ਕਾਬੁਲ— ਅਫਗਾਨਿਸਤਾਨ 'ਚ ਇਕ ਪੁਲਸ ਅਧਿਕਾਰੀ ਨੇ ਆਪਣੇ ਹੀ ਸਾਥੀਆਂ 'ਤੇ ਗੋਲੀਆਂ ਚਲਾ ਕੇ 7 ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਫਗਾਨ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਕੰਧਾਰ ਸੂਬੇ 'ਚ ਇਹ ਘਟਨਾ ਵਾਪਰੀ। ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਸੂਬੇ ਦੇ ਬੁਲਾਰੇ ਨੇ ਦੱਸਿਆ ਕਿ ਹਮਲਾਵਰ ਗੋਲੀਆਂ ਚਲਾ ਕੇ ਉੱਥੋਂ ਭੱਜ ਗਿਆ। ਇਸ ਸਬੰਧੀ ਜਾਂਚ ਚੱਲ ਰਹੀ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਹਮਲਾਵਰ ਉਨ੍ਹਾਂ ਨਾਲ ਰਲਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹਰ ਰੋਜ਼ ਅਫਗਾਨਿਸਤਾਨ 'ਚ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹਨ। ਪਿਛਲੇ ਹਫਤੇ ਹੀ ਦੋ ਅਮਰੀਕੀ ਫੌਜੀਆਂ ਨੂੰ ਇਕ ਅਫਗਾਨ ਫੌਜੀ ਨੇ ਇਸੇ ਜ਼ਿਲੇ 'ਚ ਕਤਲ ਕਰ ਦਿੱਤਾ ਸੀ। ਦੇਸ਼ ਦੇ ਕਾਫੀ ਹਿੱਸਿਆਂ 'ਤੇ ਤਾਲਿਬਾਨ ਦਾ ਕਬਜ਼ਾ ਹੈ, ਜਿਸ ਕਾਰਨ ਰੋਜ਼ਾਨਾ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ
ਲੰਡਨ : 6 ਸਾਲ ਦੇ ਬੱਚੇ ਨੂੰ 10ਵੀਂ ਮੰਜ਼ਿਲ ਤੋਂ ਸੁੱਟਿਆ ਗਿਆ ਹੇਠਾਂ
NEXT STORY