ਆਬੂ ਧਾਬੀ: ਆਬੂ ਧਾਬੀ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲਾ ਨੇ ‘ਗ੍ਰੀਨ ਲਿਸਟ’ ਵਿਚ ਸ਼ਾਮਲ ਦੇਸ਼ਾਂ ਲਈ ਯਾਤਰਾ ਨਿਯਮਾਂ ਨੂੰ ਅਪਡੇਟ ਕੀਤਾ ਹੈ। ਹੁਣ ਗ੍ਰੀਨ ਲਿਸਟ ਵਿਚ ਸ਼ਾਮਲ ਦੇਸ਼ਾਂ ਤੋਂ ਆਉਣ ਵਾਲੇ ਵੈਕਸੀਨ ਲਗਵਾ ਚੁੱਕੇ ਅਤੇ ਬਿਨਾਂ ਵੈਕਸੀਨ ਵਾਲੇ ਯਾਤਰੀ ਆਬੂ ਧਾਬੀ ਦੇ ਅਮੀਰਾਤ ਵਿਚ ਬਿਨਾਂ ਇਕਾਂਤਵਾਸ ਦੇ ਸਿੱਧਾ ਪ੍ਰਵੇਸ਼ ਕਰ ਸਕਦੇ ਹਨ। ਨਵੀਂ ਸੂਚੀ ਸ਼ੁੱਕਰਵਾਰ ਸਵੇਰ ਤੋਂ ਲਾਗੂ ਹੋ ਜਾਵੇਗੀ। ਨਵੀਂ ਸੂਚੀ ਵਿਚ ਇਹ ਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ : ਕਤਰ ਦੀ ਸਲਾਹ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਨਾ ਕਰੇ ਅੰਤਰਰਾਸ਼ਟਰੀ ਭਾਈਚਾਰਾ
ਗ੍ਰੀਨ ਲਿਸਟ ਵਿਚ ਅਲਬਾਨੀਆ, ਅਰਮੇਨੀਆ, ਆਸਟ੍ਰੇਲੀਆ, ਆਸਟ੍ਰੀਆ, ਅਜ਼ਰਬੇਜਾਨ, ਬਹਿਰੀਨ, ਬੇਲਾਰੂਸ, ਬੈਲਜੀਅਮ, ਬੇਲੇਜ, ਭੂਟਾਨ, ਬੋਲੀਵੀਆ, ਬੋਸਨੀਆ ਅਤੇ ਹਰਜ਼ੇਗੋਵਿਨਾ, ਬ੍ਰਾਜ਼ੀਲ, ਬਰੂਨੇਈ, ਬੁਲਗਾਰੀਆ, ਬਰਮਾ, ਬੁਰੂੰਡੀ, ਕੈਨੇਡਾ, ਚਿਲੀ, ਚੀਨ, ਕੋਲੰਬੀਆ, ਕੋਮੋਰੋਸ, ਕ੍ਰੋਏਸ਼ੀਆ, ਸਾਈਪ੍ਰਸ, ਚੈਕ ਰਿਪਬਲਿਕ, ਡੈਨਮਾਰਕ, ਇਕਵਾਡੋਰ, ਇਸਟੋਨੀਆ, ਫਿਨਲੈਂਡ, ਫ੍ਰਾਂਸ, ਜੋਰਜੀਆ, ਜਰਮਨੀ, ਗ੍ਰੀਸ, ਹਾਲੈਂਡ, ਹਾਂਗਕਾਂਗ, ਹੰਗਰੀ, ਆਈਸਲੈਂਡ, ਇੰਡੋਨੇਸ਼ੀਆ, ਇਜ਼ਰਾਇਲ, ਇਟਲੀ, ਜਾਪਾਨ, ਜੋਰਡਨ, ਕਜ਼ਾਖਿਸਤਾਨ, ਕੁਵੈਤ, ਕਿਰਗਿਸਤਾਨ, ਲਕਜ਼ਮਬਰਗ, ਲਿਕਟੇਂਸਟਾਈਨ, ਮਾਲਦੀਵ, ਮਾਲਟਾ, ਮਾਰੀਸ਼ਸ, ਮੋਲਦੋਵਾ, ਮੋਨਾਕੋ, ਮੋਂਟੇਨੇਗਰੋ, ਮੋਰੱਕੋ, ਨਿਊਜ਼ੀਲੈਂਡ, ਨਾਰਵੇ, ਓਮਾਨ, ਪੋਲੈਂਡ, ਪੁਰਤਗਾਲ, ਕਤਰ, ਰਿਪਬਲਿਕ ਆਫ ਆਇਰਲੈਂਡ, ਰੂਸ, ਸੈਂਟ ਮਾਰਿਨੋ, ਸਾਊਦੀ ਅਰਬ, ਸਰਬੀਆ, ਸੇਸ਼ਲਸ, ਸਿੰਗਾਪੁਰ, ਸਲੋਵਾਕੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤਾਈਵਾਨ, ਤਜ਼ਾਕਿਸਤਾਨ, ਥਾਈਲੈਂਡ, ਟਿਊਨੇਸ਼ੀਆ, ਤੁਰਕਮੇਨਿਸਤਾਨ, ਯੂਕ੍ਰੇਨ ਅਤੇ ਯੂਨਾਈਟਡ ਕਿੰਗਡਮ, ਯੂਨਾਈਟਡ ਸਟੇਟ ਆਫ ਅਮਰੀਕਾ ਅਤੇ ਉਜਬੇਕਿਸਤਾਨ ਸ਼ਾਮਲ ਹਨ। ਗ੍ਰੀਨ ਲਿਸਟ ਵਿਚ ਸ਼ਾਮਲ ਦੇਸ਼ਾਂ ਦਾ ਮਤਲਬ ਉਸ ਜਗ੍ਹਾ ਤੋਂ ਹੋਵੇਗਾ, ਜਿੱਥੋਂ ਯਾਤਰੀ ਆ ਰਹੇ ਹਨ ਨਾ ਕਿ ਯਾਤਰੀਆਂ ਦੀ ਨਾਗਰਿਕਤਾ ਤੋਂ।
ਇਹ ਵੀ ਪੜ੍ਹੋ : ਅੱਤਵਾਦ ਦਾ ਸਭ ਤੋਂ ਵੱਡਾ ਸਮਰਥਕ ਪਾਕਿ, ਖ਼ੁਦ ਨੂੰ ਇਸ ਦਾ ਪੀੜਤ ਦੱਸ ਕਰਦੈ ਪਾਖੰਡ: ਭਾਰਤ
ਇਹ ਹਨ ਨਵੇਂ ਨਿਯਮ
ਯਾਤਰੀਆਂ ਨੂੰ ਇਕ ਨੈਗੇਟਿਵ ਪੀ.ਸੀ.ਆਰ. ਕੋਵਿਡ-19 ਰਿਪੋਰਟ ਦਿਖਾਉਣੀ ਹੋਵੇਗੀ, ਜਿਸ ਦੀ ਜਾਂਚ ਯਾਤਰਾ ਤੋਂ 48 ਘੰਟੇ ਪਹਿਲਾਂ ਕਰਵਾਈ ਗਈ ਹੋਵੇ। ਇਸ ਤੋਂ ਇਲਾਵਾ ਆਬੂ ਧਾਬੀ ਇੰਟਰਨੈਸ਼ਨਲ ਹਵਾਈਅੱਡੇ ’ਤੇ ਪਹੁੰਚਣ ਦੇ ਬਾਅਦ ਯਾਤਰੀਆਂ ਨੂੰ ਇਕ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਉਥੇ ਹੀ ਵੈਕਸੀਨ ਲਗਵਾ ਚੁੱਕੇ ਯਾਤਰੀਆਂ ਦਾ ਆਬੂ ਧਾਬੀ ਵਿਚ ਪਹੁੰਚਣ ’ਤੇ 6 ਦਿਨ ਬਾਅਦ ਪੀ.ਸੀ.ਆਰ. ਟੈਸਟ ਹੋਵੇਗਾ ਅਤੇ ਬਿਨਾਂ ਵੈਕਸੀਨ ਲਗਵਾਏ ਲੋਕਾਂ ਦੀ 6ਵੇਂ ਅਤੇ 9ਵੇਂ ਦਿਨ ਕੋਰੋਨਾ ਜਾਂਚ ਕੀਤੀ ਜਾਵੇਗੀ। ਅੰਤਰਰਾਸ਼ਟਰੀ ਮਾਪਦੰਡਾਂ ਅਤੇ ਨਿਯਮਾਂ ਮੁਤਾਬਕ ਸਮੇਂ-ਸਮੇਂ ’ਤੇ ਗ੍ਰੀਨ ਲਿਸਟ ਅਪਡੇਟ ਹੁੰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ: ਨੀਰਜ ਚੋਪੜਾ ਦੀ ਜੈਵਲਿਨ 1.5 ਕਰੋੜ ਰੁਪਏ ’ਚ ਵਿਕੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਤਾਇਵਾਨ ਨਾਲ ਜਤਾਈ ਇਕਜੁੱਟਤਾ
NEXT STORY