ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਉੱਤਰੀ ਬਲਖ ਸੂਬੇ ਵਿਚ ਹੈਲੀਕਾਪਟਰਾਂ ਅਤੇ ਲੜਾਕੂ ਜਹਾਜ਼ਾਂ ਦੀ ਮਦਦ ਲਈ ਕੀਤੇ ਗਏ ਹਵਾਈ ਹਮਲੇ ਵਿਚ ਕੁੱਲ 81 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪਰੋਟ ਮੁਤਾਬਕ ਸ਼ਨੀਵਾਰ ਨੂੰ ਅਸ਼ਾਂਤ ਕਾਲਦਾਰ ਅਤੇ ਚਮਤਾਲ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਜਿਸ ਵਿਚ 81 ਬਾਗੀ ਮਾਰੇ ਗਏ ਅਤੇ 43 ਹੋਰ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਤਾਲਿਬਾਨ ਦਾ ਕਹਿਰ, 33 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ
ਬਿਆਨ ਵਿਚ ਕਿਹਾ ਗਿਆ ਹੈਕਿ ਹਵਾਈ ਹਮਲੇ ਦੌਰਾਨ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਨਾਲ ਹੀ ਅੱਤਵਾਦੀਆਂ ਦੀਆਂ ਦੋ ਦਰਜਨ ਤੋਂ ਵੱਧ ਗੱਡੀਆਂ ਅਤੇ ਮੋਟਰਬਾਈਕ ਵੀ ਨਸ਼ਟ ਕਰ ਦਿੱਤੀਆਂ ਗਈਆਂ। ਤਾਲਿਬਾਨ ਅੱਤਵਾਦੀਆਂ ਨੇ ਮਈ ਦੀ ਸ਼ੁਰੂਆਤ ਤੋਂ ਪੂਰੇ ਅਫਗਾਨਿਸਤਾਨ ਵਿਚ ਲੱਗਭਗ 200 ਜ਼ਿਲ੍ਹਿਆਂ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ : ਬੀਬੀ 'ਤੇ ਸੈਂਕੜੇ ਚੂਹਿਆਂ ਨੇ ਕਰ ਦਿੱਤਾ ਹਮਲਾ, ਕੁਤਰ ਦਿੱਤੇ ਹੱਥ-ਪੈਰ
ਨਿਊਜ਼ੀਲੈਂਡ ਕਥਿਤ IS ਅੱਤਵਾਦੀ ਬੀਬੀ ਸਮੇਤ 2 ਬੱਚੇ ਸਵੀਕਾਰ ਕਰਨ ਲਈ ਤਿਆਰ
NEXT STORY