ਕਾਬੁਲ (ਬਿਊਰੋ): ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਵਿਚਕਾਰ ਤਾਲਿਬਾਨ ਨੇ ਇੱਥੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਜਿਹੜੇ ਇਲਾਕਿਆਂ ਵਿਚ ਤਾਲਿਬਾਨ ਨੇ ਕਬਜ਼ਾ ਕੀਤਾ ਹੋਇਆ ਹੈ, ਉੱਥੋਂ ਦੇ ਅੱਤਵਾਦੀ ਸੰਗਠਨ ਨੇ ਘੱਟੋ-ਘੱਟ 33 ਆਮ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਟੋਲੋ ਨਿਊਜ਼ ਨੇ ਸ਼ਨੀਵਾਰ ਨੂੰ ਇਕ ਅਧਿਕਾਰ ਕਮਿਸ਼ਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪਿਛਲੇ 2 ਹਫ਼ਤਿਆਂ ਵਿਚ ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ ਵਿਚ 33 ਲੋਕਾਂ ਦਾ ਕਤਲ ਕਰ ਦਿੱਤਾ ਗਿਆ।
ਅਫਗਾਨਿਸਤਾਨ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ (ਏ.ਆਈ.ਐੱਚ.ਆਰ.ਸੀ.) ਦੇ ਬੁਲਾਰੇ ਜਬੀਉੱਲਾਹ ਫਰਹਾਂਗ ਨੇ ਕਿਹਾ ਕਿ ਨਿਸ਼ਾਨਾ ਬਣਾਏ ਗਏ ਹਮਲਿਆਂ ਵਿਚ ਧਾਰਮਿਕ ਵਿਦਵਾਨਾਂ, ਆਦਿਵਾਸੀ ਬਜ਼ੁਰਗਾਂ, ਸਿਵਲ ਸੋਸਾਇਟੀ ਦੇ ਕਾਰਕੁਨਾਂ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਰੱਖਿਅਕਾਂ ਅਤੇ ਪੱਤਰਕਾਰ ਬੀਬੀਆਂ ਦੀ ਬਲੀ ਦਿੱਤੀ ਜਾ ਰਹੀ ਹੈ। ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਮੁੱਖ ਲਾਲ ਗੁਲ ਲਾਲ ਨੇ ਕਿਹਾ ਕੀ ਕੋਈ ਵੀ ਸਮੂਹ ਜੋ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਯੁੱਧ ਦੇ ਨਿਯਮਾਂ ਦੇ ਤਹਿਤ ਯੁੱਧ ਅਪਰਾਧ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਕਰੀਬ 45 ਹਜ਼ਾਰ ਲੋਕ ਹੇਪੇਟਾਈਟਸ-ਸੀ ਨਾਲ ਪੀੜਤ
ਇਸ ਵਿਚਕਾਰ ਹਿਊਮਨ ਰਾਈਟਸ ਵਾਚ (ਐੱਚ.ਆਰ.ਡਬਲਊ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਧਾਰ ਵਿਚ ਜ਼ਿਲ੍ਹਿਆਂ 'ਤੇ ਕੰਟਰੋਲ ਕਰਨ ਵਾਲੇ ਤਾਲਿਬਾਨੀ ਲੜਾਕਿਆਂ ਨੇ ਸੈਂਕੜੇ ਆਮ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਹਨਾਂ 'ਤੇ ਉਹ ਸਰਕਾਰ ਨਾਲ ਜੁੜੇ ਹੋਣ ਦਾ ਦੋਸ਼ ਲਗਾਉਂਦੇ ਹਨ। ਤਾਲਿਬਾਨ ਨੇ ਕਥਿਤ ਤੌਰ 'ਤੇ ਕੁਝ ਕੈਦੀਆਂ ਨੂੰ ਮਾਰ ਦਿੱਤਾ ਹੈ ਜਿਹਨਾਂ ਵਿਚ ਸੂਬਾਈ ਸਰਕਾਰ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਅਤੇ ਪੁਲਸ ਤੇ ਸੈਨਾ ਦੇ ਮੈਂਬਰ ਸ਼ਾਮਲ ਹਨ।
ਤਣਾਅਪੂਰਨ ਸੰਬੰਧਾਂ 'ਤੇ ਚਰਚਾ ਲਈ ਚੀਨ ਪਹੁੰਚੀ ਅਮਰੀਕੀ ਉੱਪ ਵਿਦੇਸ਼ ਮੰਤਰੀ
NEXT STORY