ਕਾਬੁਲ— ਅਫਗਾਨਿਸਤਾਨ ਦੇ ਓਰੂਜਗਨ ਸੂਬੇ 'ਚ ਹਵਾਈ ਹਮਲੇ 'ਚ 8 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਅਫਗਾਨਿਸਤਾਨ ਦੇ ਵਿਸ਼ੇਸ਼ ਫੌਜੀ ਬਲਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਫਗਾਨਿਸਤਾਨ ਦੀ ਰਾਸ਼ਟਰੀ ਫੌਜ ਵਿਸ਼ੇਸ਼ ਮੁਹਿੰਮ ਕੋਰ ਨੇ ਇਕ ਬਿਆਨ 'ਚ ਕਿਹਾ ਕਿ ਖੂਫੀਆ ਸੂਚਨਾ ਦੇ ਆਧਾਰ 'ਤੇ ਅਫਗਾਨਿਸਤਾਨ ਦੀ ਹਵਾਈ ਫੌਜ ਨੇ ਸ਼ਨੀਵਾਰ ਨੂੰ ਦੀਹਰਾਵੁਦ ਜ਼ਿਲੇ 'ਚ ਤਾਲਿਬਾਨ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ, ਜਿਸ 'ਚ 8 ਤਾਲਿਬਾਨੀ ਅੱਤਵਾਦੀ ਮਾਰੇ ਗਏ। ਇਨ੍ਹਾਂ ਹਮਲਿਆਂ 'ਚ ਹਥਿਆਰ ਤੇ ਗੋਲਾ ਬਾਰੂਦ ਵੀ ਨਸ਼ਟ ਹੋਇਆ ਹੈ। ਇਸ ਅਸ਼ਾਂਤ ਇਲਾਕੇ 'ਚ ਲੰਬੇ ਸਮੇਂ ਤੋਂ ਸੁਰੱਖਿਆ ਬਲਾਂ ਤੇ ਤਾਲਿਬਾਨ ਦੇ ਵਿਚਾਲੇ ਭਾਰੀ ਸੰਘਰਸ਼ ਜਾਰੀ ਹੈ। ਤਾਲਿਬਾਨ ਸਮੂਹ ਨੇ ਹੁਣ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਫਿਲਪੀਨਜ਼ : ਕਿਸ਼ਤੀਆਂ ਉਲਟਣ ਕਾਰਨ 25 ਲੋਕਾਂ ਦੀ ਮੌਤ , 55 ਨੂੰ ਬਚਾਇਆ ਸੁਰੱਖਿਅਤ
NEXT STORY