ਐਮਸਟਰਡਮ— ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਲਗਾਤਾਰ ਭਿਆਨਕ ਹੁੰਦੇ ਜਾ ਰਹੇ ਹਨ। ਦੁਨੀਆ ਦੇ ਕਈ ਦੇਸ਼ ਅਫ਼ਗਾਨ ਲੋਕਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਹਨ। ਵੀਰਵਾਰ ਰਾਤ ਨੂੰ ਕਾਬੁਲ ਹਵਾਈ ਅੱਡੇ ’ਤੇ ਹੋਏ ਸੀਰੀਅਲ ਬਲਾਸਟ ’ਚ ਸੈਂਕੜੇ ਲੋਕਾਂ ਦੇ ਜਾਨ ਗੁਆਉਣ ਦੇ ਬਾਅਦ ਦੇਸ਼ ’ਚ ਮਨੁੱਖੀ ਆਫ਼ਤ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਦੌਰਾਨ ਨੀਦਰਲੈਂਡ ਵਿਚ ਰਹਿ ਰਹੇ ਪੁਲਿਤਜ਼ਰ ਪੁਰਸਕਾਰ ਜੇਤੂ ਅਫ਼ਗਾਨ ਫੋਟੋਗ੍ਰਾਫ਼ਰ ਮਸੂਦ ਹੁਸੈਨੀ ਨੇ ਅਫ਼ਗਾਨਿਸਤਾਨ ਦੇ ਸਮੂਹ ਮੀਡੀਆ ਨੂੰ ਕਰਮਚਾਰੀਆਂ ਨੂੰ ਗੰਭੀਰ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਫੋਟੋਗ੍ਰਾਫ਼ਰ ਮਸੂਦ ਹੁਸੈਨੀ ਨੇ ਕਿਹਾ ਕਿ ਦੇਸ਼ ਦੇ ਹਾਲਾਤ ਬੇਹੱਦ ਭਿਆਨਕ ਹੋ ਚੁੱਕੇ ਹਨ। ਤਾਲਿਬਾਨ ਪੱਤਰਕਾਰਾਂ ਨੂੰ ਆਜ਼ਾਦ ਦੇ ਤੌਰ ’ਤੇ ਕੰਮ ਕਰਨ ਦਾ ਵਾਅਦਾ ਕਰਕੇ ਪੱਛਮੀ ਬੇਵਕੂਫ਼ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਜਲਦੀ ਹੀ ਅਫ਼ਗਾਨਿਸਤਾਨ ਦੇ ਮੀਡੀਆ ਨੂੰ ਬੰਦ ਕਰ ਦੇਵੇਗਾ।
ਇਹ ਵੀ ਪੜ੍ਹੋ : ਅਮਰੀਕਾ ਨੇ ਇਕ ਹੋਰ ਅੱਤਵਾਦੀ ਹਮਲੇ ਦੀ ਦਿੱਤੀ ਚਿਤਾਵਨੀ
ਹੁਸੈਨੀ ਦੇ ਐਮਸਟਰਡਮ ਦੇ ਨੀਉਵੇ ਕੇਰਕ ’ਚ ਵਰਲਡ ਪ੍ਰੈੱਸ ਫੋਟੋਗ੍ਰਾਫ਼ਰ ਪ੍ਰਦਰਸ਼ਨੀ ’ਚ ਕਿਹਾ ਕਿ ਤਾਲਿਬਾਨ ਮੀਡੀਆ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਵੇਗਾ ਅਤੇ ਉਹ ਇੰਟਰਨੈੱਟ ਨੂੰ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਗੇ, ਇਸ ਖੇਤਰ ਲਈ ਇਕ ਹੋਰ ਉੱਤਰ ਕੋਰੀਆ ਬਣਾ ਦੇਣਗੇ। ਉਨ੍ਹਾਂ ਤਾਲਿਬਾਨ ਦੀ ਪ੍ਰੈੱਸ ਕਾਨਫਰੰਸ ਨੂੰ ‘ਨਟੌਕੀ’ ਕਰਾਰ ਦਿੰਦੇ ਹੋਏ ਕਿਹਾ ਕਿ ਅਜੇ ਉਹ ਕੌਮਾਂਤਰੀ ਭਾਈਚਾਰੇ ਨੂੰ ਬੇਵਕੂਫ਼ ਬਣਾ ਰਹੇ ਹਨ, ਉਹ ਪੱਛਮੀ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ। ਮਸੂਦ ਹੁਸੈਨੀ ਜਿਨ੍ਹਾਂ ਨੇ 2012 ’ਚ ਏਜੈਂਸ ਫਰਾਂਸ-ਪ੍ਰੈੱਸ ਲਈ ਕੰਮ ਕਰਦੇ ਹੋਏ ਪੁਲਿਤਜ਼ਰ ਪੁਰਸਕਾਰ ਹਾਸਲ ਕੀਤਾ ਸੀ ਅਤੇ ਹੁਣ ਉਹ ਸੁਤੰਤਰ ਹਨ, ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਨਵੇਂ ਸ਼ਾਸਕ ਤਾਲਿਬਾਨ ਪਹਿਲਾਂ ਤੋਂ ਹੀ ਮੀਡੀਆ ਕਰਮਚਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਮਹਿਲਾ ਪੱਤਰਕਾਰਾਂ ’ਤੇ ਪਾਬੰਦੀਆਂ ਲਗਾ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ
ਅਫ਼ਗਾਨਿਸਤਾਨ ’ਚ ਮੀਡੀਆ ਦੇ ਭਵਿੱਖ ’ਤੇ ਟਿੱਪਣੀ ਕਰਨ ਵਾਲੇ 39 ਸਾਲਾ ਮਸੂਦ ਹੁਸੈਨੀ ਨੇ ਇਹ ਸਖ਼ਤ ਚਿਤਾਵਨੀ ਤਾਲਿਬਾਨ ਦੇ ਸੱਤਾ ’ਚ ਆਉਣ ਦੇ ਬਾਅਦ ਜਾਰੀ ਕੀਤੀ ਹੈ। ਨੀਦਰਲੈਂਡ ’ਚ ਰਹਿ ਰਹੇ ਹੁਸੈਨੀ ਨੇ ਦੱਸਿਆ ਕਿ ਇਥੇ ਅਸਲ ’ਚ ਬਹੁਤ ਬੁਰਾ ਹੋਣ ਵਾਲਾ ਹੈ। ਤਾਲਿਬਾਨੀ ਮੀਡੀਆ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਨੂੰ ਹੌਲੀ-ਹੌਲੀ ਕਰ ਰਹੇ ਹਨ। ਤਾਲਿਬਾਨ ਪਹਿਲਾਂ ਆਪਣੇ ਸ਼ਿਕਾਰ ਨੂੰ ਫੜਦੇ ਹਨ ਅਤੇ ਫਿਰ ਮਾਰ ਦਿੰਦੇ ਹਨ ਅਤੇ ਇਹ ਹੁਣ ਆਮ ਤੌਰ ’ਤੇ ਮੀਡੀਆ ਨਾਲ ਹੋ ਰਿਹਾ ਹੈ। ਹਾਲਾਂਕਿ ਕਾਬੁਲ ’ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਔਰਤਾਂ ਸਮੇਤ ਮੀਡੀਆ ਆਜ਼ਾਦ ਰੂਪ ਨਾਲ ਕੰਮ ਕਰਨਾ ਜਾਰੀ ਰੱਖ ਸਕਦਾ ਹੈ ਅਤੇ ਉਸ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਤਾਲਿਬਾਨ ਨੇ ਇਸ ਬਾਰੇ ’ਚ ਇਕ ਰਸਮੀ ਤੌਰ ’ਤੇ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ ਪਰ ਹੁਣ ਤਾਲਿਬਾਨ ਦੇ ਦਾਅਵੇ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਤਾਲਿਬਾਨ ਨੂੰ ਖੁੱਲ੍ਹ ਕੇ ਸਮਰਥਨ ਦੇਣ ਵਾਲਾ ਚੀਨ ਤਾਲਿਬਾਨੀ ਸਰਕਾਰ ਨੂੰ ਕਿਉਂ ਨਹੀਂ ਦੇ ਰਿਹਾ ਮਾਨਤਾ ?
NEXT STORY