ਲਾਹੌਰ - ਪਾਕਿਸਤਾਨ ਦੀ ਸੰਸਦ ਵਿੱਚ ਮੰਗਲਵਾਰ ਨੂੰ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇੱਕ ਦੂਜੇ ਨਾਲ ਬਦਸਲੂਕੀ ਕਰਦੇ ਹੋਏ ਅਧਿਕਾਰਿਕ ਬਜਟ ਦੇ ਦਸਤਾਵੇਜ਼ ਇੱਕ ਦੂਜੇ 'ਤੇ ਸੁੱਟੇ, ਜਿਸ ਕਾਰਨ ਇੱਕ ਮਹਿਲਾ ਮੈਂਬਰ ਜ਼ਖ਼ਮੀ ਹੋ ਗਈ।
ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵਿੱਚ, ਵਿੱਤ ਮੰਤਰੀ ਸ਼ੌਕਤ ਤਾਰਿਨ ਦੁਆਰਾ ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਬਜਟ 2021-22 'ਤੇ ਚਰਚਾ ਹੋਣੀ ਸੀ। ਨੇਤਾ ਵਿਰੋਧੀ ਧਿਰ ਸ਼ਾਹਬਾਜ ਸ਼ਰੀਫ ਨੇ ਬਜਟ 'ਤੇ ਚਰਚਾ ਦੀ ਸ਼ੁਰੂਆਤ ਲਈ ਪਾਰੰਪਰਕ ਭਾਸ਼ਣ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸੱਤਾ ਧਿਰ ਦੇ ਸੰਸਦ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਸਦਨ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ ਅਤੇ ਕੁੱਝ ਸੰਸਦ ਮੈਂਬਰ ਆਹਮੋਂ-ਸਾਹਮਣੇ ਆ ਗਏ ਅਤੇ ਤਿੱਖੀ ਬਹਿਸ ਸ਼ੁਰੂ ਹੋ ਗਈ। ਅੰਤ ਵਿੱਚ ਬਜਟ ਦੇ ਦਸਤਾਵੇਜ਼ ਇੱਕ ਦੂਜੇ 'ਤੇ ਸੁੱਟੇ ਗਏ।
ਵਿਰੋਧੀ ਧਿਰ 'ਤੇ ਚੀਖਦੇ ਹੋਏ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਨੇਤਾ ਅਲੀ ਅਵਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਦਸਤਾਵੇਜ਼ ਅੱਖ 'ਤੇ ਲੱਗਣ ਤੋਂ ਬਾਅਦ ਪੀ.ਟੀ.ਆਈ. ਦੀ ਸੰਸਦ ਮੈਂਬਰ ਮਲਿਕਾ ਬੁਖਾਰੀ ਦਾ ਇਲਾਜ ਕੀਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਗੰਭੀਰ ਸੱਟ ਨਹੀਂ ਆਈ। ਪਾਕਿਸਤਾਨ ਮੁਸਲਮਾਨ ਲੀਗ ਨਵਾਜ਼ (ਪੀ.ਐੱਮ.ਐੱਲ-ਐੱਨ.) ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਬਾਅਦ ਵਿੱਚ ਟਵੀਟ ਕੀਤਾ ਕਿ ਸੱਤਾਧਾਰੀ ਪੀ.ਟੀ.ਆਈ. ਫਾਸੀਵਾਦੀ ਪਾਰਟੀ ਹੈ।
ਉਨ੍ਹਾਂ ਨੇ ਟਵੀਟ ਕੀਤਾ, ਅੱਜ ਪੂਰੇ ਦੇਸ਼ ਨੇ ਆਪਣੇ ਟੀ.ਵੀ. ਸਕ੍ਰੀਨ 'ਤੇ ਵੇਖਿਆ ਕਿ ਕਿਵੇਂ ਸੱਤਾਧਾਰੀ ਦਲ ਨੇ ਗੁੰਡਾਗਰਦੀ ਅਤੇ ਇੱਥੇ ਤੱਕ ਕਿ ਖੁਲ੍ਹੇਆਮ ਗਾਲ੍ਹਾਂ ਦਾ ਸਹਾਰਾ ਲਿਆ। ਇਸ ਤੋਂ ਪਤਾ ਚੱਲਦਾ ਹੈ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਪੂਰੀ ਪਾਰਟੀ ਨੈਤਿਕ ਰੂਪ ਨਾਲ ਕਿੰਨੀ ਘਟੀਆ- ਮੰਦਭਾਗਾ!
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੁਤਿਨ ਨਾਲ ਬੈਠਕ ਕਰਨ ਜਨੇਵਾ ਪਹੁੰਚੇ ਅਮਰੀਕੀ ਰਾਸ਼ਟਰਪਤੀ ਬਾਈਡੇਨ
NEXT STORY