ਫੈਜ਼ਾਬਾਦ— ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਂ ਸੂਬੇ ਦੇ ਨਸਾਈ ਜ਼ਿਲੇ ਦੀਆਂ ਸੁਰੱਖਿਆ ਚੌਕੀਆਂ 'ਚ ਤਾਲਿਬਾਨੀ ਹਮਲੇ 'ਚ ਚਾਰ ਸੁਰੱਖਿਆ ਕਰਮਚਾਰੀਆਂ ਤੇ 8 ਅੱਤਵਾਦੀਆਂ ਸਣੇ 12 ਲੋਕਾਂ ਦੀ ਮੌਤ ਹੋ ਗਈ। ਸੂਬਾਈ ਪ੍ਰਸ਼ਾਸਨ ਬੁਲਾਰੇ ਨਿਕ ਮੁਹੰਮਦ ਨਜ਼ਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਮੁਤਾਬਕ ਸ਼ਨੀਵਾਰ ਨੂੰ ਨਸਾਈ ਜ਼ਿਲੇ ਦੀਆਂ ਕੁਝ ਚੌਕੀਆਂ ਨੂੰ ਹਥਿਆਰਬੰਦ ਅੱਤਵਾਦੀਆਂ ਨੇ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਦੋਵਾਂ ਪਾਸੇਓਂ ਹੋਈ ਗੋਲੀਬਾਰੀ 'ਚ ਚਾਰ ਸੁਰੱਖਿਆ ਕਰਮਚਾਰੀਆਂ ਤੇ 8 ਅੱਤਵਾਦੀਆਂ ਸਣੇ 12 ਲੋਕ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲੜਾਈ ਜਾਰੀ ਹੈ ਤੇ ਸੁਰੱਖਿਆ ਬਲਾਂ ਨੇ ਹਥਿਆਰਬੰਦ ਅੱਤਵਾਦੀਆਂ ਦਾ ਇਲਾਕੇ ਤੋਂ ਸਫਾਇਆ ਕਰ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ 'ਚ ਬਦਖਸ਼ਾਂ ਸੂਬੇ ਦੇ ਵਾਡਰਜ, ਯਮਗਨ ਤੇ ਕੁਰਾਨ-ਵਾ-ਮੁੰਜਨ ਜ਼ਿਲਿਆਂ 'ਚ ਆਪਣੇ ਗੜ੍ਹ ਗੁਆ ਚੁੱਕੇ ਤਾਲਿਬਾਨੀ ਅੱਤਵਾਦੀਆਂ ਨੇ ਅਜੇ ਤੱਕ ਇਸ ਰਿਪੋਰਟ 'ਤੇ ਟਿੱਪਣੀ ਨਹੀਂ ਕੀਤੀ ਹੈ।
ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਰੋਹਿੰਗਿਆ ਦੀ ਸੁਰੱਖਿਅਤ ਵਾਪਸੀ ਦੀ ਕੀਤੀ ਅਪੀਲ
NEXT STORY