ਇੰਟਰਨੈਸ਼ਨਲ ਡੈਸਕ : ਅਫਗਾਨ ਫ਼ੌਜ ਦਾ ਇਕ ਹੈਲੀਕਾਪਟਰ ਐਤਵਾਰ ਨੂੰ ਦੇਸ਼ ਦੇ ਉੱਤਰ 'ਚ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਚਾਲਕ ਦਲ ਦੇ ਘੱਟੋ-ਘੱਟ 2 ਮੈਂਬਰਾਂ ਦੀ ਮੌਤ ਹੋ ਗਈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਇਕ ਬਿਆਨ 'ਚ ਕਿਹਾ ਕਿ ਇਕ MD-530 ਹੈਲੀਕਾਪਟਰ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ। ਬਿਆਨ ਮੁਤਾਬਕ ਹੈਲੀਕਾਪਟਰ ਨੇ ਉੱਤਰੀ ਬਲਖ ਸੂਬੇ ਤੋਂ ਉਡਾਣ ਭਰੀ ਸੀ ਅਤੇ ਸਮਗਾਨ ਸੂਬੇ ਦੇ ਖੋਲਿਮ ਜ਼ਿਲ੍ਹੇ 'ਚ ਹਾਦਸਾਗ੍ਰਸਤ ਹੋ ਗਿਆ।
ਇਹ ਵੀ ਪੜ੍ਹੋ : 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 10ਵੀਂ ਦਾ ਟਾਪਰ, ਨਤੀਜੇ ਤੋਂ 2 ਦਿਨ ਪਹਿਲਾਂ ਹੋਈ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਪਹਿਲਾਂ ਹਾਈ ਵੋਲਟੇਜ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਕੋਲ ਅਮਰੀਕੀ ਹੈਲੀਕਾਪਟਰਾਂ ਸਮੇਤ ਕੁਲ ਕਿੰਨੇ ਹੈਲੀਕਾਪਟਰ ਹਨ। ਅਗਸਤ 2021 ਦੇ ਅੱਧ ਵਿੱਚ ਅਮਰੀਕਾ ਸਮਰਥਿਤ ਅਫਗਾਨ ਸਰਕਾਰ ਦੇ ਪਤਨ ਤੋਂ ਬਾਅਦ ਦਰਜਨਾਂ ਅਫਗਾਨ ਪਾਇਲਟ ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸਮੇਤ ਮੱਧ ਏਸ਼ੀਆਈ ਦੇਸ਼ਾਂ 'ਚ ਭੱਜ ਗਏ ਸਨ। ਅਫਗਾਨ ਹਵਾਈ ਸੈਨਾ ਦੇ ਪਾਇਲਟਾਂ ਨੇ ਆਪਣੇ ਅਮਰੀਕੀ ਹਮਰੁਤਬਾ ਨਾਲ ਮਿਲ ਕੇ ਤਾਲਿਬਾਨ ਵਿਦਰੋਹੀਆਂ ਦੇ ਖ਼ਿਲਾਫ਼ 20 ਸਾਲਾਂ ਦੀ ਲੜਾਈ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਾਪੂਆ ਨਿਊ ਗਿਨੀ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਜੇਮਸ ਮੈਰਾਪੇ ਨੇ ਪੈਰ ਛੂਹ ਕੇ ਕੀਤਾ ਨਿੱਘਾ ਸਵਾਗਤ
NEXT STORY