ਕਾਬੁਲ- ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ 'ਚ ਮੀਡੀਆ ਆਊਟਲੇਟ ਵੀ ਬਜਟ ਸੰਕਟ ਨਾਲ ਜੂਝ ਰਿਹਾ ਹੈ। ਅਫਗਾਨ ਮੀਡੀਆ ਦੇ ਦਰਜਨਾਂ ਮੀਡੀਆ ਅਧਿਕਾਰੀ ਵਿਸ਼ੇਸ਼ ਤੌਰ 'ਤੇ ਰੇਡੀਓ ਸਟੇਸ਼ਨਾਂ ਦੇ ਅਧਿਕਾਰੀ ਕਾਬੁਲ 'ਚ ਇਕੱਠੇ ਹੋਏ ਤੇ ਇਸਲਾਮਿਕ ਅਮੀਰਾਤ ਤੋਂ ਆਪਣੀ ਮਾਲੀ ਸਮੱਸਿਆਵਾਂ ਤੇ ਪਾਬੰਦੀਆਂ 'ਤੇ ਆਪਣੀ ਚਿੰਤਾਵਾਂ ਨੂੰ ਸਾਂਝਾ ਕੀਤਾ। ਮੀਡੀਆ ਅਧਿਕਾਰੀਆਂ ਨੇ ਕਿਹਾ ਕਿ ਆਰਥਿਕ ਸਮੱਸਿਆਵਾਂ, ਸੂਚਨਾ ਤਕ ਪਹੁੰਚ ਤੇ ਮਹਿਲਾ ਪੱਤਰਕਾਰਾਂ ਦੇ ਖ਼ਿਲਾਫ਼ ਪਾਬੰਦੀਆਂ ਮੁੱਖ ਚੁਣੌਤੀਆਂ ਹਨ ਜਿਨ੍ਹਾਂ ਦਾ ਇਹ ਅਜੇ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਤਾਲਿਬਾਨ ਦਾ ਨਵਾਂ ਕਦਮ, ਹਥਿਆਰਬੰਦ ਬਲਾਂ 'ਚ 'ਆਤਮਘਾਤੀ ਹਮਲਾਵਰਾਂ' ਦੀ ਕਰੇਗਾ ਭਰਤੀ
ਸਥਾਨਕ ਮੀਡੀਆ ਅਧਿਕਾਰੀਆਂ ਦੇ ਮੁਤਾਬਕ, ਪਿਛਲੇ ਚਾਰ ਮਹੀਨਿਆਂ 'ਚ. ਦੇਸ਼ 'ਚ ਕੋਈ ਰੇਡੀਓ ਸਟੇਸ਼ਨਾਂ ਨੇ ਜ਼ਿਕਰ ਕੀਤੀਆਂ ਸਮੱਸਿਆਵਾਂ ਦੇ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੈ। ਰੇਡੀਓ ਸੁਲਹ-ਏ ਪਯਗਮ ਦੇ ਪ੍ਰਮੁੱਖ ਜਾਹਿਦ ਐਂਗਰ ਨੇ ਕਿਹਾ ਕਿ ਸਾਡੀ ਆਮਦਨ ਘੱਟ ਹੈ ਪਰ ਸਾਡਾ ਖ਼ਰਚਾ ਵੱਧ ਹੈ। ਮੀਡੀਆ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕੁਝ ਸੂਬਿਆਂ 'ਚ ਪਾਬੰਦੀਆਂ ਕਾਰਨ ਮਹਿਲਾ ਪੱਤਰਕਾਰ ਡਿਊਟੀ 'ਤੇ ਨਹੀਂ ਆਉਂਦੀਆਂ ਹਨ। ਤਖਰ ਸੂਬੇ 'ਚ ਰੇਹਾਨ ਰੇਡੀਓ ਤੇ ਟੀਵੀ ਸਟੇਸ਼ਨ ਦੀ ਮਾਲਕ ਕਾਮਿਲਾ ਸਹਿਰ ਨੇ ਕਿਹਾ ਕਿ ਤਖਰ ਸੂਬੇ 'ਚ ਅਸੀਂ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਤੇ ਸਾਡੇ ਆਊਟਲੇਟ 'ਤੇ ਮਹਿਲਾ ਪੱਤਰਕਾਰ ਵੀ ਨਹੀ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੋਰੋਸ਼ੇਂਕੋ ਦੀ ਜਾਇਦਾਦ ਕੀਤੀ ਜ਼ਬਤ
ਜ਼ਿਕਰਯੋਗ ਹੈ ਕਿ ਦੇਸ਼ ਦੇ ਕੁਝ ਸੂਬਿਆਂ 'ਚ ਅਧਿਕਾਰੀਆਂ ਨੇ ਮੀਡੀਆ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ । ਬਦਖਸ਼ਾਂ ਸੂਬੇ 'ਚ ਅਮੂ ਰੇਡੀਆ ਦੇ ਇਕ ਅਧਿਕਾਰੀ ਅਬਦੁਲ ਹਕਜੋ ਨੇ ਕਿਹਾ ਕਿ ਅਸੀਂ ਇਸਲਾਮਿਕ ਅਮੀਰਾਤ ਦੇ ਅਧਿਕਾਰੀਆਂ ਤੋਂ ਪਾਬੰਦੀਂ ਨੂੰ ਹਟਾਉਣ ਲਈ ਲਈ ਕਦਮ ਚੁੱਕਣ ਦੀ ਬੇਨਤੀ ਕਰਦੇ ਹਾਂ। ਇਸ ਦਰਮਿਆਨ ਬੈਠਕ 'ਚ ਮੌਜੂਦਾ ਇਸਲਾਮਿਕ ਅਮੀਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਮੀਡੀਆ ਦੀਆਂ ਚੁਣੌਤੀਆਂ ਦਾ ਹੱਲ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ ਦੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੋਰੋਸ਼ੇਂਕੋ ਦੀ ਜਾਇਦਾਦ ਕੀਤੀ ਜ਼ਬਤ
NEXT STORY