ਜਨੇਵਾ- ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਉੱਚ ਪੱਧਰੀ ਬੈਠਕ ਕਰਨ ਲਈ ਮੰਗਲਵਾਰ ਨੂੰ ਜਨੇਵਾ ਪਹੁੰਚੇ ਗਏ ਹਨ। ਇਸ ਬਹੁ-ਉਡੀਕੀ ਬੈਠਕ ਤੋਂ ਪਹਿਲਾਂ ਬਾਈਡੇਨ ਨੇ ਆਪਣੇ ਯੂਰਪੀ ਸਹਿਯੋਗੀਆਂ ਨਾਲ ਵਿਸ਼ਵਾਸ ਬਹਾਲੀ ਨੂੰ ਲੈ ਕੇ ਬੈਠਕਾਂ ਕੀਤੀਆਂ।
ਹਾਲ ਹੀ ਦੇ ਦਿਨਾਂ ਵਿਚ ਬ੍ਰਿਟੇਨ ਵਿਚ ਦੁਨੀਆ ਦੇ ਸੱਤ ਪ੍ਰਮੁੱਖ ਦੇਸ਼ਾਂ ਦੇ ਗਰੁੱਪ ਜੀ-7 ਅਤੇ ਬ੍ਰਸਲਜ਼ ਵਿਚ ਨਾਟੋ ਦੇ ਸਹਿਯੋਗੀਆਂ ਨਾਲ ਸ਼ਿਖਰ ਸੰਮੇਲਨ ਤੋਂ ਬਾਅਦ ਬਾਈਡੇਨ ਯੂਰਪੀ ਸੰਘ ਦੇ ਨੇਤਾਵਾਂ ਨਾਲ ਵੀ ਬੈਠਕਾਂ ਕੀਤੀਆਂ ਸਨ ਅਤੇ ਇਸ ਦੌਰਾ ਉਨ੍ਹਾਂ ਨੇ ਚੀਨ ਅਤੇ ਰੂਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।
ਬਾਈਡੇਨ ਅਤੇ ਪੁਤਿਨ ਵਿਚਕਾਰ ਬੁੱਧਵਾਰ ਨੂੰ ਬੈਠਕ ਹੋਵੇਗੀ। ਬੈਠਕ ਦੌਰਾਨ ਬਾਈਡੇਨ ਅਮਰੀਕੀ ਚੋਣਾਂ ਵਿਚ ਕਥਿਤ ਰੂਸੀ ਸਾਈਬਰ ਹਮਲੇ ਸਣੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਉਠਾ ਸਕਦੇ ਹਨ, ਨਾਲ ਹੀ ਉਹ ਦੋਵੇਂ ਦੇਸ਼ਾਂ ਵਿਚਕਾਰ ਸਹਿਯੋਗ ਵਾਲੇ ਖੇਤਰਾਂ 'ਤੇ ਵੀ ਚਰਚਾ ਕਰ ਸਕਦੇ ਹਨ। ਬਾਈਡੇਨ ਨੇ ਜਨੇਵਾ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ''ਮੈਂ ਰਾਸ਼ਟਰਪਤੀ ਪੁਤਿਨ ਨੂੰ ਸਪੱਸ਼ਟ ਕਰਨ ਜਾ ਰਿਹਾ ਹਾਂ ਕਿ ਸਾਡੇ ਵਿਚਕਾਰ ਉਹ ਖੇਤਰ ਹਨ ਜਿੱਥੇ ਅਸੀਂ ਸਾਂਝ ਨਾਲ ਕੰਮ ਕਰ ਸਕਦੇ ਹਾਂ ਜੇਕਰ ਉਹ ਇਸ ਨੂੰ ਚੁਣਦੇ ਹਨ। ਜੇਕਰ ਉਹ ਪਿਛਲੇ ਸਮੇਂ ਵਿਚ ਸਾਈਬਰ ਸੁਰੱਖਿਆ ਅਤੇ ਕੁਝ ਹੋਰ ਮੁੱਦਿਆਂ ਦੀ ਤਰ੍ਹਾਂ ਅੱਗੇ ਵੀ ਸਹਿਯੋਗ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਅਸੀਂ ਜਵਾਬ ਦੇਵਾਂਗੇ।''
UK : 'ਇੰਡੀਆ ਗਲੋਬਲ ਫੋਰਮ' 'ਚ ਜੈਸ਼ੰਕਰ, ਸੀਤਾਰਮਨ ਹੋਣਗੇ ਮੁੱਖ ਬੁਲਾਰੇ
NEXT STORY