ਵਾਸ਼ਿੰਗਟਨ (ਯੂ. ਐੱਨ. ਆਈ.) - ਯੂ. ਐੱਸ. ਸਕਿਉਰਟੀਜ਼ ਅੈਂਡ ਐਕਸਚੇਂਜ ਕਮਿਸ਼ਨ (ਐੱਸ.ਈ.ਸੀ.) ਨੇ ਕਥਿਤ ਸਕਿਉਰਿਟੀਜ਼ ਧੋਖਾਦੇਹੀ ਦੀ ਜਾਂਚ ਦੇ ਸਬੰਧ ’ਚ ਅਡਾਣੀ ਸਮੂਹ ਦੇ ਸੰਸਥਾਪਕ ਗੌਤਮ ਅਡਾਣੀ ਅਤੇ ਉਨ੍ਹਾਂ ਦੇ ਭਤੀਜੇ ਵਿਰੁੱਧ ਕਥਿਤ ਸਕਿਉਰਟੀਜ਼ ਧੋਖਾਦੇਹੀ ਦੀ ਜਾਂਚ ਦੇ ਸਬੰਧ ’ਚ ਭਾਰਤੀ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਅਮਰੀਕੀ ਐੱਸ. ਈ. ਸੀ. ਨੇ ਨਿਊਯਾਰਕ ਜ਼ਿਲਾ ਅਦਾਲਤ ਨੂੰ ਦੱਸਿਆ ਕਿ ਬਚਾਅ ਧਿਰ ਭਾਰਤ ਵਿਚ ਹੈ ਅਤੇ ਉਸ ਤੱਕ ਕਾਨੂੰਨੀ ਨੋਟਿਸ ਪਹੁੰਚਾਉਣ ਲਈ ਯਤਨ ਜਾਰੀ ਹਨ। ਇਸ ਪ੍ਰਕਿਰਿਆ ’ਚ ਹੇਗ ਸਰਵਿਸ ਕਨਵੈਨਸ਼ਨ ਦੇ ਤਹਿਤ ਭਾਰਤੀ ਅਧਿਕਾਰੀਆਂ ਤੋਂ ਸਹਾਇਤਾ ਲੈਣ ਦੀ ਯੋਜਨਾ ਵੀ ਸ਼ਾਮਲ ਹੈ, ਜਿਸ ਨਾਲ ਸਿਵਲ ਅਤੇ ਵਪਾਰਕ ਮਾਮਲਿਆਂ ਨਾਲ ਜੁੜੇ ਦਸਤਾਵੇਜ਼ਾਂ ਦੀ ਕਾਨੂੰਨੀ ਸੇਵਾ ਸੰਭਵ ਹੋ ਸਕੇ।
ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ
ਐੱਸ.ਈ.ਸੀ. ਨੇ ਨਵੰਬਰ 2024 ਵਿਚ ਆਪਣੀ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਡਾਣੀ ਗ੍ਰੀਨ ਐਨਰਜੀ ਲਿਮਟਿਡ ਨਾਲ ਜੁੜੇ ਇਕ ਵਿੱਤੀ ਲੈਣ-ਦੇਣ ਦੇ ਦੌਰਾਨ ਸਤੰਬਰ 2021 ਦੀ ਕਰਜ਼ੇ ਦੀ ਪੇਸ਼ਕਸ਼ ਦੇ ਸਬੰਧ ਵਿਚ ਪ੍ਰਤੀਵਾਦੀਆਂ ਨੇ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਗੁੰਮਰਾਹਕੁੰਨ ਜਾਣਕਾਰੀ ਪੇਸ਼ ਕੀਤੀ। ਇਹ ਸੰਘੀ ਸਕਿਉਰਟਾਈਜ਼ ਕਾਨੂੰਨਾਂ ਦੇ ਧੋਖਾਦੇਹੀ ਵਿਰੋਧੀ ਵਿਵਸਤਾਵਾਂ ਦੀ ਉਲੰਘਣਾ ਹੈ।
ਇਹ ਵੀ ਪੜ੍ਹੋ : ਘਰ ਖ਼ਰੀਦਣ ਬਾਰੇ ਸੋਚ ਰਹੇ ਹੋ? ਇਨ੍ਹਾਂ ਬੈਂਕਾਂ ਤੋਂ ਮਿਲੇਗਾ ਸਭ ਤੋਂ ਸਸਤਾ Home Loan
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, ਗੁਟਖਾ ਅਤੇ ਪਾਨ ਮਸਾਲੇ 'ਤੇ ਲੱਗਾ ਪੂਰੀ ਤਰ੍ਹਾਂ ਬੈਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਦੇ 6 ਸੂਬਿਆਂ ’ਚ ਹੜ੍ਹ, 15 ਦੀ ਮੌਤ, ਕਹਿਰ ਦੀ ਠੰਢ ਨਾਲ ਜੂਝ ਰਹੇ 9 ਕਰੋੜ ਲੋਕ
NEXT STORY