Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    7:53:39 PM

  • us iran tension pete hegseth warning

    'ਜਹਾਜ਼ਾਂ ਨੂੰ ਧਮਕਾਉਣਾ ਕੰਟਰੋਲ ਨਹੀਂ, ਬਲਕਿ...

  • rohit sharma out of playing11 punjab won the toss

    Mi vs PBKS, IPL 2026 : ਰੋਹਿਤ ਸ਼ਰਮਾ ਪਲੇਇੰਗ-11...

  • punjab weather forecast till april 20 rain and thunderstorm alert

    ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20...

  • major incident in muktsar sahib mahant murdered with sharp weapons

    ਮੁਕਤਸਰ 'ਚ ਵੱਡੀ ਵਾਰਦਾਤ! ਤੇਜ਼ਧਾਰ ਹਥਿਆਰਾਂ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ

BLOG News Punjabi(ਬਲਾਗ)

ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ

  • Edited By Harpreet Singh,
  • Updated: 02 Mar, 2026 09:14 AM
Blog
pakistan afghanistan war
  • Share
    • Facebook
    • Tumblr
    • Linkedin
    • Twitter
  • Comment

ਪਾਕਿਸਤਾਨ ਨੇ ਡੁਰੰਡ ਸਰਹੱਦ ’ਤੇ ‘ਖੁੱਲ੍ਹੀ ਜੰਗ’ ਦਾ ਐਲਾਨ ਕਰਕੇ ਐਵੇਂ ਹੀ ਮੁਸੀਬਤ ਸਹੇੜ ਲਈ ਹੈ। ਇਸਲਾਮਾਬਾਦ ਦਾ ਦਾਅਵਾ ਹੈ ਕਿ ਬੀਤੇ 48 ਘੰਟਿਆਂ ’ਚ ਉਸ ਦੇ ਹਵਾਈ ਹਮਲਿਆਂ ਨਾਲ ਅਫ਼ਗਾਨ-ਤਾਲਿਬਾਨ ਦੇ 133 ਲੜਾਕੇ ਮਾਰੇ ਗਏ ਹਨ, ਜਦਕਿ 200 ਤੋਂ ਵੱਧ ਜ਼ਖਮੀ ਹੋਏ ਹਨ। ਉਧਰ ਕਾਬੁਲ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸ ਦੀ ਜਵਾਬੀ ਕਾਰਵਾਈ ’ਚ 55 ਪਾਕਿਸਤਾਨੀ ਸੈਨਿਕ ਢੇਰ ਹੋਏ ਹਨ। ਇਸ ਬਦਲਦੇ ਘਟਨਾਕ੍ਰਮ ’ਤੇ ਤਮਾਮ ਦੇਸ਼ਾਂ ਦੀ ਨਜ਼ਰ ਹੈ। ਰੂਸ ਸਮੇਤ ਕਈ ਮੁਲਕਾਂ ਨੇ ਤੁਰੰਤ ਜੰਗਬੰਦੀ ਦੀ ਅਪੀਲ ਵੀ ਕੀਤੀ ਹੈ।

ਅਖ਼ੀਰ ਅਫ਼ਗਾਨਿਸਤਾਨ-ਪਾਕਿਸਤਾਨ ਦੇ ਸਬੰਧ ਇੰਨੇ ਖ਼ਰਾਬ ਕਿਵੇਂ ਹੋ ਗਏ? ਇਹ ਸਹੀ ਹੈ ਕਿ ਬੀਤੇ ਦੋ ਦਿਨਾਂ ’ਚ ਸੀਮਾ ’ਤੇ ਕਾਫ਼ੀ ਕੁਝ ਅਣਕਿਆਸਿਆ ਵਾਪਰਿਆ ਹੈ, ਪਰ ਦੋਵਾਂ ਦੇਸ਼ਾਂ ’ਚ ਤਣਾਅ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ 2021 ’ਚ ਤਾਲਿਬਾਨ ਨੇ ਕਾਬੁਲ ਦੀ ਸੱਤਾ ਸੰਭਾਲੀ ਸੀ। ਦਰਅਸਲ, ਦੁਨੀਆ ਭਰ ’ਚ ਤਾਲਿਬਾਨ ਦੀ ‘ਸ਼ਲਾਘਾ’ ਕਰਕੇ ਪਾਕਿਸਤਾਨ ਨੇ ਤਕਰੀਬਨ ਦੋ ਦਹਾਕਿਆਂ ਤੱਕ ਉਸ ’ਤੇ ‘ਨਿਵੇਸ਼’ ਕੀਤਾ ਸੀ, ਪਰ ਜਦੋਂ ਤਾਲਿਬਾਨ ਨੂੰ ਵਾਗਡੋਰ ਮਿਲੀ, ਇਸਲਾਮਾਬਾਦ ਦਾ ਭਰਮ ਟੁੱਟਣ ਲੱਗਾ। ਇਸ ਦੀ ਸ਼ੁਰੂਆਤ ਹੋਈ ਤਹਿਰੀਕ-ਏ-ਤਾਲਿਬਾਨ ਦੇ ਕਰੀਬ 5,000 ਲੜਾਕਿਆਂ ਦੀ ਰਿਹਾਈ ਨਾਲ, ਜੋ ਅਫ਼ਗਾਨ ਜੇਲਾਂ ’ਚ ਬੰਦ ਸਨ। ਇਸ ਤੋਂ ਬਾਅਦ ਪਾਕਿਸਤਾਨ ’ਚ ਛੋਟੇ-ਵੱਡੇ ਹਮਲੇ ਵਧ ਗਏ, ਜਿਨ੍ਹਾਂ ਨੂੰ ਇਸਲਾਮਾਬਾਦ ਅਫ਼ਗਾਨ-ਤਾਲਿਬਾਨ ਦੀ ਕਰਤੂਤ ਦੱਸਦਾ ਹੈ, ਜਦਕਿ ਉਨ੍ਹਾਂ ਦੇ ਪਿੱਛੇ ਤਹਿਰੀਕ-ਏ-ਤਾਲਿਬਾਨ ਦਾ ਹੱਥ ਸੀ।

ਹੁਣ ਕਿਉਂਕਿ ਤਹਿਰੀਕ-ਏ-ਤਾਲਿਬਾਨ (ਪਾਕਿਸਤਾਨ ਦੇ ਤਾਲਿਬਾਨ) ਅਤੇ ਅਫ਼ਗਾਨ-ਤਾਲਿਬਾਨ ’ਚ ਕਰੀਬੀ ਰਿਸ਼ਤਾ ਰਿਹਾ ਹੈ, ਇਸ ਲਈ ਇਸਲਾਮਾਬਾਦ ਨੇ ਇਨ੍ਹਾਂ ਹਮਲਿਆਂ ਦੇ ਜਵਾਬ ’ਚ ਅਫ਼ਗਾਨਿਸਤਾਨ ਦੇ ਅੰਦਰ ਬੰਬਾਰੀ ਸ਼ੁਰੂ ਕੀਤੀ। ਇਨ੍ਹਾਂ ਕਾਰਵਾਈਆਂ ਦੀ ਇਕ ਵਜ੍ਹਾ ਇਹ ਵੀ ਸੀ ਕਿ ਪਾਕਿਸਤਾਨ ਅਫ਼ਗਾਨ ਹਕੂਮਤ ਨੂੰ ਆਪਣੇ ਅਧੀਨ ਰੱਖਣਾ ਚਾਹੁੰਦਾ ਸੀ, ਜਦਕਿ ਅਫ਼ਗਾਨਾਂ ਬਾਰੇ ਇਹੀ ਕਿਹਾ ਜਾਂਦਾ ਹੈ ਕਿ ‘ਉਨ੍ਹਾਂ ਨੂੰ ਕਿਰਾਏ ’ਤੇ ਤਾਂ ਲਿਆ ਜਾ ਸਕਦਾ ਹੈ, ਪਰ ਖ਼ਰੀਦਿਆ ਨਹੀਂ ਜਾ ਸਕਦਾ’। ਇਸ ਨਾਲ ਅਫ਼ਗਾਨਿਸਤਾਨ ਨੂੰ ਆਪਣਾ ਪੰਜਵਾਂ ਸੂਬਾ ਬਣਾਉਣ ਦੀ ਪਾਕਿਸਤਾਨ ਦੀ ਮੰਸ਼ਾ ਵੀ ਟੁੱਟ ਗਈ।

ਇੱਥੇ ਮੁੱਲਾ ਅਬਦੁਲ ਸਲਾਮ ਜ਼ਈਫ਼ ਦੀ ਕਿਤਾਬ ‘ਮਾਈ ਲਾਈਫ ਵਿਦ ਦਿ ਤਾਲਿਬਾਨ’ ਦਾ ਜ਼ਿਕਰ ਵੀ ਜ਼ਰੂਰੀ ਹੈ। ਜ਼ਈਫ਼ 2000-01 ਦੌਰਾਨ ਪਾਕਿਸਤਾਨ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਸਨ। ਉਨ੍ਹਾਂ ਨੇ ਲਿਖਿਆ ਹੈ ਕਿ ਇਸਲਾਮ ਦੀ ਗਲਤ ਵਰਤੋਂ ਕਰਨ ਕਾਰਨ ਅਫ਼ਗਾਨਾਂ ਨੂੰ ਪਾਕਿਸਤਾਨ ਪਸੰਦ ਨਹੀਂ। ਉਨ੍ਹਾਂ ਦੇ ਮੁਤਾਬਕ, ਅਰਬ ਮੁਲਕਾਂ ਤੋਂ ਮਦਦ ਲੈਣ ਲਈ ਪਾਕਿਸਤਾਨ ਇਸਲਾਮ ਦਾ ਰਾਗ ਅਲਾਪਦਾ ਹੈ ਅਤੇ ਧਰਮ ਦਾ ਕਥਿਤ ਠੇਕੇਦਾਰ ਬਣਿਆ ਹੋਇਆ ਹੈ। ਅਫ਼ਗਾਨਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ, ਕਿਉਂਕਿ ਆਪਣੇ ਹਿੱਤ ਲਈ ਉਸ ਨੇ ਤਾਲਿਬਾਨ ਵਿਰੁੱਧ ਅਮਰੀਕਾ ਨਾਲ ਹੱਥ ਮਿਲਾ ਲਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ਦੇ ਤਸੀਹੇ ਵੀ ਯਾਦ ਹਨ, ਜਦੋਂ ਸੁਰੱਖਿਆ ਦਾ ਭਰੋਸਾ ਦੇਣ ਦੇ ਬਾਵਜੂਦ ਉਨ੍ਹਾਂ ਦੇ ਲੋਕਾਂ ਨੂੰ ਬੰਧਕ ਬਣਾਇਆ ਗਿਆ ਤੇ ਬੇਰਹਿਮ ਕਾਰਵਾਈ ਕੀਤੀ ਗਈ।

ਖੈਰ, ਡੁਰੰਡ ਰੇਖਾ ’ਤੇ ਫਿਲਹਾਲ ‘ਰਵਾਇਤੀ ਜੰਗ’ ਸ਼ਾਇਦ ਹੀ ਹੋਵੇਗੀ, ਕਿਉਂਕਿ ਜਿਸ ਤਰ੍ਹਾਂ ਅਕਤੂਬਰ 2025 ਤੋਂ ਇੱਥੇ ਤਣਾਅ ਬਣਿਆ ਹੋਇਆ ਹੈ, ਉਸ ਦਾ ਅਸਰ ਖ਼ੂਬ ਪੈ ਰਿਹਾ ਹੈ। ਉਸ ਸਮੇਂ ਕਰੀਬ ਇਕ ਹਫ਼ਤੇ ਤੱਕ ਸੰਘਰਸ਼ ਚੱਲਿਆ ਸੀ, ਜਿਸ ’ਤੇ ਤੁਰਕੀਏ ਅਤੇ ਕਤਰ ਦੀ ਵਿਚੋਲਗੀ ਤੋਂ ਬਾਅਦ ਵਿਰਾਮ ਲੱਗ ਸਕਿਆ ਸੀ, ਪਰ ਉਸ ਤੋਂ ਬਾਅਦ ਪਾਕਿਸਤਾਨ ਨੇ ਸੀਮਾ ਬੰਦ ਕਰ ਦਿੱਤੀ। ਇਸ ਨਾਲ ਪਾਕਿਸਤਾਨ ਦਾ ਵਪਾਰ ਤਾਂ ਪ੍ਰਭਾਵਿਤ ਹੋਇਆ ਹੀ, ਕਿਉਂਕਿ ਅਫ਼ਗਾਨਿਸਤਾਨ ਉਸ ਲਈ ਇਕ ਵੱਡਾ ਬਾਜ਼ਾਰ ਰਿਹਾ ਹੈ, ਪਰ ਕਾਬੁਲ ਨੂੰ ਕਿਤੇ ਜ਼ਿਆਦਾ ਸਮੱਸਿਆਵਾਂ ਹੋਈਆਂ। ਇਸ ਨਾਲ ਉੱਥੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਵੀ ਰੁਕ ਗਈ ਸੀ, ਜਿਸ ਦੀ ਪੂਰਤੀ ਬਾਅਦ ’ਚ ਭਾਰਤ ਨੇ ‘ਮਨੁੱਖੀ ਮਦਦ’ ਵਜੋਂ ਕੀਤੀ।

ਦਬਾਅ ਬਣਾਉਣ ਦਾ ਪਾਕਿਸਤਾਨ ਦਾ ਇਹ ਦਾਅ ਇੱਥੇ ਹੀ ਨਹੀਂ ਰੁਕਿਆ। ਉਸ ਨੇ ਆਪਣੇ ਇੱਥੇ ਦੋ-ਢਾਈ ਦਹਾਕਿਆਂ ਤੋਂ ਰਹਿ ਰਹੇ ਅਫ਼ਗਾਨ ਸ਼ਰਨਾਰਥੀਆਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਜਾਇਦਾਦ ਲੁੱਟ ਲਈ। ਮੂਲ ਰੂਪ ’ਚ ਪੰਜਾਬੀ ਮੁਸਲਮਾਨਾਂ ਨੇ ਅਜਿਹਾ ਕੀਤਾ ਅਤੇ ਉਨ੍ਹਾਂ ਨੂੰ ਅਫ਼ਗਾਨਿਸਤਾਨ ਵਾਪਸ ਭੇਜਣਾ ਸ਼ੁਰੂ ਕੀਤਾ। ਇਨ੍ਹਾਂ ਸਭ ਨਾਲ ਅਫ਼ਗਾਨਿਸਤਾਨ ’ਚ ਪਾਕਿਸਤਾਨ ਨੂੰ ਲੈ ਕੇ ਜ਼ਬਰਦਸਤ ਨਾਰਾਜ਼ਗੀ ਫੈਲੀ। ਰਹੀ-ਸਹੀ ਕਸਰ ‘ਅੱਤਵਾਦ ਵਿਰੋਧੀ ਮੁਹਿੰਮ’ ਦੇ ਨਾਂ ’ਤੇ ਸ਼ੁਰੂ ਕੀਤੀਆਂ ਗਈਆਂ ਹਾਲੀਆ ਕਾਰਵਾਈਆਂ ਨੇ ਪੂਰੀ ਕਰ ਦਿੱਤੀ।

ਹਾਲਾਂਕਿ, ਉਹ ਹਮਲੇ ਪਾਕਿਸਤਾਨੀ ਹਕੂਮਤ ਨੇ ਮਜਬੂਰੀਵੱਸ ਕੀਤੇ ਹਨ, ਕਿਉਂਕਿ ਬੀਤੇ ਦੋ ਹਫ਼ਤਿਆਂ ’ਚ ਜਦੋਂ ਕੁਝ ਵੱਡੇ ਹਮਲੇ ਪਾਕਿਸਤਾਨ ਦੇ ਅੰਦਰ ਹੋਏ, ਤਾਂ ਇੱਥੋਂ ਦੀ ਹਕੂਮਤ ’ਤੇ ‘ਕੁਝ ਕਰਨ’ ਦਾ ਦਬਾਅ ਵਧ ਗਿਆ ਸੀ। ਮੌਜੂਦਾ ਹਕੂਮਤ ਲੋਕਾਂ ’ਚ ਹਰਮਨ-ਪਿਆਰੀ ਨਹੀਂ ਹੈ। ਲਿਹਾਜ਼ਾ, ਫ਼ੌਜ ਦੀ ਸ਼ਹਿ ’ਤੇ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ ’ਚ ਬੰਬਾਰੀ ਕੀਤੀ ਗਈ, ਜਿਨ੍ਹਾਂ ’ਚ ਤਾਲਿਬਾਨੀ ਲੜਾਕਿਆਂ ਨਾਲੋਂ ਕਿਤੇ ਜ਼ਿਆਦਾ ਆਮ ਅਫ਼ਗਾਨਾਂ ਦੀ ਮੌਤ ਹੋਈ। ਇਸ ਨਾਲ ਅਫ਼ਗਾਨਿਸਤਾਨ ਦੀ ਹਕੂਮਤ ਨੂੰ ਵੀ ਕਾਰਵਾਈ ਲਈ ਮਜਬੂਰ ਹੋਣਾ ਪਿਆ ਹੈ।

ਇਹ ਸੰਘਰਸ਼ ਅਖ਼ੀਰ ਕਿੱਥੇ ਰੁਕੇਗਾ? ਤਿੰਨ ਸਥਿਤੀਆਂ ਬਣਦੀਆਂ ਦਿਸ ਰਹੀਆਂ ਹਨ। ਪਹਿਲੀ, ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਹੁੰਦੇ ਰਹਿਣਗੇ ਅਤੇ ਇਹ ਉਦੋਂ ਰੁਕਣਗੇ, ਜਦੋਂ ਅਫ਼ਗਾਨਿਸਤਾਨ ਦੇ ਅੰਦਰ ਕਰੀਬ 10 ਕਿਲੋਮੀਟਰ ਤੱਕ ‘ਨੋ ਮੈਨਜ਼ ਲੈਂਡ’ ਬਣਾਉਣ ਦੀ ਆਪਣੀ ਯੋਜਨਾ ਇਸਲਾਮਾਬਾਦ ਪੂਰੀ ਕਰ ਲਵੇਗਾ। ਦੂਜੀ, ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਸੰਘਰਸ਼ ਹੁੰਦੇ ਰਹਿਣਗੇ ਅਤੇ ਵਿਚ-ਬਚਾਅ ਨਾਲ ਮਾਮਲਾ ਸ਼ਾਂਤ ਕੀਤਾ ਜਾਂਦਾ ਰਹੇਗਾ। ਤੀਜੀ ਸਥਿਤੀ ਕਿਤੇ ਵੱਧ ਗੰਭੀਰ ਹੈ। ਸੰਭਵ ਹੈ ਕਿ ਅਫ਼ਗਾਨ ਹਕੂਮਤ ਆਪਣੇ ਇੱਥੋਂ ਦੇ ਤਾਲਿਬਾਨ ਨੂੰ ਖੁੱਲ੍ਹੀ ਕਾਰਵਾਈ ਕਰਨ ਦੀ ਛੋਟ ਦੇ ਦੇਵੇ। ਕਿਉਂਕਿ ਕਾਬੁਲ ਦੀ ਸਰਕਾਰ ਪਾਕਿਸਤਾਨ ਤੋਂ ਖ਼ਾਰ ਖਾਈ ਬੈਠੀ ਹੈ, ਇਸ ਲਈ ਸਥਿਤੀ ਕੋਈ ਵੀ ਬਣੇਗੀ, ਚੁਣੌਤੀ ਇਸਲਾਮਾਬਾਦ ਦੇ ਸਾਹਮਣੇ ਹੀ ਵੱਧ ਰਹੇਗੀ।

ਇਸ ਨਾਲ ਪਾਕਿਸਤਾਨ ਦੀ ਦੁਵਿਧਾ ਕਿਤੇ ਜ਼ਿਆਦਾ ਵਧ ਜਾਂਦੀ ਹੈ। ਇਹ ਤਾਲਿਬਾਨ ਨੂੰ ਸਹਿ ਵੀ ਨਹੀਂ ਸਕਦਾ ਅਤੇ ਉਸ ਨੂੰ ਰੋਕ ਵੀ ਨਹੀਂ ਸਕਦਾ। ਅਮਰੀਕਾ ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ, ਜਿਸ ਨੇ ਢਾਈ-ਤਿੰਨ ਲੱਖ ਅਫ਼ਗਾਨਾਂ ਨੂੰ ਮਾਰਿਆ, ਫਿਰ ਵੀ ਉਸ ਨੂੰ ਅਫ਼ਗਾਨਿਸਤਾਨ ’ਚ ਮੂੰਹ ਦੀ ਖਾਣੀ ਪਈ। ਲਿਹਾਜ਼ਾ, ਇਹ ਪੂਰਾ ਘਟਨਾਕ੍ਰਮ ਪਾਕਿਸਤਾਨ ਵੱਲੋਂ ਉੱਡਦਾ ਤੀਰ ਲੈਣ ਵਰਗਾ ਹੈ। ਅਫ਼ਗਾਨਿਸਤਾਨ ਦੇ ਪੱਖ ’ਚ ਉਸ ਦਾ ਇਹ ਭਰੋਸਾ ਵੀ ਹੈ, ਜਿਸ ’ਚ ਉਸ ਨੇ ਕਿਹਾ ਸੀ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਕਿਸੇ ਦੇ ਖ਼ਿਲਾਫ਼ ਨਹੀਂ ਹੋਣ ਦੇਵੇਗਾ। ਉਸ ਨੇ ਕਈ ਦੇਸ਼ਾਂ ਨਾਲ ਇਹ ਵਾਅਦਾ ਕੀਤਾ ਹੈ ਅਤੇ ਹੁਣ ਤੱਕ ਉਹ ਇਸ ’ਤੇ ਖ਼ਰਾ ਉਤਰਿਆ ਹੈ। ਅਜਿਹੇ ’ਚ, ਪਾਕਿਸਤਾਨ ਆਪਣੀ ਕਰਨੀ ਦਾ ਫ਼ਲ ਹੀ ਭੋਗ ਰਿਹਾ ਹੈ। ਅੱਤਵਾਦ ਦੀ ਜਿਸ ਅੱਗ ਨੂੰ ਉਸ ਨੇ ਭੜਕਾਇਆ, ਅੱਜ ਉਹੀ ਉਸ ਨੂੰ ਨਿਗਲ ਰਹੀ ਹੈ।

-ਸੁਸ਼ਾਂਤ ਸਰੀਨ

  • Importance
  • Pakistan
  • Afghanistan
  • War

ਪਾਕਿਸਤਾਨ : ਪਾਲੀ ਬਿੱਲੀ ਨਿਕਲਿਆ ਸ਼ੇਰ!

NEXT STORY

Stories You May Like

  • 8 militants killed in northwest pakistan
    ਪਾਕਿਸਤਾਨ: ਸੁਰੱਖਿਆ ਬਲਾਂ ਨੇ ਅਫ਼ਗਾਨ ਸਰਹੱਦ ਨੇੜੇ 8 ਅੱਤਵਾਦੀ ਕੀਤੇ ਢੇਰ, ਅਸਲਾ ਬਰਾਮਦ
  • rajnath warns pakistan
    ਇਰਾਨ ਜੰਗ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਦੇ'ਤੀ Warning
  • these 3 stocks created a stir  gave 226  return
    ਅਮਰੀਕਾ-ਈਰਾਨ ਜੰਗ ਦੇ ਤਣਾਅ ਦਰਮਿਆਨ ਇਨ੍ਹਾਂ 3 ਸ਼ੇਅਰਾਂ ਨੇ ਮਚਾਈ ਧਮਾਲ, ਦਿੱਤਾ 226% ਰਿਟਰਨ
  • the war is also having an impact on road construction
    ਸੜਕਾਂ ਦੇ ਨਿਰਮਾਣ ’ਤੇ ਵੀ ਪੈ ਰਿਹਾ ਜੰਗ ਦਾ ਅਸਰ, ਕਿੱਲਤ ਦੇ ਨਾਲ 35 ਫ਼ੀਸਦੀ ਤੱਕ ਵਧੇ ਤਾਰਕੋਲ ਦੇ ਰੇਟ
  • pakistan afghanistan ceasefire
    ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਹੋਈ ਗੱਲਬਾਤ ! ਪਾਕਿ ਨੇ ਜੰਗ ਖ਼ਤਮ ਕਰਨ ਲਈ ਰੱਖੀਆਂ ਇਹ ਸ਼ਰਤਾਂ
  • pakistan bags 5 billion usd
    ਅਮਰੀਕਾ-ਇਰਾਨ ਦੀ ਜੰਗ 'ਚ 'ਜਿੱਤ' ਗਿਆ ਪਾਕਿਸਤਾਨ ! 'ਜੇਬ' 'ਚ ਕੀਤੇ 5,000,000,000 ਡਾਲਰ
  • lebanon bombing new diplomatic war
    ਲਿਬਨਾਨ ’ਚ ਗੱਲਬਾਤ ਦੇ ਵਿਚਕਾਰ ਬੰਬਾਰੀ, ਖੂਨ-ਖ਼ਰਾਬੇ ਦੌਰਾਨ ਨਵੀਂ ਕੂਟਨੀਤਕ ਜੰਗ ਦੇ ਸੰਕੇਤ
  • iran israel war deepens energy crisis  iea reduces supply demand estimates
    ਈਰਾਨ-ਇਜ਼ਰਾਈਲ ਜੰਗ ਨਾਲ ਊਰਜਾ ਸੰਕਟ ਹੋਇਆ ਡੂੰਘਾ, IEA ਨੇ ਮੰਗ-ਸਪਲਾਈ ਦੇ ਘਟਾਏ ਅੰਦਾਜ਼ੇ
  • youth power should come forward for drug free punjab  dr  krishan gopal
    ਨਸ਼ਾ ਮੁਕਤ ਪੰਜਾਬ ਲਈ ਯੁਵਾ ਸ਼ਕਤੀ ਅੱਗੇ ਆਵੇ: ਡਾ. ਕ੍ਰਿਸ਼ਨ ਗੋਪਾਲ
  • punjab weather forecast till april 20 rain and thunderstorm alert
    ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ,...
  • babasaheb ambedkar one of the great patriots of india  dr  krishan gopal
    ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਮਹਾਨ ਦੇਸ਼ ਭਗਤਾਂ 'ਚੋਂ ਇੱਕ : ਡਾ. ਕ੍ਰਿਸ਼ਨ...
  • important news for pilgrims going on shri amarnath yatra
    ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...
  • long power cut in punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
  • fire breaks out in posh locality jalandhar several ac outdoor units damaged
    ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ...
  • accident on jalandhar goraya highway   boy injured
    ਜਲੰਧਰ-ਗੋਰਾਇਆ ਹਾਈਵੇਅ 'ਤੇ ਵਾਪਰਿਆ ਹਾਦਸਾ! ਇਕ ਨੌਜਵਾਨ ਜ਼ਖ਼ਮੀ
Trending
Ek Nazar
punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

bsnl 599 plan 70 days 3gb data daily offer

70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ...

zelensky honored with international award

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

pm modi  s   blank cheque   offer to opposition over women  s quota bill

ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ...

long power cut in punjab tomorrow

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ

epfo 3 0 pf withdrawal via atm to get easier no impact on pension

EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ 'ਤੇ ਕੀ ਪਵੇਗਾ...

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

pakistan tests indigenous missile

ਪਾਕਿਸਤਾਨ ਨੇ ਸਵਦੇਸ਼ੀ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ;  ਸਮੁੰਦਰ ਅਤੇ ਜ਼ਮੀਨ 'ਤੇ...

araghchi statement

ਈਰਾਨ 'ਗੈਰ-ਕਾਨੂੰਨੀ ਜੰਗ ਦੇ ਸਥਾਈ ਅੰਤ ਲਈ ਸ਼ਰਤਾਂ' ਨੂੰ ਦਿੰਦਾ ਹੈ ਤਰਜੀਹ :...

domestic gas cylinders being sold for rs 3500 to 3800

3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

4 persons arrested with grenades and weapons in punjab

ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

colombian citizens ukraine

ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

russia attqack on ukraioe

ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕਰੇਨ 'ਤੇ ਕੀਤੀ ਬੰਬਾਰੀ, 16 ਲੋਕਾਂ ਦੀ...

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

fastag will be blacklisted

FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼

punjab muskmelon prices hike

ਪੰਜਾਬ 'ਚ ਘੱਟ ਹੋਈ ਬਿਜਾਈ, ਇਸ ਵਾਰ ਮਹਿੰਗੇ ਭਾਅ 'ਤੇ ਮਿਲੇਗਾ ਖਰਬੂਜਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • self reliance of villages
      ਪਿੰਡਾਂ ਦੀ ਸਵੈ-ਨਿਰਭਰਤਾ
    • what is the surprise at the   failed fate   of the talks
      ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • jallianwala bagh massacre
      ਭਾਰਤ ਦੇ ਇਤਿਹਾਸ ਦਾ ਕਾਲਾ ਦਿਵਸ ਜਲਿਆਂਵਾਲਾ ਬਾਗ ਕਤਲੇਆਮ
    • indian youth
      ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ
    • nepal administration
      ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +