ਨਿਊਯਾਰਕ (ਰਾਜ ਗੋਗਨਾ)- ਮਸ਼ਹੂਰ ਹਸਤੀਆਂ ਤੋਂ ਲੈ ਕੇ ਬਹੁਤ ਸਾਰੇ ਲੋਕ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹਨ। ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਤਾਂ ਪਤਾ ਨਹੀਂ ਪਰ ਲੋਕ ਇਨ੍ਹਾਂ ਭਿਆਨਕ ਬੀਮਾਰੀਆਂ ਦਾ ਬਹੁਤ ਸ਼ਿਕਾਰ ਹੋ ਰਹੇ ਹਨ। ਛਾਤੀ ਦਾ ਇਹ ਕੈਂਸਰ ਕਿਸੇ ਵਿੱਚ ਦੋਹਾਂ ਛਾਤੀਆਂ ਵਿੱਚ ਹੋ ਰਿਹਾ ਹੈ ਅਤੇ ਕਿਸੇ ਦੇ ਇੱਕ ਵਿੱਚ। ਇਸ ਤਰ੍ਹਾਂ ਅਮਰੀਕੀ ਅਭਿਨੇਤਰੀ ਓਲੀਵੀਆ ਮੁਨ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਕਿ ਉਸ ਨੂੰ ਪਿਛਲੇ ਸਾਲ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਸੀ।
ਪੜ੍ਹੋ ਇਹ ਅਹਿਮ ਖ਼ਬਰ-‘ਨਾਗਰਿਕਤਾ ਸੋਧ ਕਾਨੂੰਨ’ (CAA) ਲਾਗੂ ਕਰਨ 'ਤੇ ਅਮਰੀਕਾ ਦਾ ਅਹਿਮ ਬਿਆਨ
ਉਸ ਨੇ ਕਿਹਾ ਕਿ ਉਸ ਨੇ ਇਹ ਦੁਖਦਾਈ ਖ਼ਬਰ ਪਿਛਲੇ ਸਾਲ ਫਰਵਰੀ ਵਿੱਚ ਸੁਣੀ ਸੀ। ਉਸ ਨੇ ਕਿਹਾ ਕਿ ਉਸ ਸਮੇਂ ਉਸ ਨੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਉਹ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸੇ ਨੂੰ ਕੁਝ ਨਹੀਂ ਦੱਸਣਾ ਚਾਹੀਦਾ। ਉਸ ਨੇ ਦੱਸਿਆ ਕਿ ਉਸ ਦੀਆਂ ਦੋਹਾਂ ਛਾਤੀਆਂ ਵਿੱਚ ਕੈਂਸਰ ਦਾ ਪਤਾ ਲੱਗਾ ਹੈ। ਪਰ ਸਕੈਨਿੰਗ ਤੋਂ ਪਤਾ ਲੱਗਾ ਕਿ ਇਹ ਕੈਂਸਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਸਨੇ ਕਿਹਾ ਕਿ ਉਸਦਾ ਡਬਲ ਮਾਸਟੈਕਟੋਮੀ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
‘ਨਾਗਰਿਕਤਾ ਸੋਧ ਕਾਨੂੰਨ’ (CAA) ਲਾਗੂ ਕਰਨ 'ਤੇ ਅਮਰੀਕਾ ਦਾ ਅਹਿਮ ਬਿਆਨ
NEXT STORY