫ ਕਰ ਸੱਤਾ 'ਚ ਆਏ ਨਵਾਜ਼ ਸ਼ਰੀਫ
ਗਲੋਬਲ ਟਾਈਮਜ਼ ਨੇ ਕਿਹਾ ਕਿ ਇਹ ਅਭਿਆਸ 4700 ਮੀਟਰ ਦੀ ਉੱਚਾਈ 'ਤੇ ਪੀ.ਐੱਲ.ਏ. ਦੇ ਤਿੱਬਤ ਥੀਏਟਰ ਕਮਾਂਡ ਵੱਲੋਂ ਕੀਤਾ ਗਿਆ। ਗਲੋਬਲ ਟਾਈਮਜ਼ ਨੇ ਇਸ ਅਭਿਆਸ ਦਾ ਇਕ ਵੀਡੀਓ ਵੀ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਚੀਨੀ ਸੈਨਾ ਹਨੇਰੇ ਵਿਚ ਹਮਲਾ ਬੋਲਦੀ ਹੈ ਅਤੇ ਡਰੋਨ ਜਹਾਜ਼ਾਂ ਦੀ ਮਦਦ ਨਾਲ ਹਮਲਾ ਕਰਦੀ ਹੈ। ਵੀਡੀਓ ਵਿਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਚੀਨੀ ਸੈਨਾ ਦੀ ਰਾਕੇਟ ਫੋਰਸ ਇਕੱਠੇ ਜ਼ੋਰਦਾਰ ਹਮਲਾ ਕਰ ਕੇ ਇਕ ਪੂਰੇ ਪਹਾੜੀ ਖੇਤਰ ਨੂੰ ਤਬਾਹ ਕਰ ਦਿੰਦੀ ਹੈ।
ਇਹੀ ਨਹੀਂ ਚੀਨੀ ਫੌਜ ਨੇ ਗਾਈਡੇਡ ਮਿਜ਼ਾਇਲ ਦੇ ਹਮਲੇ ਦਾ ਵੀ ਅਭਿਆਸ ਕੀਤਾ। ਅਭਿਆਸ ਦੇ ਦੌਰਾਨ ਚੀਨੀ ਸੈਨਾ ਦੀਆਂ ਤੋਪਾਂ ਨੇ ਵੀ ਜੰਮ ਦੇ ਬੰਬ ਵਰ੍ਹਾਏ। ਪੀ.ਐੱਲ.ਏ। ਦੇ ਸੈਨਿਕਾਂ ਨੇ ਮੋਢੇ 'ਤੇ ਰੱਖ ਕੇ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ ਦਾ ਵੀ ਪ੍ਰਦਰਸ਼ਨ ਕੀਤਾ। ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਕਿ ਇਸ ਅਭਿਆਸ ਵਿਚ ਸ਼ਾਮਲ 90 ਫੀਸਦੀ ਹਥਿਆਰ ਅਤੇ ਉਪਕਰਨ ਬਿਲਕੁੱਲ ਨਵੇਂ ਹਨ। ਮੰਨਿਆ ਜਾ ਰਿਹਾ ਹੈ ਕਿ ਚੀਨੀ ਅਖਬਾਰ ਨੇ ਭਾਰਤ-ਚੀਨ ਵਾਰਤਾ ਦੇ ਦੌਰਾਨ ਬਣਾਉਣ ਲਈ ਇਹ ਵੀਡੀਓ ਜਾਰੀ ਕੀਤਾ ਹੈ। ਇੱਥੇ ਦੱਸ ਦਈਏ ਕਿ ਭਾਰਤ ਅਤੇ ਚੀਨ ਦੇ ਵਿਚ ਕਈ ਦੌਰ ਦੀ ਵਾਰਤਾ ਦੇ ਬਾਅਦ ਵੀ ਹਾਲੇ ਤੱਕ ਲੱਦਾਖ ਗਤੀਰੋਧ ਦਾ ਕੋਈ ਹੱਲ ਨਹੀਂ ਨਿਕਲਿਆ ਹੈ।ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਚੀਨ ਦਾ ਇਹ ਵਤੀਰਾ ਨਾ ਸਿਰਫ ਗੱਲਬਾਤ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ 30 ਸਾਲਾਂ ਦੇ ਸੰਬੰਧਾਂ ਨੂੰ ਵੀ ਖਰਾਬ ਕਰਦਾ ਹੈ।
ਆਸਟ੍ਰੇਲੀਆ : ਬ੍ਰਿਸਬੇਨ 'ਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੋਸ ਮੁਜ਼ਾਹਰਾ
NEXT STORY