ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਮਿੰਨੀ ਆਕਸ਼ਨ ਤੋਂ ਪਹਿਲਾਂ, ਡਿਫੈਂਡਿੰਗ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਸ਼ਨੀਵਾਰ, 15 ਨਵੰਬਰ 2025 ਨੂੰ ਆਪਣੇ ਰਿਟੇਨ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। RCB ਨੇ ਆਪਣੇ ਖਿਤਾਬ ਜੇਤੂ ਕੋਰ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ, ਪਰ ਕੁਝ ਵੱਡੇ ਵਿਦੇਸ਼ੀ ਨਾਵਾਂ ਨੂੰ ਵੀ ਰਿਲੀਜ਼ ਕੀਤਾ ਹੈ।
ਵਿਨਿੰਗ ਕੋਮਬੀਨੇਸ਼ਨ ਕੀਤਾ ਰਿਟੇਨ
RCB ਨੇ ਆਪਣੇ ਕਈ ਮੁੱਖ ਮੈਚ ਵਿਨਰਾਂ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਹੈ:
• ਕਪਤਾਨ ਰਜਤ ਪਾਟੀਦਾਰ: ਟੀਮ ਦੇ ਕਪਤਾਨ ਬਣੇ ਰਹਿਣਗੇ। ਪਾਟੀਦਾਰ ਨੇ IPL 2025 ਵਿੱਚ 15 ਮੈਚਾਂ ਵਿੱਚ 312 ਦੌੜਾਂ ਬਣਾ ਕੇ ਟੀਮ ਨੂੰ ਪਹਿਲਾ ਖਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
• ਵਿਰਾਟ ਕੋਹਲੀ: ਸਟਾਰ ਬੱਲੇਬਾਜ਼ ਨੂੰ ਰਿਟੇਨ ਕੀਤਾ ਗਿਆ ਹੈ। ਕੋਹਲੀ ਨੇ ਪਿਛਲੇ ਸੀਜ਼ਨ ਵਿੱਚ 8 ਅਰਧ ਸੈਂਕੜਿਆਂ ਦੀ ਮਦਦ ਨਾਲ 657 ਦੌੜਾਂ ਬਣਾਈਆਂ ਸਨ।
• ਗੇਂਦਬਾਜ਼ੀ : ਤੇਜ਼ ਗੇਂਦਬਾਜ਼ੀ ਵਿੱਚ ਜੋਸ਼ ਹੇਜ਼ਲਵੁੱਡ (12 ਮੈਚਾਂ ਵਿੱਚ 22 ਵਿਕਟਾਂ) ਅਤੇ ਤਜਰਬੇਕਾਰ ਭੁਵਨੇਸ਼ਵਰ ਕੁਮਾਰ (14 ਮੈਚਾਂ ਵਿੱਚ 17 ਵਿਕਟਾਂ) ਦੀ ਮਜ਼ਬੂਤ ਜੋੜੀ ਨੂੰ ਬਰਕਰਾਰ ਰੱਖਿਆ ਗਿਆ ਹੈ।
• ਮੁੱਖ ਮੈਚ ਵਿਨਰ: ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਾਲੇ ਜਿਤੇਸ਼ ਸ਼ਰਮਾ (15 ਮੈਚਾਂ ਵਿੱਚ 261 ਦੌੜਾਂ) ਅਤੇ ਨਾਲ ਹੀ ਫਿਲ ਸਾਲਟ, ਟਿਮ ਡੇਵਿਡ ਅਤੇ ਕ੍ਰੁਣਾਲ ਪੰਡਿਆ ਵਰਗੇ ਖਿਡਾਰੀਆਂ ਨੂੰ ਵੀ ਰਿਟੇਨ ਕੀਤਾ ਗਿਆ ਹੈ।
ਇਨ੍ਹਾਂ ਵੱਡੇ ਖਿਡਾਰੀਆਂ ਨੂੰ ਕੀਤਾ ਰਿਲੀਜ਼
RCB ਨੇ ਮਿੰਨੀ ਆਕਸ਼ਨ ਤੋਂ ਪਹਿਲਾਂ ਕੁਝ ਅਹਿਮ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਟੀਮ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੂੰ ਰਿਲੀਜ਼ ਕੀਤਾ ਹੈ।
ਰਿਲੀਜ਼ ਕੀਤੇ ਗਏ ਹੋਰ ਪ੍ਰਮੁੱਖ ਖਿਡਾਰੀ ਇਸ ਪ੍ਰਕਾਰ ਹਨ:
• ਯਸ਼ ਦਿਆਲ (ਭਾਰਤ)
• ਟਿਮ ਸਾਈਫਰਟ (ਨਿਊਜ਼ੀਲੈਂਡ)
• ਸਵਾਸਤਿਕ ਚਿਕਾਰਾ (ਭਾਰਤ)
• ਲੂੰਗੀ ਐਨਗਿਡੀ (ਸਾਊਥ ਅਫਰੀਕਾ)
• ਮਨੋਜ ਭੰਡਾਗੇ (ਭਾਰਤ)
ਇਸ ਤੋਂ ਇਲਾਵਾ, ਮਯੰਕ ਅਗਰਵਾਲ ਅਤੇ ਮੋਹਿਤ ਰਾਠੀ ਨੂੰ ਵੀ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
IPL 2026 ਨਿਲਾਮੀ ਲਈ ਬਚੇ 16.4 ਕਰੋੜ
ਵੱਡੀ ਗਿਣਤੀ ਵਿੱਚ ਖਿਡਾਰੀਆਂ ਨੂੰ ਰਿਟੇਨ ਕਰਨ ਤੋਂ ਬਾਅਦ, ਰਾਇਲ ਚੈਲੰਜਰਜ਼ ਬੈਂਗਲੁਰੂ ਕੋਲ ਆਗਾਮੀ ਮਿੰਨੀ ਆਕਸ਼ਨ ਲਈ ਆਪਣੇ ਪਰਸ ਵਿੱਚ 16.4 ਕਰੋੜ ਰੁਪਏ ਦੀ ਰਕਮ ਬਾਕੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ RCB ਬਚੀ ਹੋਈ ਰਕਮ ਨਾਲ ਨਿਲਾਮੀ ਵਿੱਚ ਕਿਹੜੇ ਖਿਡਾਰੀਆਂ 'ਤੇ ਦਾਅ ਲਗਾਉਂਦੀ ਹੈ।
ਜ਼ਿਕਰਯੋਗ ਹੈ ਕਿ RCB ਨੇ IPL 2025 ਦਾ ਖਿਤਾਬ ਜਿੱਤ ਕੇ 18 ਸਾਲਾਂ ਵਿੱਚ ਪਹਿਲੀ ਵਾਰ IPL ਟਰਾਫੀ ਆਪਣੇ ਨਾਂ ਕੀਤੀ ਸੀ। ਕਪਤਾਨ ਪਾਟੀਦਾਰ ਦੀ ਅਗਵਾਈ ਵਿੱਚ ਟੀਮ ਨੇ ਪੂਰੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
IPL 2026: ਮੁੰਬਈ ਇੰਡੀਅਨਜ਼ ਨੇ ਜਾਰੀ ਕੀਤੀ ਰਿਟੈਂਸ਼ਨ ਲਿਸਟ, 9 ਸਟਾਰ ਖਿਡਾਰੀ ਹੋਏ ਬਾਹਰ
NEXT STORY