ਕਾਬੁਲ : ਅਫਗਾਨਿਸਤਾਨ 'ਚ ਕੋਲਾ ਫੈਕਟਰੀਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਕੋਲਾ ਪਾਕਿਸਤਾਨੀ ਫੌਜ ਨਾਲ ਜੁੜੀਆਂ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਅਫਗਾਨ ਕੋਲਾ ਤਿੰਨ ਪਾਕਿਸਤਾਨੀ ਕੰਪਨੀਆਂ ਫੌਜੀ ਫਰਟੀਲਾਈਜ਼ਰ ਪਾਵਰ ਸਟੇਸ਼ਨ, ਚੇਰਾਤ ਸੀਮੈਂਟ ਫੈਕਟਰੀ ਅਤੇ ਲੱਕੀ ਸੀਮੈਂਟ ਐਂਡ ਕੋਲ ਨੂੰ ਵੇਚਿਆ ਜਾ ਰਿਹਾ ਹੈ। ਅਰਥਸ਼ਾਸਤਰੀਆਂ ਨੇ ਕਿਹਾ ਕਿ ਇਹ ਕੰਪਨੀਆਂ ਪਾਕਿਸਤਾਨੀ ਫੌਜ ਨਾਲ ਜੁੜੀਆਂ ਹੋਈਆਂ ਹਨ। ਅਫਗਾਨਿਸਤਾਨ ਦੀ ਕੋਲਾ ਕੰਪਨੀ ਦੇ ਮੈਨੇਜਰ ਮੀਰਵਾਈਸ ਮਾਲੀ ਨੇ ਕਿਹਾ ਕਿ ਸਿਰਫ ਇਸ ਕੰਪਨੀ 'ਚ ਪਿਛਲੇ 2 ਮਹੀਨਿਆਂ ਵਿੱਚ ਪਾਕਿਸਤਾਨ ਨੂੰ 10,000 ਟਨ ਕੋਲਾ ਨਿਰਯਾਤ ਕੀਤਾ ਗਿਆ ਹੈ।
ਫੌਜੀ ਫਰਟੀਲਾਈਜ਼ਰ ਪਾਵਰ ਸਟੇਸ਼ਨ, ਚੇਰਾਤ ਸੀਮੈਂਟ ਫੈਕਟਰੀ ਅਤੇ ਲੱਕੀ ਸੀਮੈਂਟ ਐਂਡ ਕੋਲ ਦੇ ਪ੍ਰਤੀਨਿਧੀ ਇੱਥੇ ਆਉਂਦੇ ਹਨ ਅਤੇ ਕੋਲਾ ਖਰੀਦਦੇ ਹਨ। ਅਫਗਾਨ ਕੋਲਾ ਕੰਪਨੀ ਦੇ ਅਧਿਕਾਰੀ ਅਬਦੁੱਲਾ ਨੇ ਕਿਹਾ ਕਿ ਸਾਡੇ ਜ਼ਿਆਦਾਤਰ ਗਾਹਕ ਫੌਜੀ ਫਰਟੀਲਾਈਜ਼ਰ ਪਾਵਰ ਸਟੇਸ਼ਨ, ਚੇਰਾਤ ਸੀਮੈਂਟ ਫੈਕਟਰੀ ਅਤੇ ਲੱਕੀ ਸੀਮੈਂਟ ਐਂਡ ਕੋਲ ਵਰਗੀਆਂ ਕੰਪਨੀਆਂ ਹਨ। ਉਹ ਇਸ ਨੂੰ ਘੱਟ ਪੈਸਿਆਂ ਵਿੱਚ ਖਰੀਦਦੇ ਹਨ। ਅਫਗਾਨ ਅਰਥ ਸ਼ਾਸਤਰੀ ਸਈਅਦ ਮਸੂਦ ਦਾ ਕਹਿਣਾ ਹੈ ਕਿ ਕੋਲਾ ਫੈਕਟਰੀਆਂ ਦੇ ਮਾਲਕਾਂ ਵੱਲੋਂ ਦੱਸੀਆਂ ਗਈਆਂ ਕੰਪਨੀਆਂ ਪਾਕਿਸਤਾਨੀ ਫੌਜ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਸੀਮਿੰਟ ਫੈਕਟਰੀਆਂ ਕੋਲੇ ਦਾ ਕੰਮ ਵੀ ਕਰ ਰਹੀਆਂ ਹਨ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ, ਕਾਬੁਲ ਦਾ ਦੇਹ-ਸਬਜ ਜ਼ਿਲ੍ਹਾ ਹਾਲ ਹੀ 'ਚ ਉੱਤਰੀ ਸੂਬਿਆਂ ਤੋਂ ਆਉਣ ਵਾਲੇ ਕੋਲੇ ਦਾ ਕੇਂਦਰ ਬਣ ਗਿਆ ਹੈ। ਕੋਲੇ ਨਾਲ ਭਰੇ ਸੈਂਕੜੇ ਟਰੱਕ ਰੋਜ਼ਾਨਾ ਅਫਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਆ-ਜਾ ਰਹੇ ਹਨ। ਇਕ ਕਰਮਚਾਰੀ ਮੁਹੰਮਦ ਜਵਾਦ ਨੇ ਕਿਹਾ ਕਿ ਟਰੱਕ ਦਾ ਕੋਲਾ ਲੋਡ ਕਰਨ ਅਤੇ ਖਿੱਚਣ ਲਈ ਸਾਨੂੰ 30 ਤੋਂ 50 ਅਫਗਾਨਿਸਤਾਨੀ ਕਰੰਸੀ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਇਸਲਾਮਾਬਾਦ ਪਾਕਿਸਤਾਨੀ ਰੁਪਏ ਨਾਲ ਅਫਗਾਨ ਕੋਲਾ ਖਰੀਦੇਗਾ।
ਸੇਵਾਮੁਕਤ ਹੋਣ ਤੋਂ ਬਾਅਦ ਵੈਟੀਕਨ ਜਾਂ ਅਰਜਨਟੀਨਾ 'ਚ ਨਹੀਂ ਰਹਾਂਗਾ : ਪੋਪ ਫ੍ਰਾਂਸਿਸ
NEXT STORY